Breaking News

Bollywood News | ”ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ, ਮਾਪਿਆਂ ਨਾਲ ਗੱਲ ਵੀ ਨਹੀਂ..!”, ਮਸ਼ਹੂਰ ਅਦਾਕਾਰਾ ਨੇ BF ”ਤੇ ਲਾਏ ਗੰਭੀਰ ਇਲਜ਼ਾਮ

Bollywood News | ”ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ, ਮਾਪਿਆਂ ਨਾਲ ਗੱਲ ਵੀ ਨਹੀਂ..!”, ਮਸ਼ਹੂਰ ਅਦਾਕਾਰਾ ਨੇ BF ”ਤੇ ਲਾਏ ਗੰਭੀਰ ਇਲਜ਼ਾਮ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਟੀਵੀ ਇੰਡਸਟਰੀ ‘ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਪਰਦੇ ‘ਤੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਇਨ੍ਹਾਂ ‘ਚੋਂ ਹੀ ਇਕ ਬਾਲਿਕਾ ਵਧੂ ਅਤੇ ਮੈਡਮ ਸਰ ਵਰਗੇ ਕਈ ਮਸ਼ਹੂਰ ਸੋਜ਼ ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਯੁਕਤੀ ਕਪੂਰ ਹੈ। 34 ਸਾਲ ਦੀ ਯੁਕਤੀ ਫਿਲਹਾਲ ਸਿੰਗਲ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਇੰਨੀ ਆਸਾਨ ਨਹੀਂ ਰਹੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਕ ਪਾਡਕਾਸਟ ‘ਚ ਯੁਕਤੀ ਨੇ ਦੱਸਿਆ ਕਿ ਉਹ ਸਾਲ 2022 ‘ਚ ਇਕ ਰਿਸ਼ਤੇ ‘ਚ ਸੀ। ਉਸ ਸਮੇਂ ਉਸ ਨੂੰ ਵਿਸ਼ਵਾਸ ਸੀ ਕਿ ਉਸ ਦਾ ਸਾਥੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਪਰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਇਹ ਪਿਆਰ ਨਹੀਂ ਸੀ, ਸਗੋਂ ਬਹੁਤ ਜ਼ਿਆਦਾ ਕੰਟਰੋਲ ਕਰਨ ਵਾਲਾ ਵਿਵਹਾਰ ਸੀ। ਅਦਾਕਾਰਾ ਦੇ ਅਨੁਸਾਰ, ਉਸ ਦਾ ਪ੍ਰੇਮੀ ਚਾਹੁੰਦਾ ਸੀ ਕਿ ਉਹ ਆਪਣੇ ਆਲੇ ਦੁਆਲੇ ਸਾਰੇ ਲੋਕਾਂ ਤੋਂ ਦੂਰੀ ਬਣਾ ਲਵੋ। ਆਪਣੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਦੇ ਹੋਏ, ਯੁਕਤੀ ਨੇ ਕਿਹਾ ਕਿ ਉਸ ਦਾ ਐਕਸ ਪ੍ਰੇਮੀ ਦੇ ਅੰਦਰ ਬਹੁਤ ਗੁੱਸਾ ਸੀ। ਉਸ ਦਾ ਮੰਨਣਾ ਹੈ ਕਿ ਉਹ ਬਚਪਨ ਦੇ ਕਿਸੇ ਟਰਾਮਾ ਨਾਲ ਜੂਝ ਰਿਹਾ ਸੀ, ਜਿਸ ਦਾ ਅਸਰ ਉਸਦੇ ਵਿਵਹਾਰ ‘ਤੇ ਪੈਂਦਾ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਉਸਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਜਦੋਂ ਉਹ ਦੋਸਤਾਂ ਨੂੰ ਮਿਲਦੀ ਜਾਂ ਉਨ੍ਹਾਂ ਨਾਲ ਗੱਲਬਾਤ ਕਰਦੀ ਸੀ ਤਾਂ ਵੀ ਉਹ ਉਸ ‘ਤੇ ਸਵਾਲ ਚੁੱਕਦਾ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਯੁਕਤੀ ਨੇ ਸਮਝਾਇਆ ਕਿ ਉਸ ਦਾ ਐਕਸ ਬੁਆਏਫ੍ਰੈਂਡ ਇੰਨਾ ਪਜ਼ੈਸਿਵ ਸੀ ਕਿ ਉਸ ਨੂੰ ਉਸ ਦੇ ਮਾਪਿਆਂ ਨਾਲ ਕਰੀਬੀ ਵੀ ਪਸੰਦ ਨਹੀਂ ਸੀ। ਉਹ ਉਸ ਨੂੰ ਸਵਾਲ ਕਰਦਾ ਸੀ ਕਿ ਉਹ ਆਪਣੇ ਮਾਤਾ-ਪਿਤਾ ਨਾਲ ਇੰਨੀ ਜ਼ਿਆਦਾ ਗੱਲ ਕਿਉਂ ਕਰਦੀ ਹੈ। ਅਦਾਕਾਰਾ ਅਨੁਸਾਰ, ਉਹ ਖੁਦ ਕੁਝ ਵੀ ਕਰੇ ਤਾਂ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰ ਜੇਕਰ ਯੁਕਤੀ ਕਿਸੇ ਦੋਸਤ ਨੂੰ ਮਿਲੇ ਜਾਂ ਕਿਸੇ ਦਾ ਮੈਸੇਜ ਆ ਜਾਵੇ ਤਾਂ ਉਹ ਨਾਰਾਜ਼ ਹੋ ਜਾਂਦਾ ਸੀ। ਯੁਕਤੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦੇ ਬਹੁਤ ਕਰੀਬ ਹੈ। ਸਾਰਾ ਦਿਨ ਉਨ੍ਹਾਂ ਨਾਲ ਗੱਲਾਂ ਕਰਨਾ ਅਤੇ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਸਾਂਝੀਆਂ ਕਰਨਾ ਉਸ ਦੀ ਆਦਤ ਹੈ। ਅਜਿਹੇ ‘ਚ ਪਾਰਟਨਰ ਦਾ ਉਸ ਨੂੰ ਪਰਿਵਾਰ ਤੋਂ ਵੀ ਦੂਰ ਕਰਨ ਦੀ ਕੋਸ਼ਿਸ਼ ਕਰਨਾ ਉਸ ਲਈ ਬੇਹੱਦ ਦੁਖਦਾਈ ਸੀ। ਉਸ ਨੇ ਕਿਹਾ ਕਿ ਉਸ ਰਿਸ਼ਤੇ ‘ਚ ਉਸ ਨੂੰ ਹਰ ਛੋਟੀ ਗੱਲ ਲਈ ਸਫ਼ਾਈ ਦੇਣੀ ਪੈਂਦੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਦਾਕਾਰਾ ਨੇ ਮੰਨਿਆ ਕਿ ਰਿਸ਼ਤੇ ਦੀ ਸ਼ੁਰੂਆਤ ‘ਚ ਉਹ ਪਿਆਰ ‘ਚ ਇੰਨੀ ਡੁੱਬੀ ਹੋਈ ਸੀ ਕਿ ਉਸ ਨੂੰ ਆਪਣੇ ਸਾਥੀ ਦੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ ਸਨ। ਉਹ ਉਸ ਦਾ ਧਿਆਨ ਰੱਖਦਾ ਸੀ ਅਤੇ ਉਸ ਨੂੰ ਡੇਟ ‘ਤੇ ਲੈ ਕੇ ਜਾਂਦਾ ਸੀ। ਉਸ ਦੀਆਂ ਕੁਝ ਚੰਗੀਆਂ ਆਦਤਾਂ ਦੇ ਕਾਰਨ, ਯੁਕਤੀ ਮੰਨਦੀ ਸੀ ਕਿ ਉਹ ਇਕ ਚੰਗਾ ਵਿਅਕਤੀ ਹੈ, ਪਰ ਹੌਲੀ-ਹੌਲੀ ਉਸ ਨੂੰ ਅਹਿਸਾਸ ਹੋਇਆ ਕਿ ਰਿਸ਼ਤੇ ‘ਚ ਪਿਆਰ ਦੇ ਨਾਲ ਸਤਿਕਾਰ ਅਤੇ ਆਜ਼ਾਦੀ ਦਾ ਸੰਤੁਲਨ ਵੀ ਜ਼ਰੂਰੀ ਹੈ। ਯੁਕਤੀ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਵੀ ਉਸ ਨੂੰ ਰਿਸ਼ਤੇ ਬਾਰੇ ਚਿਤਾਵਨੀ ਦਿੱਤੀ ਸੀ, ਪਰ ਉਸ ਨੇ ਉਸ ਸਮੇਂ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬਾਅਦ ‘ਚ, ਜਦੋਂ ਉਸ ਨੂੰ ਆਪਣੇ ਸਾਥੀ ਦੇ ਵਿਵਹਾਰ ਦੇ ਪਿੱਛੇ ਦੀ ਸੱਚਾਈ ਦਾ ਅਹਿਸਾਸ ਹੋਇਆ, ਤਾਂ ਉਸਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਅਤੇ ਰਿਸ਼ਤਾ ਛੱਡਣ ਦਾ ਫੈਸਲਾ ਕੀਤਾ। ਉਸਨੇ ਕਿਹਾ,”ਪਹਿਲਾਂ ਤਾਂ ਮੈਂ ਪਿਆਰ ‘ਚ ਅੰਨ੍ਹੀ ਹੋ ਗਈ ਸੀ, ਪਰ ਜਦੋਂ ਮੈਨੂੰ ਇਸ ਦਾ ਅਹਿਸਾਸ ਹੋਇਆ, ਤਾਂ ਮੈਂ ਆਪਣੀਆਂ ਅੱਖਾਂ ਨੂੰ ਜ਼ੋਰ ਨਾਲ ਰਗੜਿਆ। ਫਿਰ ਮੈਨੂੰ ਅਹਿਸਾਸ ਹੋਇਆ,”ਨਹੀਂ, ਇਹ ਸਹੀ ਨਹੀਂ ਹੈ।” ਯੁਕਤੀ ਕਪੂਰ ਨੇ ਆਖਰਕਾਰ ਉਸ ਟਾਕਸਿਕ ਰਿਸ਼ਤੇ ਤੋਂ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ‘ਚ ਅੱਗੇ ਵਧਣ ਦਾ ਫੈਸਲਾ ਕੀਤਾ। ਹਾਲਾਂਕਿ, ਉਹ ਇਸ ਸਮੇਂ ਸਿੰਗਲ ਹੈ ਅਤੇ ਆਪਣੇ ਕੰਮ ‘ਤੇ ਧਿਆਨ ਦੇ ਰਹੀ ਹੈ।

Check Also

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ ਕਰਵਾਇਆ ਵਿਆਹ

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ …