A detailed chargesheet shedding light on the events leading up to the attack on Bollywood actor Salman Khan’s residence in April reveals a long conversation between Anmol Bishnoi, the brother of the incarcerated gangster Lawrence Bishnoi, and the shooters involved. A 9-minute-long speech by Anmol Bishnoi was aimed at instilling courage in the shooters, Vicky Gupta and Sagar Pal, as they prepared to “script history” with their violent act.
ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਪਰ ਉਨ੍ਹਾਂ ਲਈ ਚਿੰਤਾਜਨਕ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ‘ਚ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਧਮਕੀ ਦਿੱਤੀ ਜਾ ਰਹੀ ਹੈ। ਲਾਰੇਂਸ ਬਿਸ਼ਨੋਈ ਅਤੇ ਉਨ੍ਹਾਂ ਦੇ ਸਾਥੀ ਕਈ ਵਾਰ ਸਲਮਾਨ ਖ਼ਾਨ ਦੀ ਜ਼ਿੰਦਗੀ ‘ਤੇ ਨਿਸ਼ਾਨਾ ਸਾਧ ਚੁੱਕੇ ਹਨ।ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਦੋ ਬਾਈਕ ਸਵਾਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਕਈ ਰਾਉਂਡ ਫਾਇਰ ਕੀਤੇ ਸਨ, ਜਿਸ ਕਾਰਨ ਅਦਾਕਾਰ ਕਾਫੀ ਡਰ ਗਿਆ ਸੀ।
ਪੁਲਸ ਨੇ ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਚਾਰਜਸ਼ੀਟ ‘ਚ ਖੁਲਾਸਾ ਹੋਇਆ ਸੀ ਕਿ ਬਿਸ਼ਨੋਈ ਗੈਂਗ ਨੇ ਸਲਮਾਨ ਦੀ ਹੱਤਿਆ ਲਈ 20 ਲੱਖ ਰੁਪਏ ‘ਚ 6 ਹਮਲਾਵਰਾਂ ਨੂੰ ਕਿਰਾਏ ‘ਤੇ ਲਿਆ ਸੀ। ਘਰ ਗੋਲੀਬਾਰੀ ਮਾਮਲੇ ‘ਚ ਹੁਣ ਨਵਾਂ ਮੋੜ ਆਇਆ ਹੈ।
ਪੁਲਸ ਦੀ ਚਾਰਜਸ਼ੀਟ ‘ਚ ਮੁੱਖ ਦੋਸ਼ੀ ਅਨਮੋਲ ਬਿਸ਼ਨੋਈ, ਰੋਹਿਤ ਗੋਦਰਾ, ਸੋਨੂੰ, ਵਿੱਕੀ ਕੁਮਾਰ ਗੁਪਤਾ ਦੇ ਨਾਲ-ਨਾਲ ਇਕ ਸ਼ੱਕੀ ‘ਮਾਮਾ’ ਦਾ ਨਾਂ ਵੀ ਦਰਜ ਕੀਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ 9 ਮਿੰਟ ਦੀ ਕਾਲ ਟ੍ਰਾਂਸਕ੍ਰਿਪਟ ਸ਼ੇਅਰ ਕੀਤੀ ਹੈ, ਜਿਸ ‘ਚ ਅਨਮੋਲ ਅਤੇ ਵਿੱਕੀ ਵਾਰ-ਵਾਰ ‘ਮਾਮਾ’ ਦਾ ਜ਼ਿਕਰ ਕਰ ਰਹੇ ਹਨ।
ਸੂਤਰਾਂ ਮੁਤਾਬਕ ਪੁਲਸ ਨੇ ਹੁਣ ਇਸ ‘ਮਾਮੇ’ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਾ ਕੁਝ ਨਿਸ਼ਾਨੇਬਾਜ਼ਾਂ ਦਾ ਹੈਂਡਲਰ ਹੈ ਅਤੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਨੇ ਉਸ ਨੂੰ ਸਲਮਾਨ ਖ਼ਾਨ ‘ਤੇ ਹਮਲਾ ਕਰਨ ਲਈ ਨਿਸ਼ਾਨੇਬਾਜ਼ਾਂ ਦੀ ਭਰਤੀ ਕਰਨ ਦਾ ਕੰਮ ਸੌਂਪਿਆ ਸੀ। ਪੁਲਸ ਹੁਣ ਮਾਮੇ ਨੂੰ ਫੜਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਇਸ ‘ਤੇ ਸਲਮਾਨ ਖ਼ਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਅਦਾਕਾਰ ਨੇ ਹਾਲ ਹੀ ‘ਚ ਇਕ ਬਿਆਨ ਜਾਰੀ ਕੀਤਾ ਸੀ। ਉਸ ਨੇ ਕਿਹਾ ਸੀ, ‘ਮੇਰਾ ਮੰਨਣਾ ਹੈ ਕਿ ਲਾਰੇਂਸ ਬਿਸ਼ਨੋਈ ਨੇ ਆਪਣੇ ਗੈਂਗ ਦੇ ਮੈਂਬਰਾਂ ਦੀ ਮਦਦ ਨਾਲ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਮੇਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। ਉਹ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।
ਪੁਲਸ ਇਸ ਮਾਮਲੇ ‘ਚ ਲਾਰੇਂਸ ਬਿਸ਼ਨੋਈ ਅਤੇ ਉਸਦੇ ਗਿਰੋਹ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।