Breaking News

Jalandhar -ਵਿਦੇਸ਼ ਜਾਣ ਤੋਂ 4 ਦਿਨ ਪਹਿਲਾਂ ਮੁੰਡੇ ਦਾ ਕਤਲ!

Jalandhar -ਵਿਦੇਸ਼ ਜਾਣ ਤੋਂ 4 ਦਿਨ ਪਹਿਲਾਂ ਮੁੰਡੇ ਦਾ ਕਤਲ!

ਜਲੰਧਰ ਦੇਹਾਤ ਦੀ ਚੌਕੀ ਕਿਸ਼ਨਗੜ੍ਹ ਅਧੀਨ ਆਉਂਦੇ ਪਿੰਡ ਰਸੂਲਪੁਰ ਤੋਂ ਕਰਾੜੀ ਪਿੰਡ ਨੂੰ ਜਾਂਦੇ ਕੱਚੇ ਰਾਹ ‘ਤੇ ਮੱਕੀ ਦੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਅਤੇ ਚੌਕੀ ਕਿਸ਼ਨਗੜ੍ਹ ਦੇ ਮੁਖੀ ਬਲਵੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕੀਤੀ।

 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਉਰਫ਼ ਲੱਕੀ 25 ਪੁੱਤਰ ਪ੍ਰਮੋਦ ਕੁਮਾਰ ਵਾਸੀ ਕਾਲਾ ਬਕਰਾ ਵਜੋਂ ਹੋਈ ਹੈ। ਉਸ ਦੀ ਮੌਤ ਕੋਈ ਜ਼ਹਰਿਲੀ ਚੀਜ਼ ਖਾਣ ਨਾਲ ਹੋਈ ਹੈ। ਮ੍ਰਿਤਕ ਦੇ ਪਿਤਾ ਪ੍ਰਮੋਦ ਨੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਪ੍ਰੈਸ ਡਰਾਈ ਕਲੀਨ ਦੀ ਦੁਕਾਨ ਹੈ। ਉਸ ਦੇ ਪੁੱਤਰ ਨੂੰ ਕੱਲ੍ਹ ਸਵੇਰੇ ਪਿੰਡ ਦਾ ਰਹਿਣ ਵਾਲਾ ਵਿਕਰਮ ਉਰਫ਼ ਕਾਲੀ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ।

 

 

ਅੱਜ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮੱਕੀ ਦੇ ਖੇਤਾਂ ਵਿਚ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਉਰਫ਼ ਕਾਲੀ ਨੇ ਮੇਰੇ ਪੁੱਤਰ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰਿਆ ਹੈ। ਉਸ ਨੇ ਕਾਲੀ ਦੇ ਸਾਥੀ ਸੁਖਦੇਵ ਸਿੰਘ ਉਰਫ਼ ਸੁੱਖਾ, ਸਾਹਿਲ ਉਰਫ਼ ਤੁੰਗੀ, ਕਰਨਵੀਰ ਉਰਫ਼ ਕਰਨ ਸਾਰਿਆਂ ‘ਤੇ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕੁਝ ਦਿਨ ਬਾਅਦ ਮੇਰੇ ਪੁੱਤਰ ਨੇ ਸਪੇਨ ਜਾਣਾ ਸੀ। ਇਹ ਸਾਰੇ ਨੌਜਵਾਨ ਨਹੀਂ ਚਾਹੁੰਦੇ ਸਨ ਕਿ ਉਹ ਵਿਦੇਸ਼ ਜਾਵੇ, ਇਸ ਲਈ ਉਨ੍ਹਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

 

 

 

ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਪਿਤਾ ਦੇ ਬਿਆਨਾਂ ‘ਤੇ ਉਕਤ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬਹੁਤ ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਪਰਮਿੰਦਰ ਸਿੰਘ ਮੱਲ੍ਹੀ ਕਾਲਾ ਬਕਰਾ ਨੇ ਦੱਸਿਆ ਕਿ ਵਿਸ਼ਾਲ ਕੁਝ ਸਮਾਂ ਪਹਿਲਾਂ ਮਲੇਸ਼ੀਆ ਗਿਆ ਸੀ। ਉੱਥੋਂ ਪਰਤਨ ਤੋਂ ਬਾਅਦ ਉਹ ਪਿੰਡ ਵਿਚ ਹੀ ਰਹਿ ਰਿਹਾ ਸੀ ਤੇ ਹੁਣ ਉਹ 30 ਤਾਰੀਖ਼ ਨੂੰ ਸਪੇਨ ਜਾ ਰਿਹਾ ਸੀ, ਪਰ ਕੁਝ ਦੋਸਤ ਉਸ ਨੂੰ ਵਿਦੇਸ਼ ਜਾਣ ਤੋਂ ਰੋਕਦੇ ਸਨ। ਉਸ ਦੇ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਤੇ ਸਵੇਰੇ ਉਸ ਦੀ ਲਾਸ਼ ਖੇਤਾਂ ਵਿਚੋਂ ਮਿਲੀ। ਸਾਬਕਾ ਸਰਪੰਚ ਪਰਮਿੰਦਰ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Check Also

Jaswinder Bhalla -ਜਸਵਿੰਦਰ ਭੱਲਾ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ! ਸਾਰਿਆਂ ਨੂੰ ਹਸਾਉਣ ਵਾਲੇ ਦਾ ਨਹੀਂ ਵੇਖ ਹੁੰਦਾ ਇਹ ਹਾਲ

Jaswinder Bhalla -ਜਸਵਿੰਦਰ ਭੱਲਾ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ! ਸਾਰਿਆਂ ਨੂੰ ਹਸਾਉਣ ਵਾਲੇ …