The Caravan Hindi ਨੇ MP ਅੰਮ੍ਰਿਤਪਾਲ ਸਿੰਘ ਨੂੰ ਫਰਜ਼ੀ ਮਸੀਹਾ ਕਹਿ ਕੇ ਜੋ ਸਟੋਰੀ ਕੀਤੀ ਹੈ ਉਸ ਬਾਰੇ ਪੜਚੋਲ
ਦੀ ਕਾਰਵਾਂ ਦੇ ਹਿੰਦੀ ਹਿੱਸੇ ਨੇ ਇਸ ਸਟੋਰੀ ਵਿੱਚ ਅੰਮ੍ਰਿਤਪਾਲ ਸਿੰਘ ਬਾਰੇ ਇਹ ਜੋ ਸਟੋਰੀ ਕੀਤੀ ਹੈ ਇਹਦੇ ਬਾਰੇ ਪੜਚੋਲ ਤਾਂ ਬਾਅਦ ਦੀ ਗੱਲ ਹੈ ਪਰ ਕਹਿੰਦੇ ਕਹਾਉਂਦੇ ਸਟੋਰੀ ਦੇ ਬੇਹਤਰੀਨ ਪੜਚੋਲਾਂ ਦਾ ਦਾਅਵਾ ਕਰਨ ਵਾਲੇ ਰਸਾਲੇ ਦੀ ਸਟੋਰੀ ਦਾ ਸਿਰਲੇਖ ਇਸ ਰਸਾਲੇ ਅਤੇ ਪੱਤਰਕਾਰ ਦੀ ਪੂਰਵ ਨਿਰਧਾਰਤ ਪਹੁੰਚ ਅਤੇ ਸਮਝ ਦੇ ਬਾਰੇ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਅੰਮ੍ਰਿਤਪਾਲ ਸਿੰਘ ਨਾ ਮਸੀਹਾ ਹੈ ਨਾ ਫਰਜ਼ੀ। ਸਿੱਖੀ ਵਿੱਚ ਮਸੀਹਾ ਦੀ ਤਸ਼ਬੀਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਅੰਮ੍ਰਿਤਪਾਲ ਹੁਣਾਂ ਇਸਦਾ ਦਾਅਵਾ ਕੀਤਾ। ਦੂਜਾ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਘਟਨਾਕ੍ਰਮ ਦਾ ਵਾਪਰਨਾ ਸਾਜ਼ਿਸ਼ਾਂ ਕਹੋ, ਭਾਜਪਾ ਏਜੰਟ ਕਹੋ ਏਜੰਸੀਆਂ ਦੀ ਚਾਲ ਕਹੋ ਪਰ ਇਹ ਸਿਰਫ ਕਿਆਫ਼ੇ ਹਨ ਅਤੇ ਸਵੈ ਘਿਰਨਾਂ ਵਿੱਚੋਂ ਨਿਕਲੇ ਵਿਸ਼ਲੇਸ਼ਨ ਹਨ।
ਖੋਜੀ ਪੱਤਰਕਾਰੀ ਦਾ ਬੌਧਿਕ ਦਿਵਾਲੀਆਪੁਣਾ ਇਹ ਹੈ ਕਿ ਸਮਝਣਾ ਇਹ ਚਾਹੀਦਾ ਸੀ ਕਿ ਕੀ ਖਡੂਰ ਸਾਹਬ ਲੋਕ ਸਭਾ ਜਿੱਤਣਾ ਕੀ ਸਿਰਫ ਫਰਜ਼ੀ ਮਸੀਹੇ ਦੀ ਨਿਸ਼ਾਨੀ ਹੈ ?
ਪੰਜਾਬ ਦੇ ਮੁੱਖ ਧਾਰਾਈ ਬੰਦੋਬਸਤ ਦੇ ਹੱਦ ਤੋਂ ਵੱਧ ਭ੍ਰਿਸ਼ਟ, ਲੱਚਰ ਪ੍ਰਬੰਧ, ਸਿੱਖ ਮਸਲਿਆਂ ਪ੍ਰਤੀ ਅਵੇਸਲਾਪਣ, ਲੰਮੇ ਦਹਾਕਿਆਂ ਦੀ ਦਮਨਕਾਰੀ ਹਾਲਤ, ਬੇਰੁਜ਼ਗਾਰੀ, ਪ੍ਰਬੰਧਕੀ ਢਾਂਚੇ ਦਾ ਜੁਗਾੜੂ ਪ੍ਰਬੰਧ ਜ਼ਿੰਮੇਵਾਰ ਹੈ। ਅੰਮ੍ਰਿਤਪਾਲ ਸਿੰਘ ਦਾ ਆਉਣਾ ਸਿੱਖ ਅਤੇ ਪੰਜਾਬ ਦੇ ਮਸਲਿਆਂ ‘ਤੇ ਮੀਡੀਆ ਨਜ਼ਰੀਏ ਤੋਂ ਲੈਕੇ ਸਰਕਾਰੀ ਕਾਰਗੁਜ਼ਾਰੀ ਦੀ ਖੜੋਤ ਅਤੇ ਨੀਤੀਆਂ ਵਿਚਲੀ ਬੇਈਮਾਨੀ ਹੈ।
ਇਸ ਸਭ ਦੀ ਨਿਸ਼ਾਨਦੇਹੀਆਂ ਲੱਭਣ ਦੀ ਥਾਂ ਅੰਮ੍ਰਿਤਪਾਲ ਸਿੰਘ ਜਾਂ ਅਜਿਹੇ ਵਿਸ਼ੇ ‘ਤੇ ਸਾਰਾ ਤੋੜਾ ਝਾੜਣਾ ਕਲਮਾਂ (ਮੀਡੀਆ ਅਤੇ ਅਦਾਰੇ ) ਵਾਲਿਆਂ ਦਾ ਇਖ਼ਲਾਕੀ ਸੌੜਾਪਣ ਹੈ।
ਮਸਲਾ ਇਹ ਨਹੀਂ ਕਿ ਅੰਮ੍ਰਿਤਪਾਲ ਸਿੰਘ ਜਾਂ ੳ ਅ ੲ ਸਮੇਂ ਸਮੇਂ ਅਜਿਹੇ ਕਾਰਕ ਕਿਉਂ ਉੱਭਰਦੇ ਹਨ। ਮਸਲਾ ਹੈ ਕਿ ਇਹ ਕਾਰਕਾਂ ਦੇ ਪਰਾਂ ਪਏ ਬੇਤਰਤੀਬੇ ਖ਼ਾਕੇ ਦੀ ਜ਼ਿੰਮੇਵਾਰੀ ਕਲਮਾਂ (ਮੀਡੀਆ ਅਤੇ ਅਦਾਰੇ ) ਵਾਲਿਆਂ ਨੇ ਤੈਅ ਕਦੋਂ ਕਰਨੀ ਹੈ।
ਇਸੇ ਸਟੋਰੀ ਵਿੱਚ ਇਸਾਈ ਭਾਈਚਾਰੇ ਦੀ ਪੀੜਤ ਧਿਰ ਵੱਜੋਂ ਨਿਸ਼ਾਨਦੇਹੀ ਤਾਂ ਕੀਤੀ ਹੈ ਪਰ ਇਹ ਇੱਕਪਾਸੜ ਵਿਸ਼ਲੇਸ਼ਣ ਵਿੱਚ ਇਸਾਈਅਤ ਦੇ ਨਾਮ ‘ਤੇ ਕਰੂਸੇਡ ਅਤੇ ਅਤਿ ਦੇ ਕਰਮ ਕਾਂਡ ਵਿੱਚ ਮਾਝੇ ਦੀ ਧਰਤੀ ‘ਤੇ ਹੋ ਰਹੇ ਵਰਤਾਰੇ ਵਿੱਚ ਸਿੱਖਾਂ ਦੀ ਔਖਿਆਈ ਕੀ ਹੈ ਇਸ ਬਾਰੇ ਸਭ ਦੀ ਚੁੱਪ ਹੈ ਜਿਵੇਂ ਸਾਰੀ ਗੁੰਡਾਗਰਦੀ ਸਿੱਖਾਂ ਹਿੱਸੇ ਪਾ ਦਿੱਤੀ ਹੋਵੇ।
ਖੈਰ
ਇਸ ਸਿਰਲੇਖ ਵਿੱਚ ਕੀ ਜ਼ਿੰਮੇਵਾਰੀ ਤੇ
ਕੀ ਜ਼ਿੰਮੇਵਾਰ ਮੀਡੀਏ ਦਾ ਦਾਅਵਾ ?
ਇਹ ਸਿਰਲੇਖ ਕਿਸੇ ਵੀ ਹਲਾਤ ਦੀ ਪੜਚੋਲ ਬਾਰੇ ਕੀ ਸੰਜੀਦਾ ਦਾਅਵਾ ਪੇਸ਼ ਕਰੇਗਾ ? ਜਾਂ ਇੱਕਪਾਸੜ ਨਫਰਤੀ ਤਸ਼ਬੀਹ ਅਤੇ ਸਿਰੇ ਦੀ ਮੂਰਖਤਾ ਹੀ ਲੱਗਦੀ ਹੈ ?
~ ਹਰਪ੍ਰੀਤ ਸਿੰਘ ਕਾਹਲੋਂ
ਫੋਟੋ Courtesy : The Caravan Hindi