USA -ਅਮਰੀਕਾ ‘ਚ ਪੰਜਾਬੀ ਟੱਰਕ ਡਰਾਈਵਰ ਦੇ ਭਰਾ ਨੁੰ ਵੀ ਕੀਤਾ
ਅਮਰੀਕਾ ਵਿਚ ਹੋਏ ਟਰੱਕ ਹਾਦਸੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਫਲੋਰਿਡਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੇ 12 ਅਗਸਤ ਨੂੰ ਫਲੋਰੀਡਾ ਵਿੱਚ ਗਲਤ ਯੂ-ਟਰਨ ਲਿਆ, ਜਿਸ ਕਾਰਨ ਇੱਕ ਮਿੰਨੀ ਕਾਰ ਉਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਹੁਣ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵੇਂ ਦੋਸ਼ੀ ਪੰਜਾਬ ਦੇ ਕਿਸ ਜ਼ਿਲ੍ਹੇ ਨਾਲ ਸਬੰਧਤ ਹਨ। ਹਰਜਿੰਦਰ ਸਿੰਘ ਦੇ ਹੀ ਗਲਤ ਯੂ-ਟਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਵੇਲੇ ਹਰਨੀਤ ਸਿੰਘ ਟਰੱਕ ਦੇ ਅੰਦਰ ਬੈਠਾ ਸੀ।
ਫਲੋਰੀਡਾ ਹਾਈਵੇਅ ਸੁਰੱਖਿਆ ਅਤੇ ਮੋਟਰ ਵਾਹਨ ਵਿਭਾਗ ਦੇ ਮੁਤਾਬਕ 12 ਅਗਸਤ ਨੂੰ, ਹਰਜਿੰਦਰ ਸਿੰਘ ਨੇ ਸੇਂਟ ਲੂਸੀ ਕਾਉਂਟੀ ਵਿੱਚ “ਆਫੀਸ਼ੀਅਲ ਯੂਜ਼ ਓਨਲੀ” ਐਕਸੈੱਸ ਪੁਆਇੰਟ ਤੋਂ ਗੈਰ-ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਆਪਣੇ ਟਰੱਕ ਨਾਲ ਹਾਈਵੇਅ ਦੀਆਂ ਸਾਰੀਆਂ ਲੇਨਾਂ ਨੂੰ ਰੋਕ ਦਿੱਤਾ, ਜਿਸ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਮਾਸੂਮ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਪਰਿਵਾਰਾਂ ਨੂੰ ਡੂੰਘਾ ਸਦਮਾ ਪਹੁੰਚਿਆ।
ICE ਨੇ ਹਾਲ ਹੀ ਵਿੱਚ ਹਰਨੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਸ਼ਾਸਨ ਮੁਤਾਬਕ ਹਰਨੀਤ ਵੀ ਆਪਣੇ ਭਰਾ ਵਾਂਗ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ, ਪਰ ਉਸ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ। ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਹਾਦਸੇ ਤੋਂ ਬਾਅਦ ਹਰਜਿੰਦਰ ਸਿੰਘ ਕੈਲੀਫੋਰਨੀਆ ਭੱਜ ਗਿਆ। ਹਾਲਾਂਕਿ, ਉਸ ਨੂੰ ਵਾਪਸ ਫਲੋਰੀਡਾ ਲਿਆਂਦਾ ਗਿਆ। ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿਨਜ਼ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਉਹ ਬਚ ਸਕਦਾ ਹੈ। ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਵਿੱਚ ਵੀ ਫੇਲ੍ਹ ਹੋ ਗਿਆ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ ਟਰੱਕ ਚਲਾ ਰਿਹਾ ਸੀ।
ਇਸ ਬਾਰੇ ਵੱਖ ਵੱਖ ਸੋਸ਼ਲ ਮੀਡੀਆ ਇਨਫਿਲੂੰਸਿਰਜ਼ ਅਤੇ ਲੇਖਕਾਂ ਦੇ ਵਿਚਾਰ –
ਫਲੋਰਿਡਾ ਟਰੱਕ ਹਾਦਸੇ ਕਾਰਨ ਨੁਕਸਾਨ ਬਹੁਤ ਹੋ ਚੁੱਕਿਆ, ਹੁਣ ਨੁਕਸਾਨ ਕਾਬੂ (damage control) ਕਰਨ ਲਈ ਕੁਝ ਕਰਨਾ ਪਵੇਗਾ।
ਇਸ ਵਿੱਚ ਅਮਰੀਕਾ-ਕੈਨੇਡਾ ਦੀ ਟਰੱਕਿੰਗ ਨਾਲ ਜੁੜੇ ਲੋਕ ਅਤੇ ਬਾਕੀ ਭਾਈਚਾਰਾ (ਸਮੇਤ ਗੁਰਦੁਆਰਾ ਸਾਹਿਬਾਨ, ਖੇਡ ਸੰਸਥਾਵਾਂ) ਅਹਿਮ ਯੋਗਦਾਨ ਪਾ ਸਕਦੀਆਂ ਹਨ।
ਇਸ ਨੁਕਸਾਨ ਪਿੱਛੇ ਡਰਾਇਵਰ ਦੀ ਵੱਡੀ ਗਲਤੀ ਤੋਂ ਇਲਾਵਾ ਬਹੁਤ ਕੁਝ ਹੋਰ ਯੋਜਨਾਬੱਧ ਹੈ, ਜਿਸਨੂੰ ਯੋਜਨਾ ਨਾਲ ਹੀ ਕਾਬੂ ਕਰ ਹੋਣਾ।
1 ਪੀੜਤ ਪਰਿਵਾਰਾਂ ਨਾਲ ਅਫਸੋਸ ਜ਼ਾਹਰ ਕਰਨਾ ਚਾਹੀਦਾ। ਅਮਰੀਕਨ ਟਰੱਕਿੰਗ ਨਾਲ ਜੁੜੀਆਂ ਸਭ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਆਨ ਰਿਕਾਰਡ ਆਪੋ ਆਪਣੇ ਲੋਕਲ ਤੇ ਨੈਸ਼ਨਲ ਅਖਬਾਰਾਂ ‘ਚ ਬਿਆਨ ਛਪਣੇ ਚਾਹੀਦੇ ਹਨ। ਇਸ ਕੰਮ ਲਈ ਕਿਸੇ ਪੀ ਆਰ ਫਰਮ ਦੀ ਸੇਵਾ ਲਈ ਜਾ ਸਕਦੀ ਹੈ।
2 ਪੀੜਤ ਪਰਿਵਾਰਾਂ ਦੇ ਸਸਕਾਰ ਹਾਲੇ ਹੋਣੇ ਹਨ, ਅਫ਼ਸੋਸ ਦੇ ਨਾਲ ਨਾਲ ਉਨ੍ਹਾਂ ਵਾਸਤੇ ਮਾਇਕ ਸਹਾਇਤਾ ਇਕੱਠੀ ਕਰਕੇ ਦੇਣੀ ਚਾਹੀਦੀ ਹੈ। ਕੈਨੇਡਾ-ਅਮਰੀਕਾ ਦੇ ਸਾਰੇ ਟਰੱਕ ਚਾਲਕ ਤੇ ਕੰਪਨੀਆਂ ਹੀ 20-50 ਡਾਲਰ ਦੇਣ ਲੱਗਣ ਤਾਂ ਕਈ ਮਿਲੀਅਨ ਇਕੱਠਾ ਹੋ ਜਾਣਾ ਪਰ ਇਹ ਧਿਆਨ ਰਹੇ ਕਿ ਕੋਈ ਠੱਗ ਇਕੱਠੇ ਕਰਕੇ ਨਾ ਰਾਹੇ ਪਵੇ। ਟਰੱਕਿੰਗ ਨਾਲ ਜੁੜੀ ਕੋਈ ਵੱਡੀ ਸੰਸਥਾ ਜਾਂ ਕੋਈ ਵੱਡੀ ਭਾਈਚਾਰਕ ਸੰਸਥਾ ਅੱਗੇ ਲੱਗੇ।
ਸਾਡੀ ਵੱਡੀਆਂ ਸੰਸਥਾਵਾਂ ਸਿੱਧੇ ਸ਼ੋਕ ਸੰਦੇਸ਼ ਪਰਿਵਾਰਾਂ ਤੱਕ ਪਹੁੰਚਾਉਣ।
3 ਕਥਿਤ ਦੋਸ਼ੀ ‘ਤੇ ਹਾਲੇ ਮੁਕੱਦਮਾ ਚੱਲਣਾ ਹੈ, ਸੋ ਸਜ਼ਾ ਵਾਲੀਆਂ ਖ਼ਬਰਾਂ ਗਲਤ ਹਨ। ਹਰ ਕੰਮ ਦਾ ਸਹੀ ਸਮਾਂ ਹੁੰਦਾ ਹੈ, ਹਾਲੇ ਪੀੜਤਾਂ ਦੇ ਸਸਕਾਰ ਵੀ ਨਹੀਂ ਹੋਏ ਤੇ ਡਰਾਇਵਰ ਨੂੰ ਬਚਾਉਣ ਲਈ ਪਟੀਸ਼ਨਾਂ ਵੀ ਪੈਣ ਲੱਗ ਪਈਆਂ! ਇਹ ਗਲਤ ਪ੍ਰਭਾਵ ਜਾਵੇਗਾ।
ਪਹਿਲਾਂ ਅਫਸੋਸ ਹੋਣਾ ਚਾਹੀਦਾ, ਫਿਰ ਪੀੜਤਾਂ ਦੀ ਮਦਦ, ਫਿਰ ਕਥਿਤ ਦੋਸ਼ੀ ਚਾਲਕ ਵੱਲੋਂ ਪਛਤਾਵਾ, ਫਿਰ ਰਹਿਮ ਦੀਆਂ ਅਪੀਲਾਂ।
4 ਇਹ ਨਾ ਦੇਖੋ ਜਾਂ ਸੋਚੋ ਕਿ ਸਹੀ-ਗਲਤ ਕੀ ਹੈ, ਜੇ ਕੋਈ ਗੋਰਾ ਹੁੰਦਾ, ਫਿਰ ਵੀ ਇਸੇ ਤਰਾਂ ਹੁੰਦਾ। ਇਹ ਮੰਨੋ ਕਿ ਇਹ ਹੋਣਾ ਹੀ ਸੀ ਕਿਉਂਕਿ ਨਸਲਵਾਦ ਦੀ ਹਨੇਰੀ ਪੂਰੀ ਦੁਨੀਆ ਵਿੱਚ ਫਿਰ ਉੱਠੀ ਹੈ ਤੇ ਰੰਗਦਾਰ ਲੋਕਾਂ ਖਿਲਾਫ ਯੋਜਨਾਬੱਧ ਕੰਮ ਹੋ ਰਿਹਾ, ਜਿਸ ਵਿੱਚ ਬਹਾਨਾ ਰੰਗਦਾਰ ਲੋਕ ਵੀ ਗਲਤੀ ਕਰਕੇ ਦੇ ਦਿੰਦੇ ਹਨ।
ਸਾਡੇ ਪ੍ਰਤੀ ਨਫ਼ਰਤ ਰੱਖਦੇ ਕੁਝ ਰੰਗਦਾਰ ਲੋਕ ਵੀ ਨਕਲੀ ਖਾਤਿਆਂ ਤੋਂ ਗੋਰੇ ਬਣਕੇ, ਕੁਝ ਸਾਲਾਂ ਤੋਂ ਸਾਡੇ ਪ੍ਰਤੀ ਸੋਸ਼ਲ ਮੀਡੀਆ ‘ਤੇ ਜ਼ਹਿਰ ਘੋਲ ਰਹੇ ਹਨ।
ਸਾਨੂੰ ਇਹ ਸਾਰਾ ਕੁਝ ਆਨ-ਰਿਕਾਰਡ ਕਰਨਾ ਪੈਣਾ, ਨੁਕਸਾਨ ਕਾਬੂ ਕਰਨ ਵਾਸਤੇ, ਉਹ ਵੀ ਜਲਦ ਤੋਂ ਜਲਦ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਇਸ