Punjabi Youth Died in Italy : ਪੰਜਾਬੀ ਨੌਜਵਾਨ ਦੀ ਇਟਲੀ ‘ਚ ਭੇਤਭਰੇ ਹਾਲਾਤਾਂ ‘ਚ ਮੌਤ, ਬਜ਼ੁਰਗ ਮਾਤਾ-ਪਿਤਾ ਦਾ ਇਕਲੌਤਾ ਸਹਾਰਾ ਸੀ ਸੰਦੀਪ
Punjabi Youth Died in Italy : ਰੋਜ਼ੀ-ਰੋਟੀ ਅਤੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨਾਂ ਨਾਲ ਅਕਸਰ ਹੀ ਘਟਨਾਵਾਂ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ (Hoshiarpur News) ਜ਼ਿਲ੍ਹੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ,
ਜਿੱਥੇ 30 ਸਾਲਾ ਸੰਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਇਟਲੀ ਗਿਆ ਸੀ ਪਰ ਬੀਤੇ ਕੁਝ ਦਿਨ ਪਹਿਲਾਂ ਉਸ ਦੀ ਡੈਡ ਬੋਡੀ ਜੰਗਲਾਂ ਦੇ ਵਿੱਚੋਂ ਮਿਲੀ, ਜਿਸ ਤੋਂ ਬਾਅਦ ਅੱਜ ਉਸ ਦੀ ਡੈਡ ਬਾਡੀ ਉਸ ਦੇ ਜੱਦੀ ਪਿੰਡ ਸਲੇਮਪੁਰ ਪਹੁੰਚੀ।
ਮ੍ਰਿਤਕ ਨੌਜਵਾਨ ਦਾ ਜੱਦੀ ਪਿੰਡ ਵਿੱਚ ਪੂਰੀਆਂ ਰਸਮਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸੰਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਸੰਦੀਪ ਲਾਪਤਾ ਹੋ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਕੀਤੀ ਅਤੇ 3 ਦਿਨ ਬਾਅਦ ਉਸਦੀ ਡੈਡ ਬਾਡੀ ਜੰਗਲਾਂ ਦੇ ਵਿੱਚੋਂ ਮਿਲੀ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਚਾਚਾ ਸਤਨਾਮ ਸਿੰਘ ਨੇ ਦੱਸਿਆ ਕਿ ਸੰਦੀਪ ਆਪਣੇ ਮਾਂ-ਪਿਓ ਦਾ ਇਕੱਲਾ ਪੁੱਤਰ ਸੀ। ਸੰਦੀਪ ਦੇ ਜਾਣ ਤੋਂ ਬਾਅਦ ਉਸਦੇ ਮਾਂ-ਬਾਪ ਦੇ ਲਈ ਜਿਊਣਾ ਬੜਾ ਹੀ ਮੁਸ਼ਕਿਲ ਹੈ। ਉਹਨਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸੰਦੀਪ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਤਾਂ ਕਿ ਉਸਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੰਦੀਪ ਦੇ ਮਰਨ ਤੋਂ ਬਾਅਦ ਉਹਨਾਂ ਦੇ ਬੁੱਢੇ ਮਾਂ ਬਾਪ ਦਾ ਕੋਈ ਸਹਾਰਾ ਨਹੀਂ ਹੈ। ਇਸ ਲਈ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਬਚਦੀ ਜਿੰਦਗੀ ਸੌਖੇ ਤਰੀਕੇ ਨਾਲ ਕੱਢ ਸਕਣ।