Breaking News

Punjab ਪੰਜਾਬ : ਸਾਬਕਾ ਸਰਪੰਚ ਦੇ ਕਤਲ ਦਾ ਖੁੱਲ੍ਹਿਆ ਰਾਜ਼! ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੁਹਾੜੀ ਨਾਲ ਵੱਢਿਆ

Punjab ਪੰਜਾਬ : ਸਾਬਕਾ ਸਰਪੰਚ ਦੇ ਕਤਲ ਦਾ ਖੁੱਲ੍ਹਿਆ ਰਾਜ਼! ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੁਹਾੜੀ ਨਾਲ ਵੱਢਿਆ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬਠਿੰਡਾ : ਇੱਥੋਂ ਦੇ ਪਿੰਡ ਜੱਸੀ ਪੌ ਵਾਲੀ ਚੌਂਕ ‘ਚ ਐਤਵਾਰ ਸ਼ਾਮ ਸ਼ਰਾਬ ਦੇ ਠੇਕੇ ਸਾਹਮਣੇ ਸਾਬਕਾ ਸਰਪੰਚ ਜਗਤਾਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ‘ਚ ਪੁਲਸ ਦੀ ਮੁੱਢਲੀ ਜਾਂਚ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਸ ਸੂਤਰਾਂ ਮੁਤਾਬਕ ਕਤਲ ਪਿੱਛੇ ਨਾਜਾਇਜ਼ ਸਬੰਧਾਂ ਦੇ ਸ਼ੱਕ ਤੋਂ ਪੈਦਾ ਹੋਈ ਰੰਜਿਸ਼ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

 

 

 

 

 

 

 

 

 

ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਗਤਾਰ ਸਿੰਘ ਦੇ ਪਿੰਡ ਦੇ ਹੀ ਰਹਿਣ ਵਾਲੇ ਗੁਰਾਦਿੱਤਾ ਸਿੰਘ ਦੀ ਪਤਨੀ ਨਾਲ ਕਥਿਤ ਸਬੰਧ ਸਨ। ਗੁਰਾਦਿੱਤਾ ਸਿੰਘ ਨੂੰ ਇਸ ਗੱਲ ਦਾ ਸ਼ੱਕ ਸੀ ਅਤੇ ਇਸੇ ਕਾਰਨ ਉਹ ਕਥਿਤ ਤੌਰ ’ਤੇ ਜਗਤਾਰ ਸਿੰਘ ਨਾਲ ਰੰਜਿਸ਼ ਰੱਖਦਾ ਸੀ।

 

 

 

 

ਐਤਵਾਰ ਸ਼ਾਮ ਜਿਵੇਂ ਹੀ ਜਗਤਾਰ ਸਿੰਘ ਜੱਸੀ ਪੌ ਵਾਲੀ ਚੌਂਕ ਸਥਿਤ ਸ਼ਰਾਬ ਦੇ ਠੇਕੇ ’ਤੇ ਪਹੁੰਚਿਆ ਤਾਂ ਮੁਲਜ਼ਮ ਨੂੰ ਇਸ ਦੀ ਜਾਣਕਾਰੀ ਮਿਲ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੁਲਸ ਸੂਤਰਾਂ ਅਨੁਸਾਰ ਗੁਰਾਦਿੱਤਾ ਸਿੰਘ ਕਥਿਤ ਤੌਰ ’ਤੇ ਕੁਹਾੜੀ ਲੈ ਕੇ ਉਸ ਦੇ ਪਿੱਛੇ ਠੇਕੇ ਤੱਕ ਪਹੁੰਚਿਆ। ਜਦੋਂ ਜਗਤਾਰ ਸਿੰਘ ਸ਼ਰਾਬ ਖ਼ਰੀਦਣ ਵਿੱਚ ਰੁੱਝਿਆ ਹੋਇਆ ਸੀ ਤਾਂ ਮੁਲਜ਼ਮ ਨੇ ਪਿੱਛੋਂ ਉਸ ’ਤੇ ਹਮਲਾ ਕਰ ਦਿੱਤਾ।

 

 

 

 

 

 

 

 

ਦੋਸ਼ ਹੈ ਕਿ ਕੁਹਾੜੀ ਨਾਲ ਧੌਣ ’ਤੇ ਲਗਾਤਾਰ ਦੋ ਜ਼ੋਰਦਾਰ ਵਾਰ ਕੀਤੇ ਗਏ। ਹਮਲਾ ਇੰਨਾ ਭਿਆਨਕ ਸੀ ਕਿ ਜਗਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਵਾਰਦਾਤ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਹੁਣ ਕਤਲ ਪਿੱਛੇ ਰਹੇ ਰਿਸ਼ਤਿਆਂ, ਪੁਰਾਣੀ ਰੰਜਿਸ਼ ਅਤੇ ਵਾਰਦਾਤ ਤੋਂ ਪਹਿਲਾਂ ਮੁਲਜ਼ਮ ਦੀਆਂ ਗਤੀਵਿਧੀਆਂ ਦੀਆਂ ਕੜੀਆਂ ਜੋੜ ਰਹੀ ਹੈ। ਹਾਲਾਂਕਿ ਨਾਜਾਇਜ਼ ਸਬੰਧਾਂ ਵਾਲਾ ਐਂਗਲ ਇਸ ਸਮੇਂ ਪੁਲਸ ਦੀ ਮੁੱਢਲੀ ਜਾਂਚ ਦਾ ਹਿੱਸਾ ਹੈ ਅਤੇ ਇਸ ਦੀ ਅਧਿਕਾਰਤ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Check Also

Sandeepa Virk – ਜਦੋਂ ਰਾਤਾਂ ਨੂੰ ਸੌਣ ਲਈ ਨਾ ਮੰਨੀ, ਸ਼ੂਟਿੰਗ ‘ਚੋਂ ਕੱਢ ਦਿੱਤਾ, ਮੁੰਬਈ ਦੀ ਮਸ਼ਹੂਰ Actress Sandeepa Virk ਦੇ ਖੁਲਾਸੇ

Sandeepa Virk – ਜਦੋਂ ਰਾਤਾਂ ਨੂੰ ਸੌਣ ਲਈ ਨਾ ਮੰਨੀ, ਸ਼ੂਟਿੰਗ ‘ਚੋਂ ਕੱਢ ਦਿੱਤਾ, ਮੁੰਬਈ …