Breaking News

Canada – ਕੈਨੇਡਾ ਤੋਂ 2 ਪੰਜਾਬੀ ਵਿਦਿਆਰਥੀਆਂ ਨੂੰ 3-4 ਸਾਲ ਦੀ ਕੈਦ ਦੇ ਨਾਲ ਦੇਸ਼ ਨਿਕਾਲਾ

Canada – ਕੈਨੇਡਾ ਤੋਂ 2 ਪੰਜਾਬੀ ਵਿਦਿਆਰਥੀਆਂ ਨੂੰ 3-4 ਸਾਲ ਦੀ ਕੈਦ ਦੇ ਨਾਲ ਦੇਸ਼ ਨਿਕਾਲਾ, ਹਿੱਟ ਐਂਡ ਰਨ ਕੇਸ ‘ਚ ਦੋਸ਼ੀ

 

 

 

 

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਵਿੱਚ ਹੋਏ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸ ਦੀ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।

 

 

 

 

ਇਹ ਘਟਨਾ 27 ਜਨਵਰੀ, 2024 ਨੂੰ ਸਵੇਰੇ 1.38 ਵਜੇ ਦੇ ਕਰੀਬ ਵਾਪਰੀ, ਜਦੋਂ ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਚਲਾ ਰਹੇ ਗਗਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਡਰਾਈਵ ‘ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ।

 

 

 

 

ਘਟਨਾ ਦੇ ਚਸ਼ਮਦੀਦਾਂ ਨੇ 911 ‘ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਇੱਕ ਆਦਮੀ ਸੜਕ ‘ਤੇ ਪਿਆ ਸੀ ਅਤੇ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕੁਝ ਪਲਾਂ ਬਾਅਦ ਉਨ੍ਹਾਂ ਨੇ ਉਹੀ ਕਾਰ ਗ੍ਰੇ ਨੂੰ ਘਸੀਟ ਰਹੀ ਸੀ। ਗਗਨਪ੍ਰੀਤ ਅਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ ‘ਤੇ ਰੋਕਿਆ, ਗ੍ਰੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਫਿਰ ਮੌਕੇ ਤੋਂ ਭੱਜ ਗਏ।

 

 

 

 

 

 

ਗਗਨਪ੍ਰੀਤ ਸਿੰਘ ਨੇ 6 ਜਨਵਰੀ, 2025 ਨੂੰ ਅਤੇ ਜਗਦੀਪ ਸਿੰਘ ਨੇ 7 ਫਰਵਰੀ, 2025 ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਖ਼ਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਲਾਸ਼ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ। ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ, ਜਿਸ ਵਿੱਚ ਗਗਨਪ੍ਰੀਤ ਨੂੰ ਤਿੰਨ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ, ਜਦੋਂਕਿ ਜਗਦੀਪ ਨੂੰ ਚਾਰ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ।

 

 

 

 

 

 

ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਵਾਂ ਦੋਸ਼ੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਦੋਸ਼ੀਆਂ ਵਿਰੁੱਧ ਦੇਸ਼ ਨਿਕਾਲਾ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

Check Also

Delta Woman’s Fiery Car Crash Was Murder: Brother-in-Law Charged – ਡੈਲਟਾ ‘ਚ ਮਾਰੀ ਗਈ ਪੰਜਾਬਣ ਦੇ ਦਿਓਰ ‘ਤੇ ਚਾਰਜ ਲੱਗੇ

  On October 26, 2025, 30-year-old Mandeep Kaur of Delta, BC died when her car …