ਜੇ ਪੰਜਾਬੀ ਕਨੇਡਾ ਜਾ ਕੇ ਜਮੀਨ ਖਰੀਦ ਸਕਦੇ ਨੇ ਤਾਂ ਗੈਰ ਪੰਜਾਬੀ ਪੰਜਾਬ ‘ਚ ਕਿਉਂ ਨਹੀਂ ?
ਅਕਸਰ ਪੁੱਛੇ ਜਾਂਦੇ ਇਸ ਸਵਾਲ ਦਾ ਜਵਾਬ
ਸਾਨੂੰ ਪਤਾ ਸੀ ਕਿ ਜਦੋਂ ਅਸੀਂ ਕਹਾਂਗੇ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਜਮੀਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਤਾਂ ਪੜੇ ਲਿਖੇ ਪੰਜਾਬੀ ਹੀ ਆ ਕੇ ਆਵਦੀ ਸਕੂਲੀ ਵਿਦਵਤਾ ਦਾ ਮੁਜ਼ਾਹਰਾ ਕਰਨਗੇ ਅਤੇ ਕਹਿਣਗੇ ਕਿ ਜੇ ਪੰਜਾਬੀ ਕਨੇਡਾ ਜਾਕੇ ਜਮੀਨ ਲੈ ਸਕਦੇ ਆ ਤਾਂ ਗੈਰ ਪੰਜਾਬੀ ਕਿਉਂ ਨਹੀਂ ?
ਜਦੋਂ ਕਿਸੇ ਪੂਰਬੀਏ ਦਾ ਨੌਜਵਾਨ ਹੋ ਰਿਹਾ ਬੱਚਾ ਕਮਾਈ ਕਰਨ ਬਾਰੇ ਸੋਚਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਪੰਜਾਬ ਦਾ ਖਿਆਲ ਉਵੇਂ ਹੀ ਆਉਂਦਾ ਹੋਵੇਗਾ ਜਿਵੇਂ ਸਾਡੇ ਪੰਜਾਬੀਆਂ ਦੇ ਬੱਚਿਆਂ ਦੇ ਦਿਮਾਗ ਵਿੱਚ ਕੈਨੇਡਾ ਅਤੇ ਯੂਰਪ ਦੇ ਮੁਲਕਾਂ ਦਾ ਆਉਂਦਾ ਹੈ।
ਪੂਰਬੀਆਂ ਦੇ ਬੱਚਿਆਂ ਨੂੰ ਪੰਜਾਬ ਆਉਣ ਵਾਸਤੇ ਆਪਣੇ ਨੇੜਲੇ ਰੇਲਵੇ ਸਟੇਸ਼ਨ ਤੇ ਜਾ ਕੇ ਜਨਰਲ ਕਲਾਸ ਦੇ ਡੱਬੇ ਦੀ ਟਿੱਕਟ ਲੈਣੀ ਹੁੰਦੀ ਹੈ ਅਤੇ ਉਹ ਫਿਰ ਪੰਜਾਬ ਪਹੁੰਚ ਜਾਂਦਾ।
ਦੂਜੇ ਪਾਸੇ ਪੰਜਾਬੀ ਬੱਚਿਆਂ ਵਾਸਤੇ ਦੁਬਈ ਵਰਗੇ ਮੁਲਕਾਂ ਵਿੱਚ ਵੀ ਜਾਣ ਦਾ ਘੱਟੋ ਘੱਟ ਖਰਚ ਦੋ ਤੋਂ ਪੰਜ ਲੱਖ ਰੁਪਏ ਹੁੰਦਾ ਹੈ। ਇਸ ਦੇ ਨਾਲ ਹੀ ਏਜੰਟਾਂ ਦਾ ਚੱਕਰ, ਧੋਖੇ ਦਾ ਖਤਰਾ, ਅਤੇ ਇਨ੍ਹਾਂ ਮੁਲਕਾਂ ਵਿੱਚ ਕੰਮ ਕਰਦੇ ਹੋਏ ਜਾਨ ਨੂੰ ਖੌਫ ਵੱਖਰਾ ਬਣਿਆ ਰਹਿੰਦਾ।
ਜਿੰਨੇ ਚੰਗੇ ਮੁਲਕ ‘ਚ ਜਾਣਾ ਹੋਵੇ, ਪੈਸਾ ਓਨਾ ਹੀ ਜਿਆਦਾ ਲਾਉਣਾ ਪੈਂਦਾ।
ਕਨੇਡਾ ਅਤੇ ਆਸਟਰੇਲੀਆ ਵਰਗੇ ਮੁਲਕਾਂ ਵਿੱਚ ਜਾਣ ਵਾਸਤੇ ਤਾਂ ਆਈਲਸ ਵੀ ਕਲੀਅਰ ਕਰਨੀ ਪੈਂਦੀ ਹੈ। ਜਿਸ ਦਾ ਦਾਖਲਾ ਭਰਨ ਅਤੇ ਤਿਆਰੀ ਕਰਨ ਦਾ ਖਰਚਾ ਵੱਖਰਾ ਹੁੰਦਾ ਹੈ। ਵੱਖ ਵੱਖ ਮੁਲਕਾਂ ਦੇ ਹਿਸਾਬ ਨਾਲ ਦਸ ਤੋਂ ਤੀਹ ਲੱਖ ਰੁਪਿਆ ਕਿਸੇ ਵੀ ਮੁਲਕ ਵਿੱਚ ਪਹੁੰਚਣ ਵਾਸਤੇ ਲੱਗ ਜਾਂਦਾ ਹੈ। ਜਦੋਂ ਕਿ ਪੂਰਬੀਏ ਜਿਹੜੇ ਜਨਰਲ ਡੱਬੇ ‘ਚ ਆਉਂਦੇ ਨੇ, ਓਥੇ ਡਰਦਾ ਟੀਟੀ ਵੀ ਟਿਕਟ ਚੈਕ ਕਰਨ ਨਹੀੰ ਵੜਦਾ।
ਪੰਜਾਬੀਆਂ ਵਾਸਤੇ ਗੈਰਕਾਨੂੰਨੀ ਤੌਰ ‘ਤੇ ਕਿਸੇ ਮੁਲਕ ਵਿੱਚ ਜਾਣ ਦਾ ਖਰਚ ਵੱਖਰਾ, ਅਤੇ ਖਤਰਾ ਵੱਖਰਾ।
ਜਦੋਂ ਕਿ ਕਿਸੇ ਪੂਰਬੀਏ ਦੇ ਬੱਚੇ ਨੂੰ ਪੰਜਾਬ ਵਿੱਚ ਗੈਰ ਕਾਨੂੰਨੀ ਰੂਪ ਵਿੱਚ ਆਉਣ ਦੀ ਲੋੜ ਨਹੀਂ ਪੈਂਦੀ। ਜਦ ਉਹ ਪੰਜਾਬ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਕੋਈ ਵੀ ਪੰਜਾਬ ਤੋਂ ਬਾਹਰ ਨਹੀਂ ਕੱਢ ਸਕਦਾ। ਉਹ ਚਾਹੇ ਜਮੀਨ ਖਰੀਦੇ, ਰਾਸ਼ਨ ਕਾਰਡ ਬਣਾਵੇ, ਵੋਟ ਬਣਾਵੇ, ਕੋਈ ਰੋਕ ਨਹੀਂ। ਪੰਜਾਬੀ ਆਉਣੀ ਤਾਂ ਬਿਲਕੁਲ ਵੀ ਜਰੂਰੀ ਨਹੀਂ।
ਦੂਜੇ ਪਾਸੇ ਸਾਡੇ ਬੱਚੇ ਲੱਖਾਂ ਰੁਪਏ ਖਰਚਕੇ ਬਾਹਰਲੇ ਮੁਲਕਾਂ ਵਿੱਚ ਪਹੁੰਚਦੇ ਹਨ। ਇਹ ਇੱਕ ਤਰਾਂ ਨਾਲ ਬਾਹਰੀ ਪੂੰਜੀ ਦਾ ਨਿਵੇਸ਼ ਅਤੇ ਟੈਕਸ ਭਰਨ ਲਈ ਤਿਆਰ ਨੌਜਵਾਨ ਕਾਮਿਆਂ ਦੀ ਓਥੇ ਲੋੜ ਪੂਰੀ ਕਰਦਾ ਹੈ। ਇਹ ਪੈਸਾ ਉਥੋ ਦੇ ਮੁਲਕ ਆਵਦੀ ਤਰੱਕੀ ਵਾਸਤੇ ਵਰਤਦੇ ਨੇ।
ਪੂਰਬੀ ਐਹੋ ਜਿਹਾ ਕੋਈ ਸਿੱਧਾ ਜਾਂ ਅਸਿੱਧਾ ਨਿਵੇਸ਼ ਪੰਜਾਬ ਵਿੱਚ ਨਹੀੰ ਕਰਦੇ। ਜੋ ਪੰਜਾਬੀਆਂ ਦੀ ਤਰੱਕੀ ਵਾਸਤੇ ਵਰਤਿਆ ਜਾ ਸਕੇ।
ਪੰਜਾਬੀ ਦਾ ਬੱਚਾ ਕਿਸੇ ਹੋਰ ਮੁਲਕ ਪਹੁੰਚ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਦਾ ਉਸ ਮੁਲਕ ਤੇ ਕੋਈ ਹੱਕ ਹੋ ਗਿਆ। ਉਸ ਨੂੰ ਜਮੀਨ ਖਰੀਦਣ, ਵੋਟ ਪਾਉਣ ਜਾਂ ਹੋਰ ਸਹੂਲਤਾਂ ਦਾ ਹੱਕ ਤੁਰੰਤ ਨਹੀਂ ਮਿਲਦਾ। ਉਸ ਵਾਸਤੇ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਕਈਆਂ ਦੀਆਂ ਉਮਰਾਂ ਲੰਘ ਜਾਂਦੀਆਂ ਹਨ ਇਹ ਸ਼ਰਤਾਂ ਪੂਰੀਆਂ ਕਰਦਿਆਂ। ਆਸਟਰੇਲੀਆ ਕਨੇਡਾ ਗਏ ਬੱਚੇ ਪੱਕੇ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਚਿੰਤਾ ਰੋਗਾਂ ਦੇ ਮਰੀਜ਼ ਹੋ ਜਾਂਦੇ ਹਨ।
ਪੰਜਾਬੀਆਂ ਦੇ ਬੱਚਿਆਂ ਨੂੰ ਉਹਨਾਂ ਮੁਲਕਾਂ ਵਿੱਚ ਰਹਿਣ ਦਾ ਹੱਕ ਲੈਣ ਵਾਸਤੇ ਨਵੇਂ ਸਿਰਿਓਂ ਜਦੋਂ-ਜਹਿਦ ਸ਼ੁਰੂ ਕਰਨੀ ਪੈਂਦੀ ਹੈ। ਜੋ ਦੋ ਸਾਲ ਤੋਂ ਲੈਕੇ ਪੰਦਰਾਂ ਵੀਹ ਸਾਲ ਤੱਕ ਵੀ ਚੱਲ ਸਕਦੀ ਹੈ। ਇਸ ਮਗਰੋਂ ਵੀ ਜਰੂਰੀ ਨਹੀਂ ਕਿ ਉਹ ਬਾਹਰਲੇ ਮੁਲਕ ਦੇ ਪੱਕੇ ਨਿਵਾਸੀ ਬਣਨ ਵਿੱਚ ਕਾਮਯਾਬ ਹੋ ਜਾਣ। ਇਹ ਇਕ ਕਿਸਮ ਦਾ ਜੂਆ ਹੁੰਦਾ ਹੈ। ਮਾਨਸਿਕ ਪ੍ਰੇਸ਼ਾਨੀਆਂ ਵੱਖਰੀਆਂ।
ਆਈਲਸ ਆਦਿ ਟੈਸਟ ਲੈਣ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਮੁਲਕ ਚੈਕ ਕਰਦੇ ਹਨ ਕਿ ਕੀ ਤੁਸੀਂ ਓਹਨਾ ਦੇ ਸੱਭਿਆਚਾਰ ਮੁਤਾਬਕ ਢਲਣ ਦੀ ਕੋਸ਼ਿਸ਼ ਕਰੋਗੇ ਜਾਂ ਨਹੀਂ। ਕਿਉਂਕਿ ਬੋਲੀ ਕਿਸੇ ਵੀ ਸੱਭਿਆਚਾਰ ਦਾ ਮੂਲ ਹੁੰਦੀ ਹੈ।
ਪਰ ਪੰਜਾਬ ਆਉਣ ਵਾਸਤੇ ਕਿਸੇ ਪੂਰਬੀਏ ਨੂੰ ਇਹ ਸਬੂਤ ਨਹੀਂ ਦੇਣਾ ਪੈਂਦਾ ਕਿ ਉਹ ਪੰਜਾਬੀ ਸੱਭਿਆਚਾਰ ਮੁਤਾਬਕ ਢਲਣ ਦੀ ਕੋਸ਼ਿਸ਼ ਕਰੇਗਾ ਜਾਂ ਨਹੀਂ। ਸਗੋਂ ਪੰਜਾਬੀਆਂ ਨੂੰ ਉਹਨਾਂ ਨਾਲ ਹਿੰਦੀ ‘ਚ ਗੱਲ ਕਰਨੀ ਪੈੰਦੀ ਆ। ਪੂਰਬੀਆ ਦੇ ਬੱਚੇ ਆਪਣੀ ਬੋਲੀ ਅਤੇ ਸੱਭਿਆਚਾਰ ਜਿਓ ਦਾ ਤਿਓਂ ਰੱਖਦੇ ਹਨ, ਕਿਉਂਕਿ ਓਹਨਾ ਨੂੰ ਪੰਜਾਬੀ ਬੋਲਣ ਦੀ ਕੋਈ ਸ਼ਰਤ ਨਹੀਂ। ਪਰ ਬਾਹਰਲੇ ਮੁਲਕਾਂ ਵਿੱਚ ਜੰਮੇ ਸਾਡੇ ਬੱਚੇ ਮਾਂ ਪਿਓ ਨਾਲ ਤਾਂ ਭਾਵੇਂ ਪੰਜਾਬੀ ਬੋਲ ਲੈਣ ਪਰ ਆਪਸ ‘ਚ ਗੱਲ ਅੰਗਰੇਜ਼ੀ ‘ਚ ਹੀ ਕਰਦੇ ਹਨ। ਕਿਉਂਕਿ ਜਿਸ ਮਹੌਲ ਵਿੱਚ ਓਹਨਾ ਦਾ ਪਾਲਣ ਪੋਸ਼ਣ ਅਤੇ ਸਕੂਲਿੰਗ ਹੁੰਦੀ ਹੈ ਓਥੇ ਅੰਗਰੇਜ਼ੀ ਸੱਭਿਆਚਾਰ ਭਾਰੂ ਹੈ।
ਅਸੀਂ ਪੱਲਿਓਂ ਪੈਸੇ ਖਰਚ, ਬਹਾਰ ਜਾ, ਓਥੋਂ ਦੇ ਸਿਸਟਮ ਦਾ ਹਿੱਸਾ ਬਣ ਓਹਨਾ ਲਈ ਟੈਕਸਪੇਅਰ ਬਣਦੇ ਹਾਂ। ਅਤੇ ਹੌਲੀ ਹੌਲੀ ਓਹਨਾਂ ਦੇ ਹੀ ਸੱਭਿਆਚਾਰ ਵਿੱਚ ਆਪਣੇ ਆਪ ਨੂੰ ਲੁਪਤ ਕਰ ਲੈਂਦੇ ਹਾਂ। ਪਰ ਪੂਰਬੀ ਏਥੇ ਆਕੇ ਥੁੱਕ ਥੁੱਕ ਕੰਧਾਂ ਲਾਲ ਕਰ ਦਿੰਦੇ ਨੇ। ਆਵਦੇ ਸੱਭਿਆਚਾਰ ਦੀ ਨਿਸ਼ਾਨੀ ਵਜੋਂ।
ਪੰਜਾਬੀ ਜਦੋਂ ਬਾਹਰਲੇ ਦੂਰ ਦੁਰੇਡੇ ਮੁਲਕਾਂ ‘ਚ ਜਾ ਵੱਸਦੇ ਹਨ ਤਾਂ ਭੂਗੋਲਿਕ ਤੌਰ ਤੇ ਵੀ ਆਪਣੀ ਜਨਮ ਭੂਮੀ ਤੋਂ ਬਹੁਤ ਦੂਰ ਹੋ ਜਾਂਦੇ ਹਨ। ਬਹੁਤਿਆਂ ਵਾਸਤੇ ਪੰਜਾਬ ਵਾਪਸ ਇਕ ਗੇੜਾ ਮਾਰਨ ਦਾ ਮਤਲਬ ਹੁੰਦਾ ਕਈ ਮਹੀਨਿਆਂ ਦੀ ਕਮਾਈ ਖਰਚ ਕਰਨਾ।
ਦੂਜੇ ਪਾਸੇ ਪੂਰਬੀਆਂ ਦੇ ਸਾਰੇ ਸ਼ਹਿਰ ਰੇਲ ਨੈੱਟਵਰਕ ਨਾਲ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਹਨ, ਕਿਉਂਕਿ ਪਿਛਲੇ ਸੱਤਰ ਸਾਲਾਂ ਵਿੱਚ ਜ਼ਿਆਦਾਤਰ ਰੇਲ ਮੰਤਰੀ ਪੂਰਬੀ ਰਾਜਾਂ ਵਿੱਚੋਂ ਹੀ ਰਹੇ ਹਨ। ਪ੍ਰਵਾਸੀ ਪੰਜਾਬੀਆਂ ਦੇ ਮੁਕਾਬਲੇ ਪ੍ਰਵਾਸੀ ਪੂਰਬੀਆਂ ਦੀ ਆਪਣੀ ਜਨਮ ਭੋਇਂ ਤੋਂ ਦੂਰੀ ਮਾਮੂਲੀ ਹੈ।
ਇਸ ਤਰੀਕੇ ਨਾਲ ਇੱਕ ਗੱਲ ਤਾਂ ਕਹਿ ਸਕਦੇ ਹਾਂ ਕਿ ਕਿਸੇ ਪੂਰਬੀ ਦੇ ਬੱਚੇ ਦਾ ਪੰਜਾਬ ਆਉਣਾ ਅਤੇ ਕਿਸੇ ਪੰਜਾਬੀ ਦੇ ਬੱਚੇ ਦਾ ਕਿਸੇ ਹੋਰ ਮੁਲਕ ਜਾਣਾ ਇੱਕੋ ਜਿਹਾ ਵਰਤਾਰਾ ਨਹੀਂ ਹੈ। ਸਗੋਂ ਇਹਨਾਂ ਦੋਵਾਂ ਵਰਤਾਰਿਆਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅਸੀਂ ਕਿਸੇ ਪੰਜਾਬੀ ਦੇ ਪੰਜਾਬ ਛੱਡ ਬਾਹਰ ਜਾਣ ਦਾ ਸਮਰਥਨ ਨਹੀਂ ਕਰਦੇ, ਪਰ ਪੂਰਬੀਆ ਦੇ ਪੰਜਾਬ ਆਓਣ ਅਤੇ ਪੰਜਾਬੀਆਂ ਦੇ ਪੰਜਾਬ ਛੱਡ ਬਾਹਰ ਜਾਣ ਦੇ ਕਾਰਨ ਇੱਕੋ ਜਹੇ ਨਹੀਂ।