Hoshiarpur News : ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ‘ਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਦਾ ਕਤਲ ਕਰਨ ਤੋਂ ਬਾਅਦ ਲੋਕਾਂ ‘ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ‘ਚ ਬਲਾਕ 2 ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਵਾਸੀਆਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ ਦੇ ਕਿਸੇ ਵੀ ਸਰਕਾਰੀ ਕਾਗਜ਼ ਦੀ ਤਸਦੀਕ ਨਹੀਂ ਕਰਨਗੇ। ਇਸ ਤੋਂ ਇਲਾਵਾ ਪ੍ਰਵਾਸੀਆਂ ਦੇ ਨਾ ਤਾਂ ਆਧਾਰ ਕਾਰਡ ਹੀ ਬਣਾਏ ਜਾਣਗੇ ਤੇ ਨਾ ਹੀ ਵੋਟਰ ਕਾਰਡ।
ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਨਾਜਾਇਜ਼ ਢੰਗ ਨਾਲ ਪਿੰਡਾਂ ‘ਚ ਰਹਿ ਰਹੇ ਨੇ ,ਉਹ ਜਲਦ ਤੋਂ ਜਲਦ ਪਿੰਡਾਂ ਨੂੰ ਛੱਡ ਕੇ ਚਲੇ ਜਾਣ। ਇਸ ਮੌਕੇ ਪੰਚਾਇਤਾਂ ਨੇ ਫੈਸਲਾ ਕੀਤਾ ਕਿ ਜੋ ਪ੍ਰਵਾਸੀ ਪੱਕੇ ਤੌਰ ‘ਤੇ ਪਿੰਡਾਂ ‘ਚ ਰਹਿ ਰਹੇ ਹਨ ਜਾਂ ਫਿਰ ਜਿਨ੍ਹਾਂ ਵਲੋਂ ਮਕਾਨ ਬਣਾ ਲਏ ਗਏ ਹਨ, ਉਹ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਿਤ ਥਾਣਿਆਂ ‘ਚ ਜਮਾਂ ਕਰਵਾਉਣ।
ਹੁਸ਼ਿਆਰਪੁਰ ਸ਼ਹਿਰ ਦੇ ਮੁਹਲਾ ਨਿਊ ਦੀਪ ਨਗਰ ‘ਚ ਬੀਤੇ ਦਿਨੀਂ ਇਕ 5 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਅਤੇ ਪੁੱਛਗਿਛ ਦੌਰਾਨ ਉਸਨੇ ਬੱਚੇ ਨੂੰ ਮਾਰਨ ਦੀ ਗੱਲ ਕਬੂਲੀ।
ਉਹਨਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ ਅਤੇ ਕਥਿਤ ਤੌਰ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਜਿਸ ਬਾਰੇ ਵੀ ਜਾਂਚ ਜਾਰੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਬੱਚੇ ਹਰਵੀਰ ਦੇ ਮਾਤਾ-ਪਿਤਾ, ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ ਅਤੇ ਇਲਾਵਾ ਸਮੂਹ ਇਲਾਕਾ ਨਿਵਾਸੀ ਸ਼ੌਕਗ੍ਰਸਤ ਸਨ ਅਤੇ ਕਾਤਿਲਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕਰ ਰਹੇ ਸਨ।
ਮਾਮਲਾ ੫ ਸਾਲਾ ਮਾਸੂਮ ਦੇ ਕ/ਤ/ਲ ਦਾ
੫ ਸਾਲਾ ਮਾਸੂਮ ਬੱਚੇ ਦੇ ਕਾਤਿਲ ਦਰਿੰਦੇ ਭਈਏ ਨੂੰ ਜਦੋਂ ਪੁਲਿਸ ਫੜ੍ਹਨ ਗਈ ਤਾਂ ਦੇਖੋ ਕੀ ਹੋਇਆ
ਸਸਤੀਆਂ ਵੋਟਾਂ ਦੇ ਲਾਲਚ ਵਿਚ ਲੀਡਰਾਂ ਨੇ ਤਿੰਨ-ਚਾਰ ਕੁ ਦਹਾਕਿਆਂ ਵਿਚ ਹੀ ਪੰਜਾਬ ਨੂੰ ਭਈਆਸਤਾਨ ਬਣਾ ਕੇ ਰੱਖ ਦਿੱਤਾ । ਕੋਈ ਰੋਕ ਨਹੀਂ ਕੋਈ ਟੋਕ ਨਹੀਂ । ਅਧਾਰ ਕਾਰਡ ਬਣ ਰਹੇ ਨੇ , ਵੋਟਾਂ ਬਣ ਰਹੀਆਂ ਹਨ ।ਪਰਾਪਰਟੀਆਂ ਖਰੀਦ ਰਹੇ ਨੇ , ਸਿਆਸੀ ਪਾਰਟੀਆਂ ਚ ਅਹੁਦੇਦਾਰੀਆਂ ਮਿਲ ਰਹੀਆਂ ਨੇ , ਪੰਚ ਸਰਪੰਚ ਅਤੇ ਐਮਸੀ ਬਣ ਰਹੇ ਨੇ ।
ਜਦ ਕਿ ਪੰਜਾਬ ਦੇ ਗਵਾਂਢੀ ਸੂਬੇ ਇਸ ‘ਤੇ ਸਖਤ ਹਨ ਕਿ ਉੱਥੇ ਕੋਈ ਬਾਹਰਲਾ ਵਸਨੀਕ ਪਰਾਪਰਟੀ ਨਹੀਂ ਖ਼ਰੀਦ ਸਕਦਾ । ਛੇਤੀ ਕੀਤੇ ਅਧਾਰ ਕਾਰਡ ਜਾਂ ਵੋਟ ਵੀ ਨਹੀਂ ਬਣਵਾ ਸਕਦਾ ।
ਫਿਰ ਪੰਜਾਬ ਚ ਇਹ ਖੁੱਲ੍ਹ ਕਿਉਂ ?
ਕੋਈ ਇੱਥੇ ਮਜ਼ਦੂਰੀ ਲਈ ਆਵੇ ਜਾਵੇ , ਵੱਖਰੀ ਗੱਲ ਹੈ, ਪਰ ਥੋਕ ਚ ਪ੍ਰਵਾਸੀਆਂ ਦਾ ਇੱਥੇ ਪੱਕੇ ਵਸਨੀਕ ਬਣਨਾ ਜਾਂ ਬਨਾਉਣਾ ਚਿੰਤਾ ਅਤੇ ਕਿਸੇ ਸਾਜਿਸ਼ ਦਾ ਹਿੱਸਾ ਹੈ ।
ਮੰਨਿਆ ਕਿ ਕੇਂਦਰ ਪੰਜਾਬ ਨਾਲ ਹਮੇਸ਼ਾਂ ਕਾਣੀ ਨਿਗਾਹ ਨਾਲ ਝਾਕਦਾ ਹੈ ਪਰ ਸਾਡੇ ਲੀਡਰ ਕਿੱਥੇ ਸੁੱਤੇ ਪਏ ਨੇ ? ਉਹ ਕਿਉਂ ਪੰਜਾਬ ਦੇ ਹਿਤਾਂ ਦੀ ਬਲੀ ਆਪਣੇ ਅਹੁਦਿਆਂ ਦੀ ਲਾਲਸਾ ਵਿੱਚ ਦਿੰਦੇ ਆ ਰਹੇ ਹਨ ਅਤੇ ਦੇ ਰਹੇ ਹਨ ?
ਪੰਜਾਬੀਆਂ ਲਈ ਇਹ ਗੰਭੀਰ ਚਿੰਤਨ ਦਾ ਵਿਸ਼ਾ ਹੈ ।
ਮੱਧ ਪੂਰਬੀ ਦੇਸ਼ਾਂ ਵਿੱਚ ਪੱਚੀ ਸਾਲਾਂ ਦੀ ਨਾਗਰਿਕਤਾ ਸੰਬੰਧੀ ਸ਼ਰਤਾਂ ਅਤੇ ਅਰਬੀ ਭਾਸ਼ਾ ਦੇ ਹੁਨਰ ਬਹੁਤ ਮੁਸ਼ਕਲ ਹਨ, ਜੇ ਅਸੰਭਵ ਨਾ ਵੀ ਮੰਨੀਏ ਤਾਂ।
ਨਤੀਜੇ ਵਜੋਂ ਲੋਕ ਕੰਮ ਕਰਦੇ ਹਨ ਅਤੇ ਆਪਣੇ ਦੇਸ਼ਾਂ ਵਿੱਚ ਵਾਪਸ ਚਲੇ ਜਾਂਦੇ ਹਨ।
ਇਸੇ ਤਰ੍ਹਾਂ ਪੱਛਮੀ ਦੇਸ਼ਾਂ ਵਿੱਚ, ਨਾਗਰਿਕਤਾ ਦੀਆਂ ਸਖ਼ਤ ਸ਼ਰਤਾਂ ਹਨ, ਜਿਨ੍ਹਾਂ ਵਿੱਚ ਦਸ ਸਾਲ ਲੱਗਦੇ ਹਨ। ਪੱਛਮੀ ਦੇਸ਼ਾਂ ਵਿੱਚ ਇੰਮੀਗਰੇਸ਼ਨ ਕੋਟਾ ਉਨ੍ਹਾਂ ਦੀ ਆਬਾਦੀ ਦੇ 1 ਪ੍ਰਤੀਸ਼ਤ ਤੋਂ ਘੱਟ ਹੈ।
ਇਸੇ ਤਰ੍ਹਾਂ ਪੰਜਾਬ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਹਰ ਸਾਲ 1.5 ਲੱਖ ਤੋਂ ਵੱਧ ਨਵੇਂ ਵੋਟਰ ਦੂਜੇ ਰਾਜਾਂ ਤੋਂ ਵੋਟ ਪਾਉਣ ਦੇ ਯੋਗ ਨਾ ਬਣਨ।
ਆਉਣ ਵਾਲਿਆਂ ਦੇ ਜੱਦੀ ਰਾਜ ਤੋਂ ਪੁਲਿਸ ਤਸਦੀਕ, ਆਮਦਨ ਟੈਕਸ ਰਿਟਰਨ ਆਦਿ ਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।
ਗੈਰ-ਹਿੰਦੀ ਭਾਸ਼ੀ ਰਾਜਾਂ ਦੇ ਸਹਿਯੋਗ ਨਾਲ ਇੱਕ ਨੀਤੀ ਤਿਆਰ ਕਰਕੇ ਅਜਿਹਾ ਕੀਤਾ ਜਾ ਸਕਦਾ ਹੈ।