Breaking News

Gen VN Sharma -“ਜਨਰਲ ਵੀਐਨ ਸ਼ਰਮਾ ਦਾ ਬਿਆਨ: ਆਪਰੇਸ਼ਨ ਬਲੂ ਸਟਾਰ 1984 ਵਿੱਚ ਫੌਜ ਦੀ ਗਲਤ ਵਰਤੋਂ”

Gen VN Sharma unfurls the story how decision of Prime Minister Indira Gandhi to undertake the task of neutralizing the militants holed up in Golden Temple was actually launched.

ਭਾਰਤੀ ਫੌਜ ਦੇ ਇੱਕ ਹੋਰ ਜਰਨੈਲ ਨੇ ‘84 ਬਾਰੇ ਕੀਤੇ ਅਹਿਮ ਖੁਲਾਸੇ

“ਆਪਰੇਸ਼ਨ ਬਲੂ ਸਟਾਰ: ਜਨਰਲ ਵੀਐਨ ਸ਼ਰਮਾ ਦਾ ਖੁਲਾਸਾ – ਫੌਜ ਦੀ ਸਿਆਸੀ ਵਰਤੋਂ ਅਤੇ ਇੰਦਰਾ ਗਾਂਧੀ ਦਾ ਗੈਰ-ਸੰਵਿਧਾਨਿਕ ਹੁਕਮ”

Gen Arun Vaidya
ਜਨਰਲ ਵੀਐਨ (ਵਿਸ਼ਵ ਨਾਥ) ਸ਼ਰਮਾ ਭਾਰਤੀ ਫੌਜ ਦੇ 14ਵੇਂ ਫੌਜੀ ਮੁਖੀ ਸਨ, ਜਿਨ੍ਹਾਂ ਨੇ 1988 ਤੋਂ 1990 ਤੱਕ ਇਹ ਅਹੁਦਾ ਸੰਭਾਲਿਆ।

 

ਹੁਣ 95 ਸਾਲ ਦੇ ਹੋ ਚੁੱਕੇ ਜਨਰਲ ਵੀਐਨ ਸ਼ਰਮਾ 1984 ਦੇ ਫੌਜੀ ਹਮਲੇ ਸਮੇਂ ਫੌਜੀ ਅਭਿਆਸ ਵਿਭਾਗ DGMO (ਮਿਲਟਰੀ ਓਪਰੇਸ਼ਨ ਡਾਇਰੈਕਟਰੇਟ) ਵਿਚ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਓਪਰੇਸ਼ਨ (ADGMO) ਦੇ ਤੌਰ ‘ਤੇ ਕੰਮ ਕਰ ਰਹੇ ਸਨ।

 

 

ਉਹ ਕਹਿੰਦੇ ਹਨ ਕਿ ਡੀਜੀਐਮਓ ਨੇ ਇਸ ਓਪਰੇਸ਼ਨ ਲਈ ਇਨਕਾਰ ਕਰ ਦਿੱਤਾ ਸੀ। ਪਰ ਧਾਰਮਿਕ ਸਥਾਨ ‘ਤੇ ਫੌਜੀ ਕਾਰਵਾਈ ਕਰਨ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜੀ ਕਮਾਂਡ ਢਾਂਚੇ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਧਾ ਹੁਕਮ ਦਿੱਤਾ।

 

 

 

ਜਨਰਲ ਵੀਐਨ ਸ਼ਰਮਾ, ਜੋ ਜਨਰਲ ਸੁੰਦਰਜੀ ਦੇ ਬਾਅਦ ਫੌਜ ਮੁਖੀ ਬਣੇ, ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ 1984 ਵਿੱਚ ਫੌਜ ਦਾ ਇਸ ਤਰ੍ਹਾਂ ਸਿਆਸੀ ਉਦੇਸ਼ ਲਈ ਵਰਤਿਆ ਜਾਣਾ ਗਲਤ ਸੀ।
ਇਹ ਬਿਆਨ ਉਨ੍ਹਾਂ ਨੇ ਫੌਜ ਦੇ ਸਾਬਕਾ ਜੱਜ ਐਡਵੋਕੇਟ ਜਨਰਲ, ਮੇਜਰ ਜਨਰਲ ਨਿਲੇਂਦਰ ਕੁਮਾਰ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਦਿੱਤਾ ਜੋ “Lex Consilium Foundation” ਨਾਂ ਦੇ ਯੂਟਿਊਬ ਚੈਨਲ ‘ਤੇ ਪ੍ਰਸਾਰਿਤ ਹੋਇਆ।

 

 

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਫੌਜ ਦੇ ਮਿਲਟਰੀ ਓਪਰੇਸ਼ਨ ਡਾਇਰੈਕਟਰੇਟ ਨੇ ਤਤਕਾਲੀ ਫੌਜ ਮੁਖੀ ਜਨਰਲ ਏਐਸ (ਅਰੁਣ ਕੁਮਾਰ) ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਕਾਲ ਤਖ਼ਤ ਤੋਂ ਕੱਢਣ ਲਈ ਫੌਜ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਹ ਸਿਆਸੀ ਫੈਸਲਾ ਸੀ।

 

 

ਜਨਰਲ ਸ਼ਰਮਾ ਦੱਸਦੇ ਹਨ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਇਹ ਕੰਮ ਇਸ ਲਈ ਸੌਂਪਿਆ ਕਿਉਂਕਿ ਪੰਜਾਬ ਪੁਲਿਸ ਨੇ ਇਹ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

 

ਉਨ੍ਹਾਂ ਕਿਹਾ, “ਜਦ ਜਨਰਲ ਵੈਦਿਆ ਮਿਲਟਰੀ ਓਪਰੇਸ਼ਨ ਡਾਇਰੈਕਟਰੇਟ ਆਏ, ਉਨ੍ਹਾਂ ਨੇ ਡੀਜੀਐਮਓ ਅਤੇ ਦੋ ਐਡੀਜੀਐਮਓ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਭਾਰਤੀ ਫੌਜ ਦੀ ਠੀਕ ਵਰਤੋਂ ਨਹੀਂ ਹੈ।

 

 

 

ਅਸੀਂ ਉਨ੍ਹਾਂ ਨੂੰ ਸਵੈਧਾਨਕ ਤੌਰ ‘ਤੇ ਸਮਝਾਇਆ ਕਿ ਕਿਸੇ ਵੀ ਸਰਕਾਰ ਵੱਲੋਂ ਫੌਜ ਦੀ ਵਰਤੋਂ ਸਿਆਸੀ ਉਦੇਸ਼ ਲਈ ਨਹੀਂ ਕੀਤੀ ਜਾ ਸਕਦੀ। ਇਹ ਗੈਰ-ਕਨੂੰਨੀ ਹੋਵੇਗੀ।

 

 

 

ਉਹ ਕਹਿੰਦੇ ਹਨ, “ਜਦ ਉਨ੍ਹਾਂ (ਵੈਦਿਆ) ਨੇ ਕਿਹਾ ਕਿ ਉਹ ‘ਬੌਸ’ (ਇੰਦਰਾ ਗਾਂਧੀ) ਹੈ, ਤੇ ਜਦ ਬੌਸ ਕਹੇ ਕਿ ਛਾਲ ਮਾਰ, ਤਾਂ ਮਾਰਨੀ ਪੈਂਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਕਿਹਾ – ਤੁਸੀਂ ਸਵੈਧਾਨਕ ਅਧਿਕਾਰੀ ਹੋ, ਫੌਜ ਮੁਖੀ ਹੋ, ਤੁਹਾਡੀ ਡਿਊਟੀ ਹੈ ਕਿ ਸੰਵਿਧਾਨ ਦੀ ਉਲੰਘਣਾ ਨਾ ਹੋਵੇ। ਤੁਸੀਂ ਚਾਹੋ ਤਾਂ ਇਹ ਮਾਮਲਾ ਸਿੱਧਾ ਸੁਪਰੀਮ ਕੋਰਟ ਲੈ ਜਾ ਸਕਦੇ ਹੋ ਜਾਂ ਉਨ੍ਹਾਂ ਕੋਲ ਜਾ ਕੇ ਕਹਿ ਸਕਦੇ ਹੋ ਕਿ ਇਹ ਫੌਜ ਦਾ ਕੰਮ ਨਹੀਂ।”

 

 

 

ਜਨਰਲ ਸ਼ਰਮਾ ਨੇ ਇਹ ਵੀ ਕਿਹਾ ਕਿ ਸਿੱਖ ਫੌਜੀ ਅਧਿਕਾਰੀਆਂ ਨੂੰ ਗਲਤ ਢੰਗ ਨਾਲ, ਕਮਾਂਡ ਨਿਯਮਾਂ ਨੂੰ ਅਣਡਿੱਠਾ ਕਰਕੇ, ਸਿੱਖਾਂ ਨੂੰ ਮਾਰਨ ਲਈ ਤਤਕਾਲੀ ਫੌਜ ਮੁਖੀ ਜਨਰਲ ਸੁੰਦਰਜੀ ਵੱਲੋਂ ਨਿਯੁਕਤ ਕੀਤਾ ਗਿਆ — ਸਿਰਫ ਇੰਦਰਾ ਗਾਂਧੀ ਦੇ ਮੌਖਿਕ ਹੁਕਮਾਂ ਉੱਤੇ।

 

 

 

ਇਹੀ ਗੱਲ ਜਨਰਲ ਐਸਕੇ ਸਿਨਹਾ ਨੇ ਵੀ ਕਹੀ ਸੀ ਕਿ ਗੁਰਧਾਮਾਂ ‘ਤੇ ਫੌਜ ਚਾੜ੍ਹਨਾ ਕੋਈ ਅੰਤਮ ਹੱਲ ਨਹੀਂ ਸੀ, ਜਿਵੇਂ ਕਿ ਇੰਦਰਾ ਗਾਂਧੀ ਦਰਸਾ ਰਹੀ ਸੀ।

 

 

ਜਨਰਲ ਸੁੰਦਰਜੀ ਦੀ ਪਤਨੀ ਦਾ ਇੰਟਰਵਿਊ ਹੈ ਕਿ ਮੈਂ ਮੁੜ ਕਦੇ ਆਪਣੇ ਪਤੀ ਨੂੰ ਹੱਸਦੇ ਨਹੀਂ ਦੇਖਿਆ, ਬੱਸ ਪਛਤਾਵਾ ਕਰੀ ਗਿਆ।

 

 

ਕਰਨਲ ਜਸਬੀਰ ਰੈਨਾ ਦੀਆਂ ਹਮਲੇ ਦੌਰਾਨ ਲੱਤਾਂ ਉਡ ਗਈਆਂ, ਜਦੋਂ ਓਹਨੇ ਹਾਲੇ ਪਰਕਰਮਾ ‘ਚ ਪੈਰ ਹੀ ਪਾਇਆ ਸੀ। ਉਹ ਕਹਿੰਦਾ ਸਰਕਾਰ ਵਲੋਂ ਮਿਲਿਆ ਬਹਾਦਰੀ ਦਾ ਮੈਡਲ ਕਦੇ ਹਿੱਕ ‘ਤੇ ਨਹੀਂ ਸਜਾਇਆ। ਪਛਤਾਵਾ ਹੈ ਕਿ ਮੈਂ ਕਿਓਂ ਗਿਆ।

 

 

 

ਇੰਦਰਾ ਗਾਂਧੀ ਨੂੰ ਓਹਦੇ ਪਾਪ ਦੀ ਸਜਾ ਸ਼ਹੀਦ ਭਾਈ ਸਤਵੰਤ ਸਿੰਘ-ਸ਼ਹੀਦ ਭਾਈ ਬੇਅੰਤ ਸਿੰਘ-ਸ਼ਹੀਦ ਭਾਈ ਕੇਹਰ ਸਿੰਘ ਨੇ ਦਿੱਤੀ।

 

 

 

 

ਫੌਜੀ ਅਧਿਕਾਰੀਆਂ ਦੀ ਨਾ ਮੰਨ ਕੇ, ਇੰਦਰਾ ਗਾਂਧੀ ਦਾ ਗੈਰ-ਸੰਵਿਧਾਨਿਕ ਤੇ ਗੈਰ-ਕਨੂੰਨੀ ਹੁਕਮ ਵਜਾਉਣ ਵਾਲੇ ਹਮਲਾਵਰ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਜਾ ਕੇ ਸੋਧ ਦਿੱਤਾ ਸੀ।

 

 

ਅਕਾਲ ਤਖਤ ਸਾਹਿਬ ‘ਤੇ ਦੋ ਨਿਸ਼ਾਨ ਅੱਜ ਵੀ ਝੂਲ ਰਹੇ ਹਨ, ਇਨ੍ਹਾਂ ਪਾਪੀਆਂ ਦਾ ਕੱਖ ਵੀ ਨਹੀਂ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Former Army Chief General VN Sharma (retd) has made a startling revelation that the Military Operations Directorate had advised the then Army Chief General AS Vaidya that the Indian Army should not get involved in any operation to flush out Jarnail Singh Bhindranwale and his supporters from the Golden Temple as it was a political move.

Gen Sharma says in the interview that the then Prime Minister Indira Gandhi wanted the Army to carry out the operation inside Golden Temple because the Punjab Police had refused to do so.

He says the Army Chief then arrived at the MO directorate and spoke to the DGMO and the two ADGMOs regarding the task to be done. “We suggested to him that this was not a correct employment of the Indian Army. We explained that according to the Constitution the Indian Army cannot be used for political purposes by any government,” said Gen Sharma.

He goes on to say that the then PM wanted the Army to do the task because the police had refused. “So we told General Vaidya that it was not politically expedient because we cannot use the military for political purposes.

General Sharma goes on to say that the Army Chief General Vaidya was told my the three senior-most MO directorate officers that some other force like BSF, CRPF should be used and the Army should not intervene.

“He said she is the boss and when the boss says to jump you have to jump. We said no. You are a constitutional authority, the Army Chief, you have to ensure that the constitution is not violated. One option is to go to the Supreme Court and ask them as to whether this is legal or not legal. He said what do you expect me to do. We suggested that he go to her and tell her that it is not Army’s job,” said General Sharma.

Check Also

Bhagwant Mann -ਮਾਨ ਨੇ ਪੰਜਾਬ ਨੂੰ ਬਣਾਇਆ ਕੇਜਰੀਵਾਲ ਦਾ ਬੈਂਕ, ਲੋਕਾਂ ਦਾ ਖ਼ੂਨ-ਪਸੀਨਾ ਨਚੋੜ ਕੇ ਕੱਢੇ ਜਾਣਗੇ ਹਜ਼ਾਰਾਂ ਕਰੋੜ ਰੁਪਏ- ਜਾਖੜ

Bhagwant Mann -ਮਾਨ ਨੇ ਪੰਜਾਬ ਨੂੰ ਬਣਾਇਆ ਕੇਜਰੀਵਾਲ ਦਾ ਬੈਂਕ, ਲੋਕਾਂ ਦਾ ਖ਼ੂਨ-ਪਸੀਨਾ ਨਚੋੜ ਕੇ …