Punjabi Singer: ਪੰਜਾਬੀ ਗਾਇਕ ਨੇ ਸਟੇਜ ‘ਤੇ ਸੈਲਫੀ ਲੈਣ ਆਏ ਪ੍ਰਸ਼ੰਸਕ ਨੂੰ ਮਾਰਿਆ ਧੱਕਾ, ਗੁੱਸੇ ‘ਚ ਆਏ ਲੋਕ ਬੋਲੇ- ਆਮ ਲੋਕਾਂ ਕਰਕੇ ਹੀ ਬਣਦੇ ਸਟਾਰ..
Punjabi Singer Video Viral: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਸੋਸ਼ਲ ਮੀਡੀਆ ਉੱਪਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ।
Punjabi Singer Video Viral: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਸੋਸ਼ਲ ਮੀਡੀਆ ਉੱਪਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਸ ਵਾਰ ਉਨ੍ਹਾਂ ਦੇ ਚਰਚਾ ਵਿੱਚ ਆਉਣ ਦੀ ਵਜ੍ਹਾ ਪ੍ਰਸ਼ੰਸਕ ਨਾਲ ਕੀਤਾ ਗਿਆ ਅਜੀਬ ਸਲੂਕ ਦਾ ਹੈ। ਦਰਅਸਲ, ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਪ੍ਰੇਮ ਢਿੱਲੋਂ ਦੇ ਹਾਲ ਹੀ ਵਿੱਚ ਹੋਏ ਦਿੱਲੀ ਸ਼ੋਅ ਦੀ ਦੱਸੀ ਜਾ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਹਲਚਲ ਮਚਾ ਦਿੱਤੀ ਹੈ।
ਸੋਸ਼ਲ ਮੀਡੀਆ ਉੱਪਰ ਵਾਈਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰੇਮ ਢਿੱਲੋਂ ਸਟੇਜ ‘ਤੇ ਪਰਫਾਰਮ ਕਰ ਰਹੇ ਹੁੰਦੇ ਹਨ ਤਾਂ ਇਕ ਸਰਦਾਰ ਪ੍ਰਸ਼ੰਸਕ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਸਟੇਜ ‘ਤੇ ਜਾਂਦਾ ਹੈ, ਪਰ ਪ੍ਰੇਮ ਢਿੱਲੋਂ ਪਿੱਛੇ ਹੱਟ ਜਾਂਦੇ ਹਨ ਅਤੇ ਆਪਣੀ ਸਕਿਓਰਿਟੀ ਨੂੰ ਅੱਗੇ ਕਰ ਦਿੰਦੇ ਹਨ। ਇਸ ਦੌਰਾਨ ਗਾਇਕ ਦੀ ਸਕਿਓਰਿਟੀ ਵੱਲੋਂ ਪ੍ਰਸ਼ੰਸਕ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਾਂਦਾ ਹੈ। ਗੱਲ ਇੱਥੇ ਹੀ ਨਹੀਂ ਮੁਕਦੀ ਗਾਇਕ ਦੇ ਸਾਥੀਆਂ ਵੱਲੋਂ ਵੀ ਬਹਿਸਬਾਜ਼ੀ ਕੀਤੀ ਜਾਂਦੀ ਹੈ। ਵੇਖਦੇ ਹੀ ਵੇਖਦੇ ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਗਈ ਹੈ।
ਇਸ ਸਲੂਕ ਲਈ ਟ੍ਰੋਲ ਹੋਇਆ ਗਾਇਕ
ਦੱਸ ਦੇਈਏ ਕਿ ਇੰਟਰਨੈੱਟ ਉੱਪਰ ਵਾਈਰਲ ਹੋ ਰਹੀ ਇਸ ਵੀਡੀਓ ਨੂੰ ਲੈ ਪ੍ਰਸ਼ੰਸਕ ਲਗਾਤਾਰ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਬਹੁਤ ਗਲਤ ਗੱਲ ਆ ਯਾਰ 🤐🤐 ਉਹ ਵੀ ਸਰਦਾਰ ਬੰਦੇ ਨੂੰ ਧੱਕਾ ਮਾਰਤਾ 🤬🤬। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਗਲਤ ਗੱਲ ਆ, ਇਹ ਸਟਾਰ ਆਮ ਲੋਕਾਂ ਕਰਕੇ ਹੀ ਬਣਦੇ ਨੇ। ਜਦਕਿ ਇੱਕ ਹੋਰ ਨੇ ਲਿਖਿਆ ਬਿਲਕੁਲ ਗ਼ਲਤ ਕੀਤਾ ਗਿਆ ਹੈ ਸਰਦਾਰ ਵੀਰ ਨਾਲ। ਗਾਇਕ ਦੇ ਇਸ ਸਲੂਕ ਲਈ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ।