Breaking News

BJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ!

BJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ!

ਨੌਜਵਾਨ ਦੀ ਪਤਨੀ ਨੇ ਲਾਏ ਗੰਭੀਰ ਦੋਸ਼, ਵਿਰੋਧੀ ਧਿਰਾਂ ਨੇ ਕੱਸਿਆ ਤਨਜ਼

 

 

 

 

ਉਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਇਕ ਨੌਜਵਾਨ ਦੇ ਕਰੀਬ 130 ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਤਰਥੱਲੀ ਮਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਨੌਜਵਾਨ ਭਾਜਪਾ ਮਹਿਲਾ ਮੋਰਚਾ ਦੀ ਇੱਕ ਮੰਡਲ ਪ੍ਰਧਾਨ ਦਾ ਪੁੱਤਰ ਹੈ। ਉਧਰ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਭਾਜਪਾ ’ਤੇ ਤੇਜ਼ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ, ਜਦੋਂ ਕਿ ਸਬੰਧਤ ਭਾਜਪਾ ਮਹਿਲਾ ਨੇਤਾ ਨੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ।

ਉਕਤ ਨੌਜਵਾਨ ਉੱਥੋਂ ਦੇ ਇੱਕ ਮਸ਼ਹੂਰ ਮਿਸ਼ਠਾਨ ਭੰਡਾਰ ਚਲਾਉਂਦੇ ਵਿਅਕਤੀ ਦੇ ਛੋਟੇ ਭਰਾ ਦਾ ਪੁੱਤਰ ਹੈ ਅਤੇ ਵਿਆਹੁਤਾ ਹੈ। ਉਸ ਦੀ ਪਤਨੀ ਨੇ ਪੁਲੀਸ ਕੋਲ ਸ਼ਿਕਾਇਤ ਕਰਵਾਈ ਹੈ ਕਿ ਉਸ ਦੇ ਪਤੀ ਦਾ ਇੱਕ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੈ ਅਤੇ ਉਹ ਉਸ ਨਾਲ ਅਸ਼ਲੀਲ ਵਿਡੀਓਜ਼ ਰਿਕਾਰਡ ਕਰਦਾ ਹੈ। ਬਾਅਦ ਵਿੱਚ ਇਹ ਵੀਡੀਓ ਪਤਨੀ ਨੂੰ ਦਿਖਾ ਕੇ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ’ਤੇ ਤੰਗ ਪਰੇਸ਼ਾਨ ਕਰਦਾ ਹੈ।

 

 

 

 

 

 

 

ਪੀੜਿਤਾ ਨੇ ਇਕ ਵੀਡੀਓ ਵਿਚ ਦੋਸ਼ ਲਾਇਆ ਹੈ ਕਿ ਉਸਦਾ ਪਤੀ ਸ਼ਰੇਆਮ ਕਹਿੰਦਾ ਹੈ, “ਤੂੰ ਮੇਰਾ ਕੁਝ ਨਹੀਂ ਕਰ ਸਕਦੀ, ਮੇਰੀ ਮਾਂ ਭਾਜਪਾ ਦੀ ਵੱਡੀ ਨੇਤਾ ਹੈ।” ਪੀੜਤ ਔਰਤ ਨੇ ਆਪਣੀ ਸੱਸ ਅਤੇ ਨਣਦ ਉੱਤੇ ਵੀ ਤੰਗ ਕਰਨ ਦੇ ਦੋਸ਼ ਲਗਾਏ ਹਨ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਨੌਜਵਾਨ ਨੇ ਸਿਗਰੇਟ ਨਾਲ ਪਤਨੀ ਨੂੰ ਸਾੜਿਆ ਸੀ, ਜਿਸ ਕਾਰਨ ਪੁਲੀਸ ਨੂੰ ਬੁਲਾਇਆ ਗਿਆ ਸੀ, ਪਰ ਮਾਮਲਾ ਰਾਜਨੀਤਕ ਪ੍ਰਭਾਵ ਕਰਕੇ ਰਫਾ-ਦਫਾ ਕਰ ਦਿੱਤਾ ਗਿਆ।

 

 

 

 

 

 

 

ਵਾਇਰਲ ਹੋ ਰਹੇ ਵੀਡੀਓ ਸ਼ਹਿਰ ਦੇ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬਣਾਏ ਗਏ ਹਨ। ਇਸ ਮਾਮਲੇ ਨੇ ਭਾਜਪਾ ਮਹਿਲਾ ਮੋਰਚਾ ਦੀ ਨੂੰ ਵੱਡੀ ਢਾਹ ਲਾਈ ਹੈ। ਫਿਲਹਾਲ ਭਾਜਪਾ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਉਧਰ ਸਥਾਨਕ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤੱਕ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ।

 

 

 

 

 

 

ਇਸ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਤਨਜ਼ ਕੱਸਿਆ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, “ਭਾਜਪਾਈ ਨੇਤਾ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੇ ਕੁਕਰਮਾਂ ਦੇ ਸਿਲਸਿਲੇਵਾਰ ਖੁਲਾਸਿਆਂ ਦੀ ਕੜੀ ਵਿੱਚ ਮੈਨਪੁਰੀ ਤੋਂ ‘130 ਵੀਡੀਓਜ਼’ ਦਾ ਮਹਾਂ ਭੰਡਾਫੋੜ ਭਾਜਪਾਈਆਂ ਦੇ ਬਦਨਾਮ ਕਰਨਾਟਕ ਕਾਂਡ ਨਾਲ ਟੱਕਰ ਲੈਂਦਾ ਦਿਖ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਖੁਲਾਸਾ ਤਾਂ ਮੈਨਪੁਰੀ ਦੇ ਭਾਜਪਾਈਆਂ ਦੇ ਘਰ ਤੋਂ ਹੀ ਹੋਇਆ ਹੈ, ਇਸ ਲਈ ਇਸ ਦਾ ਦੋਸ਼ ਭਾਜਪਾ ਦੀ ਆਈਟੀ ਸੈੱਲ ਦੇ ਵਿਰੋਧੀ ਪੱਖ ਉੱਤੇ ਨਹੀਂ ਲਾਇਆ ਜਾ ਸਕਦਾ।’’

 

 

 

 

 

 

 

ਅਖਿਲੇਸ਼ ਨੇ ਲਿਖਿਆ, “ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਔਰਤਾਂ ਭਾਜਪਾਈਆਂ ਦੇ ਪਰਛਾਵੇਂ ਤੋਂ ਵੀ ਦੂਰ ਹੋ ਕੇ ਚੱਲਣ ਲੱਗਣਗੀਆਂ ਅਤੇ ਭਾਜਪਾ ਦੀ ਮਹਿਲਾ ਵਿੰਗ ਵਿੱਚ ਸੰਨਾਟਾ ਛਾ ਜਾਵੇਗਾ। ਔਰਤਾਂ ਆਪਣੇ ਮਾਣ-ਸਮਾਨ ਦੀ ਪਰਵਾਹ ਕਰਦਿਆਂ ਭਾਜਪਾ ਤੋਂ ਦੂਰ ਰਹਿਣਗੀਆਂ ਅਤੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਭਾਜਪਾਈਆਂ ਤੋਂ ਦੂਰ ਹੀ ਰੱਖਣਗੇ।’’ ਉਨ੍ਹਾਂ ਅੱਗੇ ਲਿਖਿਆ, ‘‘ਹੁਣ ਜਨਤਾ ਨੂੰ ਸਮਝ ਆਇਆ ਕਿ ਜਦੋਂ ਭਾਜਪਾ ਆਪਣੇ ਆਪ ਨੂੰ ‘ਪਾਰਟੀ ਵਿਦ ਅ ਡਿਫਰੈਂਸ’ ਕਹਿੰਦੀ ਹੈ ਤਾਂ ਉਹ ਕਿਸ ਮਾਮਲੇ ਵਿੱਚ ‘ਡਿਫਰੈਂਟ’(ਅਲੱਗ) ਹੈ। ਇਸ ਖੇਤਰ ਵਿੱਚ ਭਾਜਪਾ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਇਸ ਮਾਮਲੇ ਵਿੱਚ ਭਾਜਪਾਈਆਂ ਨਾਲ ਮੁਕਾਬਲਾ ਕਰਨਾ ਚਾਹੀਦਾ।’’

भाजपाई नेताओं और उनके परिजनों के कुकृत्यों के सिलसिलेवार खुलासों की कड़ी में मैनपुरी से ‘130 वीडियो’ का महाभंडाफोड़, भाजपाइयों के कुख्यात कर्नाटक कांड से टक्कर लेता दिख रहा है। ये खुलासा तो मैनपुरी के भाजपाइयों के घर से ही हुआ है, इसलिए इसका आरोप भाजपा की आईटी सेल विपक्ष पर भी नहीं डाल सकती।

यही हाल रहा तो महिलाएं भाजपाइयों के सायों से भी चार हाथ दूर हटकर चलने लगेंगी और भाजपा की महिला विंग में सन्नाटा छा जाएगा और कोई भी महिला अपने मान-सम्मान की परवाह करते हुए भाजपा से दूर ही रहेगी और उनके परिवारवाले भी उनको भाजपाइयों से दूर ही रखेंगे।

अब जनता को समझ आया कि भाजपा जब अपने को ‘पार्टी विद ए डिफ़रेंस’ कहती है तो वो किस मामले में ‘डिफ़रेंट’ है। इस क्षेत्र में भाजपा का न कोई मुक़ाबला है और न ही इस मामले में कोई भाजपाइयों से मुक़ाबला करना चाहेगा। इस क्षेत्र की महारत और क़ाबिलियत भाजपा को ही मुबारक।

भाजपा के ‘नारी-वंदना अभियान’ का सच क्या यही है?

भाजपा में कोई है?

नारी का मान कहे आज का, नहीं चाहिए भाजपा!

Check Also

CBI repatriates Lawrence Bishnoi gang’s member Aman Bhainswal from the US -ਲਾਰੈਂਸ ਬਿਸ਼ਨੋਈ ਗੈਂਗ ਦਾ ਅਮਰੀਕਾ ਤੋਂ ਡਿਪੋਰਟ ਹੋਇਆ ਮੁੱਖ ਮੈਂਬਰ ਅਮਨ ਭੈਸਵਾਲ, ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

CBI, via Interpol, has brought back wanted fugitive Aman alias Aman Bhainswal from the US. …