Breaking News

Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ

Ludhiana News : ਜਿਸ ਨੂੰ ਪਤੀ ਮੰਨਿਆ, ਉਹ ਪਹਿਲਾਂ ਹੀ ਨਿਕਲਿਆ ਵਿਆਹਿਆ ਹੋਇਆ, ਲੱਖਾਂ ਰੁਪਏ ਵੀ ਲੈ ਗਿਆ

 

 

 

Ludhiana News : ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਬੈਂਕ ਵਿੱਚ ਕੰਮ ਕਰਨ ਵਾਲੀ ਔਰਤ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਕੀਤੀ।

 

 

 

 

 

 

 

 

 

 

 

 

 

 

 

 

 

 

Ludhiana News : ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਬੈਂਕ ਵਿੱਚ ਕੰਮ ਕਰਨ ਵਾਲੀ ਔਰਤ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਕੀਤੀ। ਆਰੋਪ ਹੈ ਕਿ ਉਸ ਨੇ ਔਰਤ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਕਰੀਬ 40 ਲੱਖ ਰੁਪਏ ਹੜੱਪ ਲਏ। ਇੰਨਾ ਹੀ ਨਹੀਂ, ਵਿਆਹ ਕਰਨ ਅਤੇ ਪੈਸੇ ਵਾਪਸ ਮੰਗਣ ‘ਤੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਵੀ ਕੀਤਾ।

 

 

 

 

 

 

 

 

 

 

 

 

 

 

 

 

 

 

ਪੀੜਤ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਪਤੀ ਦੇ ਬੀਮੇ ਵਿੱਚੋਂ ਇੱਕ ਕਰੋੜ ਰੁਪਏ ਮਿਲੇ ਸਨ। ਆਰੋਪੀ ਨੇ ਇਸੇ ਗੱਲ ਦਾ ਫਾਇਦਾ ਚੁੱਕਣ ਦੀ ਸਾਜ਼ਿਸ਼ ਰਚੀ। ਦਿੱਲੀ ਦੇ ਰਹਿਣ ਵਾਲੇ 50 ਸਾਲਾ ਰਾਜੀਵ ਅਰੋੜਾ ਨੇ ਖੁਦ ਨੂੰ ਮਾਂ ਸ਼ੇਰਾਂਵਾਲੀ ਦਾ ਭਗਤ ਅਤੇ ਤਲਾਕਸ਼ੁਦਾ ਦੱਸ ਕੇ ਔਰਤ ਦਾ ਭਰੋਸਾ ਜਿੱਤਿਆ।

 

 

 

 

 

 

 

 

 

 

 

 

 

 

 

3 ਸਾਲ ਤੱਕ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਿਹਾ

ਔਰਤ ਮੁਤਾਬਕ ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਦੋਸਤੀ ਹੋਈ ਅਤੇ ਕਰੀਬ ਇੱਕ ਸਾਲ ਤੱਕ ਗੱਲਬਾਤ ਚੱਲਦੀ ਰਹੀ। ਇਸ ਤੋਂ ਬਾਅਦ ਰਾਜੀਵ ਦਿੱਲੀ ਤੋਂ ਲੁਧਿਆਣਾ ਆ ਗਿਆ ਅਤੇ ਦੋਵੇਂ ਕਰੀਬ 3 ਸਾਲ ਇਕੱਠੇ ਰਹੇ। ਉਸ ਨੇ ਔਰਤ ਦੇ ਪਰਿਵਾਰ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ। ਇੱਥੋਂ ਤੱਕ ਕਿ ਔਰਤ ਦੀ ਧੀ ਦੇ ਵਿਆਹ ਸਮੇਂ ਉਸ ਨੇ ਕੰਨਿਆਦਾਨ ਵੀ ਕੀਤਾ।

 

 

 

 

 

 

 

 

 

 

 

 

 

ਕਾਰੋਬਾਰ ਦੇ ਨਾਂ ‘ਤੇ 40 ਲੱਖ ਰੁਪਏ ਲੈਣ ਦਾ ਆਰੋਪ

ਪੀੜਤਾ ਅਨੁਸਾਰ ਰਾਜੀਵ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਪੋਸ਼ਾਕਾਂ ਅਤੇ ਗਹਿਣਿਆਂ ਦਾ ਆਨਲਾਈਨ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਕਹੀ। ਇਸ ਕਾਰੋਬਾਰ ਦੇ ਨਾਂ ‘ਤੇ ਉਸ ਨੇ ਔਰਤ ਤੋਂ ਕਥਿਤ ਤੌਰ ‘ਤੇ 36 ਤੋਂ 40 ਲੱਖ ਰੁਪਏ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਆਰੋਪ ਹੈ ਕਿ ਘੱਟ ਕੀਮਤ ਵਾਲੇ ਸਾਮਾਨ ਦੀ ਕੀਮਤ ਵਧਾ ਕੇ ਦੱਸੀ ਜਾਂਦੀ ਸੀ ਅਤੇ ਬਾਅਦ ਵਿੱਚ ਕਾਰੋਬਾਰ ਵਿੱਚ ਘਾਟਾ ਦਿਖਾਇਆ ਜਾਂਦਾ ਸੀ।

 

 

 

 

 

 

 

 

 

 

 

 

 

 

 

ਵਿਆਹ ਦੀ ਗੱਲ ਕੀਤੀ ਤਾਂ ਖੁੱਲ੍ਹਿਆ ਭੇਤ

ਜਦੋਂ ਔਰਤ ਨੇ ਕਾਨੂੰਨੀ ਤੌਰ ‘ਤੇ ਵਿਆਹ ਕਰਨ ਦੀ ਗੱਲ ਕੀਤੀ ਤਾਂ ਰਾਜੀਵ ਟਾਲਮਟੋਲ ਕਰਨ ਲੱਗਾ। ਜਾਂਚ ਕਰਨ ‘ਤੇ ਔਰਤ ਨੂੰ ਪਤਾ ਲੱਗਿਆ ਕਿ ਉਸ ਦਾ ਪਹਿਲੀ ਪਤਨੀ ਨਾਲ ਤਲਾਕ ਹੀ ਨਹੀਂ ਹੋਇਆ ਸੀ। ਪੀੜਤਾ ਨੇ ਆਰੋਪ ਲਾਇਆ ਕਿ ਰਾਜੀਵ ਨੇ ਲਿਵ-ਇਨ ਦੌਰਾਨ ਉਸ ਦੀਆਂ ਕੁਝ ਨਿੱਜੀ ਤਸਵੀਰਾਂ ਅਤੇ ਵੀਡੀਓ ਬਣਾ ਲਈਆਂ ਸਨ। ਪੈਸੇ ਵਾਪਸ ਮੰਗਣ ਅਤੇ ਵਿਆਹ ਦਾ ਦਬਾਅ ਪਾਉਣ ‘ਤੇ ਉਹ ਇਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦੇਣ ਲੱਗਾ।

 

 

 

 

 

 

 

 

 

 

 

 

 

7 ਮਹੀਨੇ ਬਾਅਦ ਪੁਲਿਸ ਨੇ ਦਰਜ ਕੀਤੀ FIR

ਪੀੜਤਾ ਨੇ 28 ਮਾਰਚ 2026 ਨੂੰ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ ਸੀ। ਕਰੀਬ 7 ਮਹੀਨੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਬੈਂਕ ਲੈਣ-ਦੇਣ, ਚੈਟ ਅਤੇ ਵਾਇਸ ਮੈਸੇਜ ਸਮੇਤ ਸਬੂਤਾਂ ਦੀ ਜਾਂਚ ਕਰਕੇ ਥਾਣਾ ਜਮਾਲਪੁਰ ਵਿੱਚ ਰਾਜੀਵ ਅਰੋੜਾ ਖ਼ਿਲਾਫ਼ FIR ਦਰਜ ਕੀਤੀ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Check Also

UK News ਬ੍ਰਿਟੇਨ ’ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਵੱਡਾ ਝਟਕਾ, 10 ਸਾਲਾ ‘ਲੌਂਗ ਰੈਜ਼ੀਡੈਂਸ’ ਰੂਟ ਹੋਵੇਗਾ ਬੰਦ

UK News ਬ੍ਰਿਟੇਨ ’ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਵੱਡਾ ਝਟਕਾ, 10 …