Kapil Sharma -ਕਪਿਲ ਸ਼ਰਮਾ ਨੇ 63 ਦਿਨਾਂ ‘ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ
ਮੁੰਬਈ: ਹਾਸੇ ਦੀ ਦੁਨੀਆ ਦੇ ਬਾਦਸ਼ਾਹ ਕਹੇ ਜਾਂਦੇ ਕਪਿਲ ਸ਼ਰਮਾ ਇਕ ਵਾਰ ਫਿਰ ਚਰਚਾ ‘ਚ ਹਨ। ਹਾਲਾਂਕਿ ਇਸ ਵਾਰ ਗੱਲ ਉਨ੍ਹਾਂ ਦੇ ਜੋਕਸ ਜਾਂ ਸ਼ੋਅ ਦੀ ਨਹੀਂ, ਸਗੋਂ ਉਨ੍ਹਾਂ ਦੀ ਫਿਟਨੈਸ ਟ੍ਰਾਂਸਫ਼ਾਰਮੇਸ਼ਨ ਦੀ ਹੋ ਰਹੀ ਹੈ। ਕਪਿਲ ਨੇ ਸਿਰਫ 63 ਦਿਨਾਂ ‘ਚ 11 ਕਿਲੋ ਭਾਰ ਘਟਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਕੀ ਹੈ ਇਹ 21-21-21 ਫਾਰਮੂਲਾ?
ਕਪਿਲ ਦੇ ਭਾਰ ਘਟਾਉਣ ਦੇ ਪਿੱਛੇ ਫਿਟਨੈਸ ਕੋਚ ਯੋਗੇਸ਼ ਭਟੇਜਾ ਅਤੇ ਉਨ੍ਹਾਂ ਦਾ ਫੇਮਸ ਫਿਟਨੈਸ ਫਾਰਮੂਲਾ ਹੈ। ਇਸ ਫਾਰਮੂਲੇ ਵਿਚ ਕੁੱਲ 63 ਦਿਨ ਹੁੰਦੇ ਹਨ, ਜਿਸਨੂੰ 3 ਹਿੱਸਿਆਂ ‘ਚ ਵੰਡਿਆ ਗਿਆ ਹੈ। ਯਾਨੀ 21-21-21।
ਪਹਿਲੇ 21 ਦਿਨ: ਮੂਵਮੈਂਟ ‘ਤੇ ਧਿਆਨ
ਇਸ ਚਰਨ ਵਿਚ ਜਿਮ ਜਾਂ ਹਾਰਡ ਵਰਕਆਊਟ ਦੀ ਲੋੜ ਨਹੀਂ ਹੁੰਦੀ। ਸਰੀਰ ਨੂੰ ਹੋਲੀ-ਹੋਲੀ ਐਕਟਿਵ ਕੀਤਾ ਜਾਂਦਾ ਹੈ। ਹਲਕੀਆਂ-ਫੁਲਕੀਆਂ ਐਕਸਰਸਾਈਜ਼, ਸਟਰੈਚਿੰਗ ਅਤੇ ਪੀ.ਟੀ. ਵਰਗੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ ਐਕਟਿਵ ਹੋ ਜਾਂਦੀਆਂ ਹਨ ਅਤੇ ਸਰੀਰ ਵਰਕਆਊਟ ਲਈ ਤਿਆਰ ਹੁੰਦਾ ਹੈ।
ਦੂਜੇ 21 ਦਿਨ: ਖਾਣ-ਪੀਣ ’ਤੇ ਫੋਕਸ
ਇਸ ਫੇਜ਼ ‘ਚ ਨਾ ਤਾਂ ਕੋਈ ਹਾਰਡ ਡਾਈਟ ਫਾਲੋ ਕੀਤੀ ਜਾਂਦੀ ਹੈ, ਨਾ ਹੀ ਕੈਲੋਰੀ ਜਾਂ ਕਾਰਬਜ਼ ਦੀ ਗਿਣਤੀ। ਇਹ ਫੇਜ਼ ਖਾਣੇ ਤੋਂ ਡਰਨ ਦੀ ਬਜਾਏ ਖਾਣੇ ਨੂੰ ਸਮਝਣ ਦੀ ਸਲਾਹ ਦਿੰਦਾ ਹੈ।
ਤੀਜੇ 21 ਦਿਨ: ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ
ਆਖਰੀ 21 ਦਿਨ ‘ਚ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਤੰਦਰੁਸਤ ਬਣਾਉਣ ’ਤੇ ਧਿਆਨ ਦਿੱਤਾ ਜਾਂਦਾ ਹੈ। ਵਿਅਕਤੀ ਆਪਣੀਆਂ ਬੁਰੀਆਂ ਆਦਤਾਂ (ਜਿਵੇਂ ਸ਼ਰਾਬ, ਸਿਗਰਟ ਆਦਿ) ਨੂੰ ਪਛਾਣਦਾ ਹੈ ਅਤੇ ਉਨ੍ਹਾਂ ਤੋਂ ਦੂਰੀ ਬਣਾਉਣ ਦਾ ਯਤਨ ਕਰਦਾ ਹੈ।
ਬਿਨਾਂ ਦਬਾਅ ਦੇ ਸਧਾਰਨ ਰਸਤਾ
ਯੋਗੇਸ਼ ਭਾਟੇਜਾ ਅਨੁਸਾਰ ਜ਼ਿਆਦਾਤਰ ਲੋਕ ਸ਼ੁਰੂ ਵਿਚ ਹੀ ਹਾਰ ਜਾਂਦੇ ਹਨ ਕਿਉਂਕਿ ਉਹ ਜ਼ਿਆਦਾ ਡਾਇਟ ਜਾਂ ਵਰਕਆਊਟ ਕਰਦੇ ਹਨ। ਇਸ 21-21-21 ਫਾਰਮੂਲੇ ਦੀ ਖਾਸ ਗੱਲ ਇਹ ਹੈ ਕਿ ਇਹ ਮਨ ਅਤੇ ਸਰੀਰ ਲਈ ਇੱਕ ਸਰਲ, ਕੋਮਲ ਅਤੇ ਟਿਕਾਊ ਤਰੀਕਾ ਹੈ।
ਕਪਿਲ ਬਣੇ ਮੋਟਿਵੇਸ਼ਨ ਦਾ ਸਰੋਤ
63 ਦਿਨਾਂ ’ਚ ਕਪਿਲ ਸ਼ਰਮਾ ਨੇ ਨਾ ਸਿਰਫ ਆਪਣਾ ਵਜ਼ਨ ਘਟਾਇਆ, ਸਗੋਂ ਹਜ਼ਾਰਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਗਏ ਹਨ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਬਦਲਾਅ ਅਸੰਭਵ ਨਹੀਂ।