Breaking News

Canada -(G7 Summit: Modi’s Canada Visit and Media’s Narrative) ਮੋਦੀ ਦੀ ਕੈਨੇਡਾ ਫੇਰੀ ਬਾਰੇ ਐਮਪੀਜ਼ ‘ਤੇ ਦਬਾਅ ਵਧਣ ਲੱਗਾ

Canada -ਮੋਦੀ ਦੀ ਕੈਨੇਡਾ ਫੇਰੀ ਬਾਰੇ ਐਮਪੀਜ਼ ‘ਤੇ ਦਬਾਅ ਵਧਣ ਲੱਗਾ

G7 ਸਮਾਗਮ ਮੌਕੇ ਮੋਦੀ ਦੀ ਕੈਨੇਡਾ ਫੇਰੀ ਵਾਸਤੇ ਭਾਰਤੀ ਮੀਡੀਏ ਨੇ ਬਿਲਕੁਲ ਉਸੇ ਤਰਾਂ ਬਿਰਤਾਂਤ ਸਿਰਜਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਟਰੂਡੋ ਦੀ ਭਾਰਤ ਫੇਰੀ ਤੋਂ ਪਹਿਲਾਂ ਸਿਰਜਿਆ ਗਿਆ ਸੀ।

 

 

 

 

 

ਇੱਕ ਵਾਰ ਫਿਰ ਭਾਰਤੀ ਮੀਡੀਏ ਵੱਲੋਂ ਕੂੜ-ਪ੍ਰਚਾਰ ਦੀ ਹਨੇਰੀ ਲਿਆਂਦੀ ਜਾਵੇਗੀ, ਕੈਨੇਡਾ ਦੇ ਮੀਡੀਏ ਵਿੱਚ ਬੈਠੇ ਭਾਰਤੀ ਤੇ ਗੋਰੇ ਸੈੱਲ ਸਰਗਰਮ ਕੀਤੇ ਜਾਣਗੇ, ਭਾਰਤ ਪੱਖੀ ਸਿਆਸਤਦਾਨ, ਸਾਬਕਾ ਸਿਆਸਤਦਾਨ ਤੇ ਆਪੇ ਬਣੇ ਮਾਹਰ ਇਸ ਝੂਠ ਨੂੰ ਪੜੂਏ ਲਾਉਣਗੇ।

ਸੋਸ਼ਲ ਮੀਡੀਏ ‘ਤੇ ਸਾਰਾ ਹਿੰਦੂਤਵੀ ਨੈੱਟਵਰਕ (ਸਰਕਾਰੀ) ਤੇ ਗੈਰ-ਸਰਕਾਰੀ) ਪੱਬਾਂ ਭਾਰ ਹੋਵੇਗਾ।

 

 

 

 

 

 

 

 

ਸਿੱਖ ਆਪਣੇ ਸੀਮਤ ਸਾਧਨਾਂ ਨਾਲ ਇਸ ਪ੍ਰਾਪੇਗੰਡੇ ਦਾ ਮੂੰਹ ਭੰਨਣ ਲਈ ਤਿਆਰ ਰਹਿਣ।

ਮੋਦੀ ਦੀ ਆਮਦ ‘ਤੇ ਸਿੱਖ ਜਥੇਬੰਦੀਆਂ ਤੇ ਸੰਗਤ ਰੋਸ ਪ੍ਰਦਰਸ਼ਨ ਕਰੇਗੀ।

ਲੋਕਾਂ ਨੂੰ ਪ੍ਰਦਰਸ਼ਨ ਕਰਦੇ ਸਮੇਂ ਜ਼ਾਬਤੇ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਮੁੱਦੇ ਬਹੁਤ ਵੱਡੇ ਹਨ ਤੇ ਦੋਵੇਂ ਸਰਕਾਰਾਂ ਦੇ ਗਲੇ ਦੀ ਹੱਡੀ ਬਣੇ ਹੋਏ ਨੇ। ਕੋਸ਼ਿਸ਼ ਹੋਏਗੀ ਕਿ ਇਨ੍ਹਾਂ ਮੁੱਦਿਆ ਨੂੰ ਪ੍ਰਦਰਸ਼ਨਾਂ ਦੌਰਾਨ ਹੋਣ ਵਾਲੀਆਂ ਘਟਨਾਵਾਂ ਜਾਂ ਪੋਸਟਰਾਂ ਦੇ ਬਹਾਨੇ ਓਹਲੇ ਕੀਤਾ ਜਾਏ।

 

 

 

 

 

ਕਿਸੇ ਵੀ ਹਿੰਸਾਤਮਕ ਸੁਨੇਹੇ ਤੋਂ ਬਚਣਾ ਚਾਹੀਦਾ ਹੈ।
ਕਿਸੇ ਵੀ ਉਕਸਾਵੇ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਛੋਟੀਆਂ ਝੜਪਾਂ ਵਿੱਚ ਫਸਾਉਣ ਵਾਲੇ ਜਾਲ ਹੁੰਦੇ ਹਨ, ਜਿਨ੍ਹਾਂ ਦੀ ਵੀਡੀਓ ਬਣਾਕੇ ਇਹ ਲੋਕ ਕੂੜ-ਪ੍ਰਚਾਰ ਚਲਾਉਂਦੇ ਹਨ ਅਤੇ ਇਸਨੂੰ ਕੈਨੇਡੀਅਨ ਸਰਕਾਰ ਨੂੰ ਵੀ ਵਿਖਾਉਂਦੇ ਹਨ, ਜਿਵੇਂ ਇਨ੍ਹਾਂ ਅੰਤਰਰਾਸ਼ਟਰੀ ਪੱਧਰ ‘ਤੇ ਪਹਿਲਾਂ ਝੂਠ ਦੱਸੇ ਹੋਏ ਨੇ, ਅਮਰੀਕਾ ਸਮੇਤ ਬਾਕੀ ਦੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਇਹ ਵਿਖਾਉਣਗੇ।
ਪ੍ਰਦਰਸ਼ਨ ਬੇਹੱਦ ਜ਼ਾਬਤੇ ਵਿੱਚ ਹੋਣ ਤੇ ਸੁਨੇਹਾ ਬਹੁਤ ਪ੍ਰਭਾਵਸ਼ਾਲੀ ਹੋਵੇ। ਇਨ੍ਹਾਂ ਪ੍ਰਦਰਸ਼ਨਾਂ ਨੂੰ ਖਰਾਬ ਕਰਨ ਲਈ ਕਈ ਤਿਰੰਗੇ ਦੇ ਕੇ ਵੀ ਭੇਜੇ ਜਾਣਗੇ। ਕਈ ਭਾਰਤੀ ਰਿਪੋਰਟਰ ਪ੍ਰਦਰਸ਼ਨਕਾਰੀਆਂ ਨੂੰ ਟੇਢੇ ਸਵਾਲ ਕਰਕੇ ਗਰਮ ਵੀ ਕਰਨਗੇ।
ਬਹੁਤ ਸਹਿਜ ਤੇ ਤਹੱਮਲ ਵਰਤਣ ਦੀ ਲੋੜ ਪਵੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

 

 

 

 

 

“G7 ਸਮਾਗਮ: ਮੋਦੀ ਦੀ ਕੈਨੇਡਾ ਫੇਰੀ ਅਤੇ ਮੀਡੀਆ ਦਾ ਬਿਰਤਾਂਤ”
(G7 Summit: Modi’s Canada Visit and Media’s Narrative)

“ਸਿੱਖ ਪ੍ਰਦਰਸ਼ਨ ਅਤੇ ਭਾਰਤੀ ਮੀਡੀਆ ਦਾ ਕੂੜ-ਪ੍ਰਚਾਰ”
(Sikh Protests and Indian Media’s Propaganda)

“ਮੋਦੀ ਦੀ ਕੈਨੇਡਾ ਆਮਦ: ਸਿੱਖ ਜਥੇਬੰਦੀਆਂ ਦਾ ਰੋਸ ਅਤੇ ਜ਼ਾਬਤਾ”
(Modi’s Canada Arrival: Sikh Organizations’ Protest and Discipline)

“G7 ਮੌਕੇ ਮੀਡੀਆ ਤੇ ਸਿਆਸੀ ਖੇਡ: ਸਿੱਖਾਂ ਦੀ ਚੁਣੌਤੀ”
(G7 Occasion: Media and Political Game, Sikhs’ Challenge)

 

Narendra Modi prepares for his G7 nightmare in Canada

It had been reported that Modi had been snubbed and not invited by Canada to the G7 meeting in Edmonton, Canada between 15-17 June.

However, it is understood Mark Carney the Canadian Prime Minister was pressured by other G7 countries to invite him.

The Sikh Federation (Canada) has stated to invite Modi is outrageous in the days leading up to the second anniversary of the assassination of Canadian Sikh leader, Hardeep Singh Nijjar and that this is adding insult to injury.

However, watch the mainstream media ask serious questions of Mark Carney if Modi should have been invited given the ongoing investigations.

Mark Carney in response has suggested India is now co-operating in investigations. This needs further clarification from the Canadian Prime Minister.

How does an invitation to Modi square with what Freedom House has stated about the G7 focus on transnational repression and what Dan Jarvis, the UK Security Minister said in the UK Parliament on 21 May that transnational repression was a priority for Canada under their presidency of the G7?

Will Modi be exposed to questioning and scrutiny by the Canadian mainstream media in his first trip to Canada since India has been accused at the highest levels of the assassination of Canadian Sikh leader, Hardeep Singh Nijjar.

We understand the Canadian authorities are being encouraged to obtain an arrest warrant for some of those that may be part of Modi’s entourage so they can be questioned and possibly charged with conspiracy to commit murder.

Check Also

Zohran Mamdani ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ

Zohran Mamdani ਮੋਦੀ ਨੂੰ ਗੁਜਰਾਤ ਦਾ ਬੁੱ+ਚ+ੜ ਕਹਿਣ ਵਾਲਾ ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ …