Breaking News

CRPF ਦਾ ਜਵਾਨ ਨਿਕਲਿਆ ਪਾਕਿਸਤਾਨੀ ਜਾਸੂਸ

CRPF ਦਾ ਜਵਾਨ ਹਿੰਦੂ ਮੋਤੀ ਰਾਮ ਨਿਕਲਿਆ ਪਾਕਿਸਤਾਨੀ ਜਾਸੂਸ

ਭਾਰਤ-ਪਾਕਿ ਵਿਚਾਲੇ ਹੋਏ ਜੰਗਬੰਦੀ ਮਗਰੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚੋਂ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਹੇ ਹਨ।

 

 

ਇਸ ਦੌਰਾਨ ਹਰਿਆਣਾ, ਗੁਜਰਾਤ ਤੇ ਰਾਜਸਥਾਨ ਤੋਂ ਬੀਤੇ ਕੁਝ ਦਿਨਾਂ ਤੋਂ ਕੁਝ ਜਾਸੂਸਾਂ ਨੂੰ ਫੜਿਆ ਗਿਆ ਹੈ, ਉੱਥੇ ਹੀ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸੀ.ਆਰ.ਪੀ.ਐੱਫ਼. ਦੇ ਇਕ ਜਵਾਨ ਨੂੰ ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨੀ ਇੰਟੈਲੀਜੈਂਸ ਅਧਿਕਾਰੀਆਂ ਨੂੰ ਭੇਜਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਜਵਾਨ ਦੀ ਪਛਾਣ ਮੋਤੀ ਰਾਮ ਵਜੋਂ ਹੋਈ ਹੈ, ਜੋ ਕਿ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨੀ ਅਧਿਕਾਰੀਆਂ ਨਾਲ ਸਾਂਝੀ ਕਰਦਾ ਸੀ।

 

 

ਦੱਸਿਆ ਗਿਆ ਹੈ ਕਿ ਉਹ ਸਾਲ 2023 ਤੋਂ ਇਹ ਜਾਣਕਾਰੀ ਪਾਕਿਸਤਾਨੀ ਇੰਟੈਲੀਜੈਂਸ ਅਫ਼ਸਰਾਂ ਨੂੰ ਭੇਜਦਾ ਸੀ ਤੇ ਇਸ ਕੰਮ ਬਦਲੇ ਰਕਮ ਵੀ ਦਿੱਤੀ ਜਾਂਦੀ ਰਹੀ ਹੈ। ਫਿਲਹਾਲ ਉਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਸ ਦੀ 6 ਜੂਨ ਤੱਕ ਕਸਟਡੀ ਲੈ ਲਈ ਗਈ ਹੈ ਤੇ ਉਸ ਕੋਲੋਂ ਪੁੱਛਗਿੱਛ ਦੌਰਾਨ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ।

Check Also

Rachna Yadav Murder Case : ਪਹਿਲੇ ਪਤੀ ਨਾਲ ਝਗੜਾ, ਦੂਜੇ ਦੀ ਮੌਤ, ਫਿਰ Live-in-Relationship….

Rachna Yadav Murder Case : ਪਹਿਲੇ ਪਤੀ ਨਾਲ ਝਗੜਾ, ਦੂਜੇ ਦੀ ਮੌਤ, ਫਿਰ Live-in-Relationship… ਪ੍ਰੇਮੀ …