ਦਿੱਲੀ ਵਾਲੇ ਚਲਾਉਂਦੇ ਆ ਪੰਜਾਬ ਨੂੰ ?
ਝਾੜੂ ਦਾ ਪੱਲਾ ਛੱਡਣ ਵਾਲੇ ਦੀਪ ਕੰਬੋਜ ਦਾ ਵੱਡਾ ਦਾਅਵਾ।
“ਦਿੱਲੀ ਵਾਲੇ ਤਾਂ ਸਾਡੀ ਗੱਲ ਵੀ ਨਹੀਂ ਸੁਣਦੇ
ਮੈਨੂੰ ਕਹਿੰਦੇ ਤੇਰਾ ਵੋ ਹਸ਼ਰ ਕਰੂੰਗਾ ਪੰਜਾਬ ਛੋੜਨਾ ਪੜੇਗਾ”
ਅਬੋਹਰ : ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਅਬੋਹਰ ਤੋਂ 2022 ਵਿੱਚ ਵਿਧਾਨ ਸਭਾ ਚੋਣਾਂ ਲੜਨ ਵਾਲੇ ਦੀਪ ਕੰਬੋਜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੀਪ ਕੰਬੋਜ ਨੂੰ 45000 ਦੇ ਕਰੀਬ ਵੋਟਾਂ ਮਿਲੀਆਂ ਸਨ ਅਤੇ ਕਾਂਗਰਸ ਦੇ ਉਮੀਦਵਾਰ ਸੰਦੀਪ ਜਾਖੜ ਤੋਂ ਹਾਰੇ ਸਨ। ਉਸ ਤੋਂ ਬਾਅਦ ਦੀਪ ਕੰਬੋਜ ਨੂੰ ਅਬੋਹਰ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਜਿਸ ਤਹਿਤ ਉਹ ਅਪਣੀ ਜਿੰਮੇਵਾਰੀ ਨਿਭਾ ਰਹੇ ਸਨ। ਪਰ ਉਸ ਤੋਂ ਬਾਦ ਭਾਜਪਾ ਦੇ ਆਗੂ ਅਤੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ । ਜਿਸ ਤੋਂ ਬਾਅਦ ਦੀਪ ਕੰਬੋਜ ਨੇ ਪਾਰਟੀ ਤੋਂ ਦੂਰੀ ਬਣਾ ਲਈ ਸੀ। ਹੁਣ ਦੀਪ ਕੰਬੋਜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਦੇ ਹੋਏ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
1. ਇਹ ਫੈਸਲਾ ਮੈਂ ਪਾਰਲੀਮੈਂਟ ਚੋਣਾਂ ਦੌਰਾਨ ਵੀ ਲੈ ਸੱਕਦਾ ਸੀ । ਪਰ ਇਸ ਲਈ ਚੁੱਪ ਸੀ ਕਿਉਂਕਿ ਸਾਡੇ ਹੀ ਕੁਝ ਵੀਰ ਭਰਾ ਫਿਰ ਇਹ ਤੋਹਮਤਾਂ ਲਾਉਣ ਲੱਗ ਜਾਂਦੇ ਕਿ ਵਿਕ ਗਿਆ ਹੋਣਾ ਕਿਸੇ ਨੇ ਖਰੀਦ ਲਿਆ ਹੋਣਾ .. ਪਰ ਸਾਥੀਓ ਤੁਹਾਡਾ ਇਹ ਭਰਾ ਤੁਹਾਡਾ ਇਹ ਪੁੱਤ ਵਿਕਾਊ ਨਹੀਂ ਅਤੇ ਅਜਿਹੀ ਤੋਹਮਤ ਨਾ ਲੱਗੇ ਇਸ ਲਈ ਇਹ ਫੈਸਲਾ ਪਾਰਲੀਮੈਂਟ ਚੋਣਾਂ ਸਮੇਂ ਨਹੀਂ ਲਿਆ …
2. ਮੈਂ ਜਦੋਂ ਅਬੋਹਰ ਦੀ ਸਿਆਸਤ ਚ ਆਇਆ ਸੀ ਸਿਰ ਤੇ ਕਫ਼ਨ ਬੰਨ੍ਹ ਕੇ ਆਇਆ ਸੀ ਅਤੇ ਦਰੀ ਘਰੋਂ ਲੈ ਕੇ ਆਇਆ ਸੀ । ਉਹ ਦਰੀ ਅੱਜ ਧੋ ਸਵਾਰ ਕੇ ਗੱਡੀ ਚ ਰੱਖ ਲਈ ਹੈ । ਸਾਡੇ ਆਮ ਲੋਕ ਸਾਡੇ ਭੈਣ ਭਰਾ ਜਿਨ੍ਹਾਂ ਤੇ ਜਬਰ ਜ਼ੁਲਮ ਹੁੰਦਾ ਉਹਨਾਂ ਦੇ ਨਾਲ ਹਿੱਕ ਠੋਕ ਕੇ ਖੜਾ ਹਾਂ …. ਹੁਣ ਆਪਣੀ ਤਿਆਰੀ ਕਰ ਲੈਣ ਪੈਸੇ ਇਕੱਠੇ ਕਰਨ ਵਾਲੇ …. ਵੱਡੇ ਲੀਡਰ ਦੇ ਖਾਸ ਵੀ ਇੱਕ ਇੱਕ ਕਰ ਕੇ ਸਾਰੇ ਨੰਗੇ ਕਰਾਂਗਾ ….
3. ਮੇਰਾ ਇਹ ਫੈਸਲਾ ਸਿਰਫ ਮੇਰੇ ਨਾਲ ਕੀਤੇ ਧੱਕੇ ਕਰ ਕੇ ਨਹੀਂ ਉਹ ਤਾਂ ਮੈਂ ਬਰਦਾਸਤ ਕਰ ਸਕਦਾ ਸੀ … ਪਰ ਲੋਕਾਂ ਨਾਲ ਜੋ ਧੱਕਾ ਹੋ ਰਿਹਾ …. ਲੋਕਾਂ ਦੇ ਕੰਮ ਬੰਦ ਨੇ …. ਮਨਰੇਗਾ ਬੰਦ …. ਸਰਕਾਰ ਸਾਡੀ ਖਾਲੇ ਪਾਸ BJP ਵਾਲੇ ਕਰਵਾ ਰਹੇ ਵੱਡੇ ਲੀਡਰਾਂ ਦੇ ਕਹਿਣ ਤੇ …. ਅਸੀਂ SHO -SSP ਤੱਕ ਗੱਲ ਕਰਦੇ ਹਾਂ ਕਿਸੇ ਮਸਲੇ ਲਈ ਪਰ ਵੱਡੇ ਘਰ ਦਾ ਫੋਨ ਤੇ DGP ਤੋਂ ਆਉਂਦਾ …. ਸਾਡੇ ਆਮ ਵਰਕਰਾਂ ਭੈਣ ਭਰਾਵਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ ਉਹ ਮੇ ਨਹੀਂ ਭੁਲ ਸਕਦਾ ….
ਹੁਣ ਆਪਣੇ ਭੈਣ -ਭਰਾਵਾਂ ਦੀ ਮਦਦ ਵੀ ਦੁਗਣੀ ਤਾਕਤ ਨਾਲ ਕਰਾਂਗੇ ਅਤੇ ਤਾਕਤ ਨੂੰ ਸਵਾਲ ਠੋਕ ਕੇ ਕਰਾਂਗੇ …. ਫਾਜ਼ਿਲਕਾ ਰੇਤੇ ਦਾ ਮਸਲਾ …. ਆੜ੍ਹਤੀਆਂ ਤੋਂ ਹੁੰਦੀ ਨਜਾਇਜ ਵਸੂਲੀ …. ਅਜੀਤ ਨਗਰ ਦੀਆਂ ਪੰਚਾਇਤਾਂ ਦੇ ਕੰਮ ਬੰਦ … ਅਬੋਹਰ ਦੇ ਰੁਕੇ ਕੰਮ ਸ਼ੁਰੂ ਕਰਵਾਉਣ … ਲੀਡਰਾਂ ਦੇ ਖਾਸ ਜੋ ਹਫਤੇ ਲੈਂਦੇ … ਤਹਿਸੀਲ ਚ 20-20 ਹਜ਼ਾਰ ਲੈ ਕੇ ਹੁੰਦੀਆਂ ਰਜਿਸਟਰੀਆਂ …. ਖੁਈਆਂ ਤਹਿਸੀਲ ਚ ਪੁੱਡਾ ਦੇ ਰੋਕ ਦੇ ਬਾਵਜੂਦ ਰਜਿਸਟਰੀਆਂ ਕਰ ਕੇ ਕਲੋਨੀਆਂ ਕੱਟਣ ਦੀ ਦਿੱਤੀ ਅਪਰੂਵਲ …. ਬਹੁਤ ਕੁਝ ਹੈ … ਇੱਕ ਇੱਕ ਕਰ ਕੇ ਸੱਭ ਨੂੰ ਲੋਕਾਂ ਦੀ ਕਚਹਿਰੀ ਚ ਨੰਗਾ ਕਰਾਂਗੇ ….
ਧਰਮਪੁਰਾ ਦਾ ਪੰਚਾਇਤ ਦਾ ਮਾਮਲਾ … ਹੋਰ ਵੀ ਪੰਚਾਇਤਾਂ ਜਿਥੇ ਭ੍ਰਿਸਟਾਚਾਰ ਹੋਏ …. ਸੱਭ ਲੋਕਾਂ ਦੀ ਕਚਹਿਰੀ ਚ ਰੱਖਾਂਗਾ ….
ਅੰਮ੍ਰਿਤ ਯੋਜਨਾ ਚ ਹੋਏ ਘੁਟਾਲੇ …. ਨਗਰ ਨਿਗਮ ਚ ਹੋ ਰਹੇ ਘੁਟਾਲੇ …ਅਬੋਹਰ ਦੇ ਕਿਸੇ ਮਸਲੇ ਟੇ ਜਾਂਚ ਕਿਉਂ ਨਹੀਂ ਹੁੰਦੀ ਸੱਭ ਲੋਕਾਂ ਦੀ ਕਚਹਿਰੀ ਚ ਰੱਖਾਂਗਾ ….
____ਕੁਲਦੀਪ ਕੁਮਾਰ( ਦੀਪ ਕੰਬੋਜ ਮਲੁਕਪੁਰਾ )