Breaking News

Shocking News – ਜਦੋਂ ਸੱਸ ਦਾ ਨੱਕ ਵੱਢ ਕੇ ਲੈ ਗਿਆ ਜਵਾਈ…

Shocking News – ਜਦੋਂ ਸੱਸ ਦਾ ਨੱਕ ਵੱਢ ਕੇ ਲੈ ਗਿਆ ਜਵਾਈ…

ਇੱਕ ਪਰਿਵਾਰਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਸੱਸ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਨੱਕ ਵੱਢ ਦਿੱਤਾ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮ ਸੋਹਣ ਲਾਲ ਹਮਲੇ ਤੋਂ ਬਾਅਦ ਨੱਕ ਦਾ ਵੱਢਿਆ…

 

 

 

ਇੱਕ ਪਰਿਵਾਰਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਸੱਸ ’ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਨੱਕ ਵੱਢ ਦਿੱਤਾ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮ ਸੋਹਣ ਲਾਲ ਹਮਲੇ ਤੋਂ ਬਾਅਦ ਨੱਕ ਦਾ ਵੱਢਿਆ ਹੋਇਆ ਹਿੱਸਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿੱਚਡੂੰਗਰੀ ਕੇ ਬਾਂਧਾ ਪਿੰਡ ਵਿੱਚ ਵਾਪਰੀ।

 

 

 

ਪੁਲੀਸ ਅਨੁਸਾਰ ਸੋਹਣ ਲਾਲ ਦਾ ਆਪਣੀ ਪਤਨੀ ਦੇ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਜੋੜੇ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਹੋਇਆ ਸੀ,ਪਰ ਵਿਆਹੁਤਾ ਕਲੇਸ਼ ਕਾਰਨ ਪਤੀ-ਪਤਨੀ ਪਿਛਲੇ ਕਰੀਬ ਇੱਕ ਸਾਲ ਤੋਂ ਵੱਖ ਰਹਿ ਰਹੇ ਸਨ ਅਤੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਵਾਦ ਸੁਲਝਾਉਣ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਸਨ।

 

 

 

 

ਪੁਲੀਸ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਸ਼ੁੱਕਰਵਾਰ ਨੂੰ ਘਰ ਵਿੱਚ ਤਿੱਖੀ ਬਹਿਸ ਹੋਈ ਸੀ। ਸ਼ਾਮ ਨੂੰ ਜਦੋਂ ਪੀੜਤਾ ਕੇਲੀ ਦੇਵੀ ਆਪਣੇ ਜਵਾਈ ਸੋਹਣ ਲਾਲ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਸਥਾਨਕ ਪੁਲੀਸ ਸਟੇਸ਼ਨ ਜਾ ਰਹੀ ਸੀ,ਤਾਂ ਉਸ ਨੇ ਕਥਿਤ ਤੌਰ ‘ਤੇ ਕੈਂਚੀ ਨਾਲ ਹਮਲਾ ਕਰਕੇ ਉਸ ਦਾ ਨੱਕ ਵੱਢ ਦਿੱਤਾ।

 

 

 

 

 

 

 

 

 

ਸਰਵਣਾ ਥਾਣਾ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰ ਮਹਿਲਾ ਨੂੰ ਇਲਾਜ ਲਈ ਗੁਜਰਾਤ ਦੇ ਮਹਿਸਾਣਾ ਲੈ ਗਏ ਹਨ ਅਤੇ ਅਜੇ ਤੱਕ ਮਹਿਲਾ ਅਤੇ ਪਰਿਵਾਰ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ।

 

 

Check Also

Asha Bhosle – ਉੱਘੀ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ

Veteran Singer Asha Bhosle Dies At 92 In MumbaiAsha Bhosle, the legendary voice behind hits …