Breaking News

Entertainment News – ਬਿਨਾਂ ਕੱਪੜਿਆਂ ਤੋਂ ਸੜਕਾਂ ‘ਤੇ ਘੁੰਮ ਰਿਹਾ ਸੀ ਮਸ਼ਹੂਰ ਗਾਇਕ ਤੇ ਰੈਪਰ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ

Lil Nas X arrested and taken to hospital after wandering LA streets in underwear

ਬਿਨਾਂ ਕੱਪੜਿਆਂ ਤੋਂ ਸੜਕਾਂ ‘ਤੇ ਘੁੰਮ ਰਿਹਾ ਸੀ ਮਸ਼ਹੂਰ ਗਾਇਕ ਤੇ ਰੈਪਰ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ

ਫਿਲਮੀਂ ਦੁਨੀਆ ਤੋਂ ਆਏ ਦਿਨ ਅਜੀਬੋ-ਗਰੀਬ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਗ੍ਰੈਮੀ ਪੁਰਸਕਾਰ ਲਈ ਨਾਮਜ਼ਦ ਰੈਪਰ ਲਿਲ ਨਾਸ ਐਕਸ ਜੋ ਕਿ ‘ਓਲਡ ਟਾਊਨ ਰੋਡ’ ਐਲਬਮ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ, ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਰੈਪਰ ਲਾਸ ਏਂਜਲਸ ਦੇ ਵੈਂਚੁਰਾ ਬੁਲੇਵਾਰਡ ਦੀਆਂ ਸੜਕਾਂ ‘ਤੇ ਅਰਧ ਨਗਨ ਘੁੰਮਦਾ ਪਾਇਆ ਗਿਆ, ਜਿਸ ਕਾਰਨ ਉੱਥੋਂ ਦੀ ਸਥਾਨਕ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ।

ਪੁਲਸ ਪਹਿਲਾਂ ਉਸਨੂੰ ਹਸਪਤਾਲ ਲੈ ਗਈ
ਚਾਰਲਸ ਮਿਲਰ ਨੇ ਕਿਹਾ ਕਿ ਉੱਥੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਪਹਿਲਾਂ ਨਸ਼ੇ ਦੀ ਓਵਰਡੋਜ਼ ਦੇ ਸ਼ੱਕ ਵਿੱਚ ਸੜਕ ‘ਤੇ ਘੁੰਮ ਰਹੇ ਸ਼ਖਸ ਨੂੰ ਹਸਪਤਾਲ ਲੈ ਗਏ। ਉਸਦੀ ਹਾਲਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਕੁਝ ਘੰਟਿਆਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਜੇਲ੍ਹ ਲਿਜਾਇਆ ਗਿਆ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਲਿਲ ਨਾਸ ਐਕਸ ਦੇ ਪ੍ਰਤੀਨਿਧੀਆਂ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਲਿਲ ਨਾਸ ਐਕਸ ਕੌਣ ਹੈ?
ਅਟਲਾਂਟਾ ਦੇ 26 ਸਾਲਾ ਰੈਪਰ ਅਤੇ ਗਾਇਕ ਲਿਲ ਨਾਸ ਐਕਸ 2018 ਦੇ ਆਪਣੇ ਸਭ ਤੋਂ ਮਸ਼ਹੂਰ ਐਲਬਮ “ਓਲਡ ਟਾਊਨ ਰੋਡ” ਲਈ ਜਾਣੇ ਜਾਂਦੇ ਹਨ। ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ, ਰੈਪਰ ਨੂੰ ਸਾਲ 2021 ਵਿੱਚ ਰਿਲੀਜ਼ ਹੋਏ ਐਲਬਮ ‘ਮੋਂਟੇਰੋ’ ਲਈ ਗ੍ਰੈਮੀ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

Check Also

Canada -ਖੰਨਾ ਦੇ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ‘ਚ ਮੌਤ

Canada -ਖੰਨਾ ਦੇ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ‘ਚ ਮੌਤ ਪਾਰਕ ‘ਚੋਂ …