Breaking News

Punjab News : ਸਟੇਜ ’ਤੇ ਗਾਇਕ ਰਮੀ ਰੰਧਾਵਾ ਨੂੰ MLA ਨੇ ਕਹੀ ਆਹ ਗੱਲ, ਅੱਗੋਂ ਸਿੰਗਰ ਵੀ ਹੋ ਗਿਆ ਸਿੱਧਾ

Punjab News : ਸਟੇਜ ’ਤੇ ਗਾਇਕ ਰਮੀ ਰੰਧਾਵਾ ਨੂੰ MLA ਨੇ ਕਹੀ ਆਹ ਗੱਲ, ਅੱਗੋਂ ਸਿੰਗਰ ਵੀ ਹੋ ਗਿਆ ਸਿੱਧਾ

 

 

 

 

 

 

 

 

 

ਜਲੰਧਰ ਦੇ ਪਿੰਡ ਉੱਪਲ ਖਾਲਸਾ ਵਿੱਚ ਹੋਏ ਛਿੰਜ ਮੇਲੇ (Chhinj Mela) ਦੌਰਾਨ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਪੰਜਾਬੀ ਗਾਇਕ ਰਮੀ ਰੰਧਾਵਾ ਵਿਚਾਲੇ ਗੀਤ ਦੇ ਬੋਲਾਂ ਨੂੰ ਲੈ ਕੇ ਵਿਵਾਦ ਹੋ ਗਿਆ। ਗਾਇਕ ਦੇ ਗੀਤ ਤੋਂ ਬਾਅਦ ਵਿਧਾਇਕਾ ਨੇ ਸਟੇਜ ਤੋਂ ਕੁਝ ਬੋਲਾਂ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਨ੍ਹਾਂ ਨਾਲ ਔਰਤਾਂ ਦਾ ਅਪਮਾਨ ਹੁੰਦਾ ਹੈ।

 

 

 

 

 

 

 

 

 

 

 

 

ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਰਮੀ ਰੰਧਾਵਾ ਚੰਗਾ ਗਾਉਂਦੇ ਹਨ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ ਪਰ ਗੀਤ ਵਿੱਚ ਆਏ ਬੋਲ “ਮਰਦਾਂ ਦੇ ਭੇਸ ਵਿੱਚ ਬਲੇਆ ਓਹ ਬੰਦੇ ਹੁੰਦੇ ਨੇ ਜਨਾਨੀਆਂ” ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ਅਤੇ ਅਜਿਹੇ ਬੋਲ ਔਰਤਾਂ ਦੇ ਸਨਮਾਨ ਦੇ ਖ਼ਿਲਾਫ਼ ਹਨ।

 

 

 

 

 

 

 

 

 

 

 

 

 

ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਔਰਤ ਇਤਿਹਾਸ ਤੋਂ ਲੈ ਕੇ ਅੱਜ ਤੱਕ ਮਜ਼ਬੂਤ ਰਹੀ ਹੈ। ਉਹ ਬਹਾਦਰ ਅਤੇ ਸਹਿਣਸ਼ੀਲ ਹੈ ਅਤੇ ਘਰ ਤੋਂ ਲੈ ਕੇ ਨੌਕਰੀ ਤੱਕ ਕਈ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਨ੍ਹਾਂ ਰਮੀ ਰੰਧਾਵਾ ਨੂੰ ਕਿਹਾ ਕਿ ਉਹ ਦੋਵੇਂ ਰੰਧਾਵਾ ਭਰਾਵਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ ਅਤੇ ਗੀਤ ਦੇ ਇਨ੍ਹਾਂ ਬੋਲਾਂ ਦੀ ਥਾਂ ਕੁਝ ਹੋਰ ਬੋਲ ਸ਼ਾਮਲ ਕਰਨ ਬਾਰੇ ਸੋਚਿਆ ਜਾ ਸਕਦਾ ਹੈ।

 

 

 

 

 

 

 

 

 

 

 

 

 

 

 

ਰਮੀ ਰੰਧਾਵਾ ਨੇ ਵੀ ਦਿੱਤਾ ਜਵਾਬ

ਵਿਧਾਇਕਾ ਦੀ ਗੱਲ ਤੋਂ ਬਾਅਦ ਰਮੀ ਰੰਧਾਵਾ ਨੇ ਸਟੇਜ ਤੋਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ “ਤੁਸੀਂ ਸਾਡੀ ਲੀਡਰ ਹੋ ਅਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ”, ਪਰ ਜੇਕਰ ਇਹ ਨਿੱਜੀ ਰਾਏ ਸੀ ਤਾਂ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਵੀ ਸਮਝਾਇਆ ਜਾ ਸਕਦਾ ਸੀ। ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਧੀਆਂ ਬਾਰੇ ਵੀ ਕਈ ਗੀਤ ਗਾਏ ਹਨ ਪਰ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟੇਜ ਤੋਂ ਕਿਸੇ ਨੂੰ ਨੈਗੇਟਿਵ ਦਿਖਾਉਣਾ ਠੀਕ ਨਹੀਂ ਹੈ ਅਤੇ ਜੇਕਰ ਗੀਤ ਦੇ ਬੋਲਾਂ ’ਤੇ ਕੋਈ ਇਤਰਾਜ਼ ਸੀ ਤਾਂ ਪਿੱਛੇ ਵੀ ਗੱਲ ਕੀਤੀ ਜਾ ਸਕਦੀ ਸੀ।

 

 

 

 

 

 

 

 

 

 

 

 

 

 

 

 

 

 

 

ਰਮੀ ਰੰਧਾਵਾ ਨੇ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋਏ ਹਨ ਅਤੇ ਉਨ੍ਹਾਂ ਖ਼ਿਲਾਫ਼ 26 ਪਰਚੇ ਦਰਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੀਤਾਂ ਵਿੱਚ ਕਈ ਵਾਰ ਬੋਲ ਕੌੜੇ ਹੋ ਸਕਦੇ ਹਨ, ਪਰ ਕਿਸੇ ਨੂੰ ਠੇਸ ਪਹੁੰਚਾਉਣ ਦੀ ਉਨ੍ਹਾਂ ਦੀ ਮੰਸ਼ਾ ਨਹੀਂ ਰਹੀ।

 

 

 

 

 

 

 

 

 

 

 

 

 

 

 

 

 

 

 

 

MLA ਨੇ ਬਾਅਦ ਵਿੱਚ ਦਿੱਤੀ ਸਫ਼ਾਈ

ਵਿਵਾਦ ਵਧਣ ਤੋਂ ਬਾਅਦ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨਾਲ ਰਮੀ ਰੰਧਾਵਾ ਨੂੰ ਬੁਰਾ ਲੱਗਿਆ ਹੈ ਤਾਂ ਉਹ ਮੁਆਫ਼ੀ ਮੰਗਦੀ ਹੈ ਪਰ ਇਹ ਉਨ੍ਹਾਂ ਦੀ ਆਪਣੀ ਰਾਏ ਸੀ। ਉਨ੍ਹਾਂ ਕਿਹਾ ਕਿ ਲੋਕ ਰਮੀ ਰੰਧਾਵਾ ਦੇ ਗੀਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਗਾਇਕ ਦੇ ਗਾਉਣ ’ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਦਾ ਮਕਸਦ ਸਿਰਫ਼ ਆਪਣੇ ਬੱਚਿਆਂ ਵਾਂਗ ਸਮਝਾਉਣਾ ਸੀ।

Check Also

LPU ਘਟਨਾ ਤੋਂ ਬਾਅਦ ਕਈ ਇਲਾਕਿਆਂ ‘ਚ ਇੰਟਰਨੈੱਟ ਬੰਦ, DGP ਨੇ ਦਿੱਤੇ ਕਾਰਵਾਈ ਦੇ ਹੁਕਮ

Who Turned the LPU Protest Violent? Sunil Jakhar Demands NIA Probe, Raises Questions About Outsiders …