Breaking News

Abhishek Bachchan: ਗੁੱਸੇ ਨਾਲ ਅੱਗ ਬਬੂਲਾ ਹੋਏ ਅਭਿਸ਼ੇਕ ਬੱਚਨ, ਜਾਣੋ ਕਿਸ ਗੱਲ ਨੂੰ ਲੈ ਪਾਪਰਾਜ਼ੀ ‘ਤੇ ਭੜਕੇ; ਵੀਡੀਓ ਵਾਇਰਲ

Abhishek Bachchan: ਗੁੱਸੇ ਨਾਲ ਅੱਗ ਬਬੂਲਾ ਹੋਏ ਅਭਿਸ਼ੇਕ ਬੱਚਨ, ਜਾਣੋ ਕਿਸ ਗੱਲ ਨੂੰ ਲੈ ਪਾਪਰਾਜ਼ੀ ‘ਤੇ ਭੜਕੇ; ਵੀਡੀਓ ਵਾਇਰਲ

Abhishek Bachchan Gets Angry: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।

Abhishek Bachchan Gets Angry: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਕਰੀਬੀ ਦੋਸਤ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਅਦਾਕਾਰ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ। ਇਸ ਦੌਰਾਨ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਸਲੀਮ ਖਾਨ, ਅਰਬਾਜ਼ ਖਾਨ, ਵਿੰਦੂ ਦਾਰਾ ਸਿੰਘ, ਪ੍ਰੇਮ ਚੋਪੜਾ, ਅਨੁ ਮਲਿਕ, ਉਮੰਗ ਕੁਮਾਰ, ਰਜ਼ਾ ਮੁਰਾਦ ਅਤੇ ਅਸ਼ੋਕ ਪੰਡਿਤ ਵੀ ਨਜ਼ਰ ਆਏ। ਹੁਣ, ਜੂਨੀਅਰ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਸ਼ਮਸ਼ਾਨਘਾਟ ਦੇ ਬਾਹਰ ਅਭਿਸ਼ੇਕ ਬੱਚਨ ਨੂੰ ਗੁੱਸਾ ਆਇਆ

ਸ਼ਮਸ਼ਾਨਘਾਟ ਦੇ ਬਾਹਰ ਅਭਿਸ਼ੇਕ ਬੱਚਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਹ ਪਾਪਰਾਜ਼ੀ ਉੱਪਰ ਭੜਕ ਗਏ। ਦੱਸ ਦੇਈਏ ਕਿ ਅਭਿਸ਼ੇਕ ਬੱਚਨ ਨੂੰ ਕਿਸੇ ਹੋਰ ‘ਤੇ ਨਹੀਂ ਸਗੋਂ ਪਾਪਰਾਜ਼ੀ ‘ਤੇ ਆਪਣਾ ਗੁੱਸਾ ਦਿਖਾਉਂਦੇ ਦੇਖਿਆ ਗਿਆ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਿਸ ਸਮੇਂ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ, ਉਸ ਸਮੇਂ ਅਭਿਸ਼ੇਕ ਬੱਚਨ ਸਾਰਿਆਂ ਦੇ ਸਾਹਮਣੇ ਗੁੱਸੇ ਕਿਉਂ ਆਏ? ਦਰਅਸਲ, ਜਦੋਂ ਅਦਾਕਾਰ ਸ਼ਮਸ਼ਾਨਘਾਟ ਤੋਂ ਆਪਣੇ ਘਰ ਵਾਪਸ ਆ ਰਹੇ ਸੀ, ਤਾਂ ਪਾਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਲੈ ਰਹੇ ਸਨ।

ਅਭਿਸ਼ੇਕ ਬੱਚਨ ਨੂੰ ਪਾਪਰਾਜ਼ੀ ‘ਤੇ ਗੁੱਸਾ ਆਇਆ

ਅਮਿਤਾਭ ਬੱਚਨ ਉਸ ਸਮੇਂ ਸਲੀਮ ਖਾਨ ਨੂੰ ਮਿਲ ਰਹੇ ਸਨ, ਜਦੋਂ ਅਭਿਸ਼ੇਕ ਮੀਡੀਆ ‘ਤੇ ਗੁੱਸੇ ਹੁੰਦੇ ਦਿਖਾਈ ਦਿੱਤੇ। ਵੀਡੀਓ ਵਿੱਚ, ਅਦਾਕਾਰ ਨੂੰ ਇੱਕ ਫੋਟੋਗ੍ਰਾਫਰ ‘ਤੇ ਗੁੱਸਾ ਕਰਦੇ ਹੋਏ ਅਤੇ ਇੱਕ ਹੋਰ ਫੋਟੋਗ੍ਰਾਫਰ ਦਾ ਫੋਨ ਪਿੱਛੇ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜੋ ਅਦਾਕਾਰ ਨੂੰ ਆਪਣੇ ਫੋਨ ‘ਤੇ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ, ਉਨ੍ਹਾਂ ਦੇ ਚਿਹਰੇ ‘ਤੇ ਹਮਲਾਵਰਤਾ ਸਾਫ਼ ਦਿਖਾਈ ਦੇ ਰਹੀ ਹੈ। ਅਭਿਸ਼ੇਕ ਪਾਪਰਾਜ਼ੀ ਨੂੰ ਕੁਝ ਕਹਿੰਦੇ ਹਨ ਅਤੇ ਉੱਥੋਂ ਚਲੇ ਜਾਂਦੇ ਹਨ।

ਅਮਿਤਾਭ ਬੱਚਨ ਅਤੇ ਸਲੀਮ ਖਾਨ ਦਾ ਵੀਡੀਓ ਵਾਇਰਲ

ਹੁਣ ਅਭਿਸ਼ੇਕ ਦੇ ਇਸ ਅੰਦਾਜ਼ ਨੂੰ ਦੇਖ ਕੇ ਕੁਝ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਜਦੋਂ ਕਿ ਕੁਝ ਅਦਾਕਾਰ ਨੂੰ ਟ੍ਰੋਲ ਕਰ ਰਹੇ ਹਨ। ਅਭਿਸ਼ੇਕ ਬੱਚਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਵੀਡੀਓ ਤੋਂ ਇਲਾਵਾ ਅਮਿਤਾਭ ਬੱਚਨ ਦੀ ਵੀਡੀਓ ਨੇ ਵੀ ਸੁਰਖੀਆਂ ਬਟੋਰੀਆਂ ਹਨ। ਉਸ ਵੀਡੀਓ ਵਿੱਚ, ਬਿੱਗ ਬੀ ਸਲੀਮ ਖਾਨ ਨੂੰ ਪਿਆਰ ਨਾਲ ਮਿਲਦੇ ਅਤੇ ਉਨ੍ਹਾਂ ਨੂੰ ਜੱਫੀ ਪਾਉਂਦੇ ਦਿਖਾਈ ਦੇ ਰਹੇ ਹਨ।

Check Also

Entertainment News – ਬਿਨਾਂ ਵਿਆਹ ਤੋਂ ਮਾਂ ਬਣੀ ਮਸ਼ਹੂਰ ਅਦਾਕਾਰਾ! ਬੇਬੀ ਬੰਪ ਵਾਲੀ ਤਸਵੀਰ ਨੇ ਉਡਾਏ Fans ਦੇ ਹੋਸ਼

There are many rumors about a dastardly pregnancy after Ameesha Patel was recently spotted publicly. …