Breaking News

Bihar – ਬਿਹਾਰ ਪੁਲਿਸ ਵਲੋਂ ਦੋ ‘ਖਾਲਿਸਤਾਨੀ ਚੀਨੇ’ ਫੜਨ ਦਾ ਦਾਅਵਾ

On May 29, 2025, posts on X reported that two Chinese nationals were arrested at the Bihar-Nepal border, with authorities allegedly finding Khalistani-related content on their phones. These claims suggest a possible link between the individuals and Khalistani separatist activities, though the posts do not provide detailed evidence, and such social media reports should be treated as inconclusive without official confirmation.

 

 

 

 

 

 

 

 

ਬਿਹਾਰ ਦੀ ਪੁਲਸ ਵੱਲੋਂ ਦੋ ਚੀਨੀ ਖਾਲਿਸਤਾਨੀ ਗ੍ਰਿਫਤਾਰ
ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਸਰਹੱਦ ਤੋਂ ਬੁੱਧਵਾਰ ਸ਼ਾਮ ਨੂੰ ਦੋ ਚੀਨੀ ਨਾਗਰਿਕਾਂ ਨੂੰ ਖਾਲਿਸਤਾਨੀ ਗਤੀਵਿਧੀਆਂ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਨਾਮ 38 ਸਾਲਾ ਵੂ ਹੈਲੋਂਗ ਅਤੇ 30 ਸਾਲਾ ਸ਼ੇਂਗ ਜੂਨਯੋਂਗ ਹੈ। ਬਿਹਾਰ ਦੀ ਪੁਲਸ ਅਨੁਸਾਰ ਇਨ੍ਹਾਂ ਦੇ ਮੋਬਾਈਲ ਫੋਨਾਂ ਵਿੱਚ ਕਥਿਤ ਤੌਰ ‘ਤੇ ਖਾਲਿਸਤਾਨ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਸਨ।

 

 

 

 

 

 

 

 

 

 

 

 

 

 

 

 

 

 

 

 

ਖਾਲਿਸਤਾਨੀ ਚੀਨੇ
ਭਾਰਤੀ ਖਬਰ ਅਦਾਰਿਆਂ ਮੁਤਾਬਕ, ਦੋ ਚੀਨੀ ਨਾਗਰਿਕਾਂ ਨੂੰ ਭਾਰਤ ‘ਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਐਸਐਸਬੀ ਦੀ 48ਵੀਂ ਬਟਾਲੀਅਨ ਦੇ ਜਵਾਨਾਂ ਨੇ ਫੜਿਆ ਹੈ। ਇਹ ਘਟਨਾ ਮਧੁਬਨੀ ਜ਼ਿਲ੍ਹੇ ਦੇ ਹਰਲਾਖੀ ਥਾਣਾ ਖੇਤਰ ਹੇਠ ਪਪਰੌਨ-ਜਟਾਹੀ ਅੰਤਰਰਾਸ਼ਟਰੀ ਸਰਹੱਦ ’ਤੇ ਹੋਈ।

 

 

 

 

 

 

 

 

ਵੀਰਵਾਰ ਨੂੰ ਮਾਧੁਬਨੀ ਦੇ ਪੁਲਿਸ ਦੇ ਐਸਪੀ ਯੋਗੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਨੋਂ ਚੀਨੀ ਨਾਗਰਿਕਾਂ ਕੋਲ ਕੋਈ ਵੀ ਜਾਇਜ਼ ਵੀਜ਼ਾ ਜਾਂ ਯਾਤਰਾ ਦਸਤਾਵੇਜ਼ ਨਹੀਂ ਮਿਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਵੂ ਹੇਲੋਂਗ (ਉਮਰ 38) ਅਤੇ ਸ਼ੇਂਗ ਜੁਨ ਯੋਂਗ (34) ਵਜੋਂ ਹੋਈ ਹੈ।

 

 

 

 

 

 

 

 

 

ਹਰਲਾਖੀ ਥਾਣਾ ਇੰਚਾਰਜ (SHO) ਅਨੂਪ ਕੁਮਾਰ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਪਪਰੌਨ-ਜਟਾਹੀ ਸਰਹੱਦ ਨੇੜੇ ਵੀਡੀਓਜ਼ ਬਣਾਉਂਦੇ ਹੋਏ ਫੜੇ ਗਏ।

ਇਨ੍ਹਾਂ ਦੋਨੋਂ ਨੂੰ ਇਸ ਵੇਲੇ ਹਰਲਾਖੀ ਥਾਣੇ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਵਿਰੁੱਧ ਫੌਰਨਰਜ਼ ਐਕਟ, 1946 ਦੀ ਧਾਰਾ 14 ਅਤੇ 14(ਬੀ) ਅਧੀਨ ਐਫਆਈਆਰ ਦਰਜ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

 

 

 

 

ਐਸਪੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਇਨ੍ਹਾਂ ਦੀ ਗੈਰਕਾਨੂੰਨੀ ਦਾਖਲ ਦੀ ਜਾਂਚ ਕਰ ਰਹੀਆਂ ਹਨ ਅਤੇ ਜ਼ਰੂਰਤ ਪੈਣ ’ਤੇ ਕੇਂਦਰੀ ਏਜੰਸੀਆਂ ਦੀ ਮਦਦ ਵੀ ਲਈ ਜਾ ਸਕਦੀ ਹੈ।

ਐਸਐਸਬੀ ਅਤੇ ਹਰਲਾਖੀ ਪੁਲਿਸ ਵੱਲੋਂ ਹੋਈ ਪੁੱਛਗਿੱਛ ਦੌਰਾਨ ਵੂ ਨੇ ਕਬੂਲਿਆ ਕਿ ਉਹ ਇਕ ਵੀਡੀਓ ਬਲੌਗਰ ਹੈ ਜੋ ਸੋਸ਼ਲ ਮੀਡੀਆ ਲਈ ਕੰਟੈਂਟ ਬਣਾਉਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੀ ਬਲੌਗਿੰਗ ਸਰਗਰਮੀਆਂ ਲਈ ਅਲੀਬਾਬਾ ਤੋਂ 10,000 ਯੂਆਨ ਕਰਜ਼ਾ ਲਿਆ ਸੀ।

ਪੁਲਿਸ ਨੇ ਦੋਸ਼ ਲਾਏ ਕਿ ਵੂ ਦੇ ਮੋਬਾਈਲ ਦੀ ਜਾਂਚ ਦੌਰਾਨ 7 ਮਈ ਤੋਂ ਬਾਅਦ ਇੰਟਰਨੈੱਟ ਤੋਂ ਡਾਊਨਲੋਡ ਕੀਤੀਆਂ ਗਈਆਂ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ 50 ਤੋਂ ਵੱਧ ਵੀਡੀਓਜ਼ ਮਿਲੀਆਂ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

 

 

 

 

-ਕੈਨੇਡਾ ਦੀ ਆਰਥਿਕਤਾ ‘ਚ ਥੋੜ੍ਹੀ ਮਜ਼ਬੂਤੀ ਦਿਸੀ
-ਭਾਰਤੀ ਕੌਂਸਲਖਾਨੇ ਦੇ ਨੰਬਰ ਤੋਂ ਆਏ ਫੋਨਾਂ ਨੇ ਲੋਕ ਡਰਾਏ
-ਬਿਹਾਰ ਪੁਲਿਸ ਵਲੋਂ ਦੋ ‘ਖਾਲਿਸਤਾਨੀ ਚੀਨੇ’ ਫੜਨ ਦਾ ਦਾਅਵਾ
-ਰੂਸ ਤੇ ਪਾਕਿਸਤਾਨ ਨੇ ਵੱਡਾ ਸਮਝੌਤਾ ਕਰਕੇ ਭਾਰਤ ਨੂੰ ਪਰੇਸ਼ਾਨ ਕੀਤਾ
-ਪੰਜਾਬ ਯੂਨੀਵਰਸਿਟੀ ‘ਚ ਹਰਿਆਣੇ ਦਾ ਨਾਮ ਜੋੜਨ ਦੀ ਮੰਗ ਉੱਠੀ

Check Also

BJP Punjab -ਪੰਜਾਬ ਭਾਜਪਾ ਨੇ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਜੂਨ ਚੌਰਾਸੀ ਦੇ ਫੌਜੀ ਹਮਲੇ ਬਾਰੇ ਪੋਸਟ ਪਾ ਕੇ ਕੀਤੀ ਡਲੀਟ

BJP Punjab -ਪੰਜਾਬ ਭਾਜਪਾ ਨੇ ਪਹਿਲਾਂ ਫੇਸਬੁੱਕ ਅਤੇ ਟਵਿਟਰ ‘ਤੇ ਜੂਨ ਚੌਰਾਸੀ ਦੇ ਫੌਜੀ ਹਮਲੇ …