ਕਿਸਾਨ, ਪਾਸ਼ ਤੇ ਸ਼੍ਰੀ ਬਰਾੜ
ਹਰਿਆਣਾ ਸਰਕਾਰ ਨੇ ਪਿਛਲੇ ਦਿਨੀ ਉੱਨਾਂ ਪੁਲਿਸ ਵਾਲਿਆਂ ਨੂੰ ਸਨਮਾਨਿਤ ਕੀਤਾ ਜਿੰਨਾਂ ਨੇ ਪੰਜਾਬ ਦੇ ਬਾਡਰਾਂ ‘ਤੇ ਕਿਸਾਨਾਂ ਵੱਲ ਖੁੱਲੀਆਂ ਗੋਲੀਆਂ ਚਲਾਈਆਂ। ਇਸੇ ਗੋਲੀਬਾਰੀ ‘ਚ ਸ਼ੁਭਕਰਮਨ ਦੀ ਵੀ ਸ਼ਹੀਦੀ ਹੋਈ ਸੀ। ਹਰਿਆਣਾ ਪੁਲਿਸ ਵਿੱਚ ਸਿੱਖਾਂ ਅਤੇ ਕਿਸਾਨਾਂ ਪ੍ਰਤੀ ਇਹ ਨਫ਼ਰਤ ਪੁਰਾਣੀ ਹੈ।
ਜਿਵੇਂ ਹੁਣ ਕਿਸਾਨਾਂ ਨੂੰ ਬਾਡਰਾਂ ‘ਤੇ ਰੋਕਿਆ ਗਿਆ। ਉਸੇ ਤਰਾਂ ਹਰਿਆਣਾ ਪੁਲਿਸ ਨੇ 1982 ਦੀਆਂ ਏਸ਼ੀਅਨ ਖੇਡਾਂ ਵੇਲੇ ਦਾੜੀ ਕੇਸ ਵਾਲੇ ਸਿੱਖਾਂ ਨੂੰ ਰੋਕਿਆ।
ਤਾਂ ਕਿ ਕਿਤੇ ਉਹ ਦਿੱਲੀ ਜਾ ਕੇ ਉਲਿੰਪਿਕ ਖੇਡਾਂ ਦੌਰਾਨ ਕੋਈ ਵਿਰੋਧ ਪ੍ਰਦਰਸ਼ਨ ਨਾ ਕਰ ਦੇਣ। ਇਸ ਵਿੱਚ ਆਮ ਸਿੱਖਾਂ ਨੂੰ ਰੋਕਿਆ ਗਿਆ । ਕੁੱਟਿਆ ਮਾਰਿਆ ਗਿਆ। 80ਵੇਂ ਦਹਾਕੇ ਵਿੱਚ ਹਰਿਆਣਾ ਵਿੱਚੋਂ ਲੰਘਦੇ ਪੰਜਾਬ ਦੇ ਸਿੱਖਾਂ ਨੂੰ ਪੁਲਿਸ ਵੱਲੋਂ ਜਲੀਲ ਕਰਨ, ਕੁੱਟਣ ਜਾਂ ਜਾਨੋ ਮਾਰਨ ਦਾ ਇੱਕ ਪੂਰਾ ਲੰਬਾ ਚੌੜਾ ਇਤਿਹਾਸ ਪਿਆ ਹੈ।
ਇਸ ਕਰਕੇ ਹਰਿਆਣਾ ਪੁਲਿਸ ਦਾ ਤਜਰਬਾ ਤੇ ਨਫ਼ਰਤ ਦੋਵੇਂ ਬੋਲਦੇ ਸੀ ਜਦੋਂ ਸ਼ੁਭਕਰਮਨ ‘ਤੇ ਗੋਲੀ ਚਲਾਈ ਗਈ। ਜਾਂ ਨਵਦੀਪ ਸਿੰਘ ਦੇ ਚੱਡੇ ਪਾੜੇ ਗਏ ਜਾਂ ਪੈਲਟ ਗੰਨਾਂ ਨਾਲ ਮੁੰਡਿਆਂ ਦੀਆਂ ਅੱਖਾਂ ਖੋਹੀਆਂ ਗਈਆਂ।
ਹੁਣ ਤੁਸੀਂ ਕਹੋਗੇ ਕਿ ਕਿ ਇਸ ਸੱਭ ਦਾ ਪਾਸ਼ ਨਾਲ ਕੀ ਸੰਬੰਧ।
ਮੁਗ਼ਲ ਤੇ ਅੰਗਰੇਜ ਆਵੇਸ਼ ਵਫਾਦਾਰਾਂ ਨੂੰ ਤੇ ਆਮ ਲੋਕਾਂ ਦੇ ਗਦਾਰਾਂ ਨੂੰ ਜਗੀਰਾਂ ਦਿੰਦੇ ਸੀ। ਇਸੇ ਤਰਾਂ ਪਾਸ਼ ਦੀ ਮੌਤ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਹਦੀ ਯਾਦ ਵਿੱਚ ਕਰਨਾਲ ‘ਚ ਇੱਕ ਲਾਈਬ੍ਰੇਰੀ ਬਣਾਈ ਸੀ। ਇਹ ਲਾਈਬ੍ਰੇਰੀ ਇਸ ਕਰਕੇ ਬਣਾਈ ਸੀ ਕਿਉਂ ਕਿ ਪਾਸ਼ ਨੇ ਕਿਹਾ ਕਿ ਅਕਾਲ ਤਖ਼ਤ ਤਾਂ ਇੱਟਾਂ ਦੀ ਬਿਲਡਿੰਗ ਸੀ। ਸਿੱਖ ਫੇਰ ਬਣਾ ਲੈਣ ਗੇ ।
ਜਦੋਂ ਸਿੱਖਾਂ ‘ਤੇ ਹੋਏ ਜ਼ੁਲਮ ਦੀ ਗੱਲ ਕਰਨੀ ਸੀ ਤਾਂ ਪਾਸ਼ ਚਗਲੇ ਇਨਕਲਾਬ ਨੂੰ ਰੋਮਾਂਟਿਕ ਬਣਾ ਕੇ ਪੇਸ਼ ਕਰ ਰਿਹਾ ਸੀ ਤਾਂ ਕਿ ਮੁੰਡੇ ਕੁੜਿਆਂ ਆਵਦੀ ਕੌਮ ‘ਤੇ ਹੋ ਰਹੇ ਜ਼ੁਲਮ ਬਾਰੇ ਗੱਲ ਨਾ ਕਰਨ। ਪਿੰਡ ਦੀ ਧੀ ਭੈਣ ਨਾਲ ਸਬੰਧ ਬਣਾ ਕੇ ਮਹਿਫਲਾਂ ‘ਚ ਖੰਡਿਆਂ ਰਿਹਾ ਸੀ। ਪੰਜਾਬ ਦੇ ਨੌਜਵਾਨਾਂ ‘ਚ ਸ਼ਰਾਬ ਸਿਗਰਟ ਪੀਣ ਨੂੰ ਗਲੈਮਰਈਜ ਕਰ ਰਿਹਾ ਸੀ।
ਹਰਿਆਣਾ ਪੁਲਿਸ ਦੇ ਢਿੱਡ ‘ਚ ਪੰਜਾਬ ਪ੍ਰਤੀ ਦੀ ਨਫਤਰ ਨੇ ਪਾਸ਼ ਵਰਗੇ ਸਟੇਟ ਦੇ ਵਫਾਦਾਰ ਤੇ ਲੋਕਾਂ ਦੇ ਗ਼ੱਦਾਰ ਨੂੰ ਪਹਿਚਾਣ ਲਿਆ। ਤੇ ਉਹਦੇ ਨਾਮ ‘ਤੇ ਕਰਨਾਲ ‘ਚ ਲਾਈਬ੍ਰੇਰੀ ਬਣਾਈ । ਲਾਈਬ੍ਰੇਰੀ ਬਣਾਈ ਵੀ ਪੁਲਿਸ ਲਾਈਨ ਵਿੱਚ ਗਈ। ਇਹ ਪਹਿਲੀ ਤੇ ਆਖਰੀ ਵਾਰ ਸੀ ਜਦੋਂ ਦੁਨੀਆਂ ਵਿੱਚ ਕਿਸੇ ਵੀ ਪੁਲਿਸ ਨੇ ਕਿਸੇ ਕਵੀ ਕਹਾਉਣ ਵਾਲੇ ਵਾਸਤੇ ਲਾਈਬ੍ਰੇਰੀ ਬਣਾਉਣ ਦੇ ਪੈਸੇ ਆਵਦੀ ਜੇਬ ‘ਚੋਂ ਦਿੱਤੇ।
ਸ੍ਰੀ ਬਰਾੜ ਤਾਂ ਲੋਕਾਂ ਦੀ ਗੱਲ ਕਰਦਾ। ਵਾਕਿਆ ਹੀ ਉਸ ਤੋਂ ਗਲਤੀ ਹੋਈ ਸੀ ਜੇ ਉਸ ਨੇ ਕਦੇ ਪਾਸ਼ ਨੂੰ ਵਡਿਆਇਆ।
ਹਾਲੇ ਵੀ ਸ਼੍ਰੀ ਬਰਾੜ ਨੂੰ ਗਲਤੀ ਹੋਣ ਦਾ ਅਹਿਸਾਸ ਹੀ ਹੋਇਆ ਹੈ। ਹਾਲੇ ਉਸ ਨੂੰ ਇਹ ਅਹਿਸਾਸ ਹੋਣਾ ਹੈ ਕਿ ਇਹ ਗਲਤੀ ਕਿੰਨੀ ਵੱਡੀ ਸੀ। ਉਸ ਨੂੰ ਹਾਲੇ ਹੋਰ ਪਛਤਾਵਾ ਹੋਊ ਕਿ ਉਸ ਨੇ ਐਨੇ ਮਾੜੇ ਬੰਦੇ ਨੂੰ ਵਡਿਆਇਆ ਜਿਸ ਨੂੰ ਹਰਿਆਣਾ ਪੁਲਿਸ ਨੇ ਵੀ ਵਡਿਆਇਆ ।
Gangveer Singh Rathour