MLA Raman Arora has been arrested by the #Punjab Vigilance
#Punjab Vigilance raid at Jalandhar Central AAP MLA Raman Arora house.
It is learnt that Arora allegedly sent fake notices to innocent citizens through municipal officials and then took bribes to quash them.
ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਸੀਤਲ ਅੰਗੁਰਾਲ ਦਾ ਵੱਡਾ ਬਿਆਨ, ‘ਹਜੇ ਤਾਂ ਟ੍ਰੇਲਰ ਹੈ, ਫ਼ਿਲਮ ਬਾਕੀ ਹੈ’
”ਮੈਂ ਮੁੱਖ ਮੰਤਰੀ ਸਾਬ੍ਹ ਦਾ ਧੰਨਵਾਦ ਕਰਦਾ ਹਾਂ”
MLA ਰਮਨ ਅਰੋੜਾ ‘ਤੇ ਕਾਰਵਾਈ ਤੋਂ ਬਾਅਦ ਬੋਲੇ ਸ਼ੀਤਲ ਅਗੁਰਾਲ
ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਵਿਭਾਗ ਵੱਲੋਂ ਜਲੰਧਰ ਸੈਂਟ੍ਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਦੁਪਹਿਰ 4 ਵਜੇ ਗ੍ਰਿਫਤਾਰ ਕਰ ਲਿਆ ਗਿਆ। ਇਹ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਹੋਈ ਹੈ। ਇਸ ਗ੍ਰਿਫਤਾਰੀ ‘ਤੇ ਵਿਧਾਇਕ ਸੀਤਲ ਅੰਗੁਰਾਲ ਨੇ ਤਿੱਖਾ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਹਜੇ ਤਾਂ ਟ੍ਰੇਲਰ ਹੈ, ਫ਼ਿਲਮ ਤਾਂ ਹਾਲੇ ਬਾਕੀ ਹੈ।
ਜਲੰਧਰ : ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਵਿਭਾਗ ਵੱਲੋਂ ਜਲੰਧਰ ਸੈਂਟ੍ਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਦੁਪਹਿਰ 4 ਵਜੇ ਗ੍ਰਿਫਤਾਰ ਕਰ ਲਿਆ ਗਿਆ। ਇਹ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਹੋਈ ਹੈ। ਇਸ ਗ੍ਰਿਫਤਾਰੀ ‘ਤੇ ਵਿਧਾਇਕ ਸੀਤਲ ਅੰਗੁਰਾਲ ਨੇ ਤਿੱਖਾ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਹਜੇ ਤਾਂ ਟ੍ਰੇਲਰ ਹੈ, ਫ਼ਿਲਮ ਤਾਂ ਹਾਲੇ ਬਾਕੀ ਹੈ। ਲੋਕਾਂ ਨੇ ਇਨ੍ਹਾਂ ਪਲਾਂ ਦੀ ਕਾਫੀ ਦੇਰ ਤਕ ਉਡੀਕ ਕੀਤੀ ਸੀ। ਸੀਤਲ ਅੰਗੁਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਏਟੀਪੀ ਸੁਖਦੇਵ ਵਸ਼ਿਸ਼ਠ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਸੱਚਾਈ ਨੂੰ ਸਾਹਮਣੇ ਲਿਆ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਆਚਰਨ ਵਾਲੇ ਸਿਰਫ਼ ਰਮਨ ਅਰੋੜਾ ਨਹੀਂ ਹਨ, ਹੋਰ ਕਈ ਚਿਹਰੇ ਵੀ ਜਲੰਧਰ ਦੀ ਰਾਜਨੀਤੀ ਵਿੱਚ ਲੁਕੇ ਹੋਏ ਹਨ, ਉਨ੍ਹਾਂ ਦੇ ਚਿਹਰੇ ਵੀ ਬੇਨਕਾਬ ਹੋਣੇ ਚਾਹੀਦੇ ਹਨ।
ਭਾਜਪਾ ਵਿੱਚ ਰਮਨ ਅਰੋੜਾ ਦੇ ਜਾਣ ਦੀ ਚਰਚਾ ‘ਤੇ ਸੀਤਲ ਅੰਗੁਰਾਲ ਨੇ ਕਿਹਾ, “ਭਾਜਪਾ ਕਦੇ ਵੀ ਕਿਸੇ ਭ੍ਰਿਸ਼ਟ ਵਿਅਕਤੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਦੀ।” ਜਦੋਂ ਉਨ੍ਹਾਂ ਕੋਲੋਂ ਮੋਹਿੰਦਰ ਭਗਤ ਦੇ ਬੇਟੇ ਦੇ ਨਾਮ ਲੈਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਲੋੜ ਪਈ ਤਾਂ ਉਹ ਹਰ ਸੰਭਵ ਸਹਿਯੋਗ ਦੇਣਗੇ। ਸੀਤਲ ਅੰਗੁਰਾਲ ਨੇ ਨਕਲੀ ਨੋਟਿਸਾਂ ਰਾਹੀਂ ਲੋਕਾਂ ਨੂੰ ਠੱਗਣ ਦੇ ਮਾਮਲੇ ‘ਤੇ ਵੀ ਚੁੱਪੀ ਤੋੜਦਿਆਂ ਕਿਹਾ, “ਇਹ ਕਾਰਵਾਈ ਇਨ੍ਹਾਂ ਨੋਟਿਸਾਂ ਦੇ ਆਧਾਰ ‘ਤੇ ਹੀ ਹੋਈ ਹੈ, ਜੋ ਗਰੀਬਾਂ ਦੇ ਘਰਾਂ ‘ਤੇ ਲਗਾਏ ਗਏ। ਉਹ ਇਮਾਰਤਾਂ ਜਿਨ੍ਹਾਂ ਵਿੱਚ ਰੋਜ਼ੀ-ਰੋਟੀ ਲੱਭਣ ਵਾਲੇ ਲੋਕ ਰਹਿੰਦੇ ਸਨ, ਉਨ੍ਹਾਂ ਉੱਤੇ ਨਕਲੀ ਨੋਟਿਸ ਲਾਕੇ ਉਨ੍ਹਾਂ ਨੂੰ ਤੰਗ ਕੀਤਾ ਗਿਆ।” ਉਨ੍ਹਾਂ ਅਖੀਰ ਵਿੱਚ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਹੋਰ ਵੱਡੇ ਚਿਹਰੇ ਵੀ ਜਲਦ ਬੇਨਕਾਬ ਹੋਣਗੇ।