Breaking News

Bollywood News -ਇਸ ਅਦਾਕਾਰ ਨਾਲ ਰੰਗੇ ਹੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ

Bollywood News -ਇਸ ਅਦਾਕਾਰ ਨਾਲ ਰੰਗੇ ਹੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ

 

 

 

 

 

ਮੁੰਬਈ: ਕਦੇ ਖੁਸ਼ਹਾਲ ਮੰਨੀ ਜਾਂਦੀ ਅਦਾਕਾਰਾ ਸ਼ਵੇਤਾ ਤਿਵਾਰੀ ਅਤੇ ਰਾਜਾ ਚੌਧਰੀ ਦੀ ਜੋੜੀ ਆਖ਼ਿਰਕਾਰ ਤਲਾਕ ਨਾਲ ਟੁੱਟ ਗਈ। ਦੋਹਾਂ ਨੇ 1998 ਵਿੱਚ ਵਿਆਹ ਕੀਤਾ ਸੀ, ਪਰ 2007 ਵਿੱਚ ਅਲੱਗ ਹੋ ਗਏ ਅਤੇ 2012 ਵਿੱਚ ਅਧਿਕਾਰਿਕ ਤੌਰ ‘ਤੇ ਤਲਾਕ ਲੈ ਲਿਆ। ਉਸ ਸਮੇਂ ਸ਼ਵੇਤਾ ਨੇ ਘਰੇਲੂ ਹਿੰਸਾ ਅਤੇ ਰਾਜਾ ਦੀ ਸ਼ਰਾਬ ਦੀ ਲਤ ਨੂੰ ਵਿਆਹ ਟੁੱਟਣ ਦਾ ਕਾਰਨ ਦੱਸਿਆ ਸੀ। ਹੁਣ ਸਾਲਾਂ ਬਾਅਦ, ਰਾਜਾ ਚੌਧਰੀ ਨੇ ਇਕ ਪੁਰਾਣਾ ਕ਼ਿਸਾ ਸਾਂਝਾ ਕਰਦਿਆਂ ਦਾਅਵਾ ਕੀਤਾ ਹੈ ਕਿ ਸ਼ਵੇਤਾ ਦਾ ‘ਕਸੌਟੀ ਜ਼ਿੰਦਗੀ ਕੀ’ ਦੇ ਕੋ-ਆਕਟਰ ਸੇਜ਼ਾਨ ਖ਼ਾਨ ਨਾਲ ਕੁਝ ਚੱਲ ਰਿਹਾ ਸੀ।

 

 

 

 

 

ਰਾਜਾ ਨੇ ਕੀ ਕਿਹਾ?
ਹਾਲ ਹੀ ਵਿੱਚ ਇਕ ਪੌਡਕਾਸਟ ‘ਚ ਗੱਲ ਕਰਦੇ ਹੋਏ ਰਾਜਾ ਨੇ ਦੱਸਿਆ, ਸੱਚ ਪੁੱਛੋ ਤਾਂ ਇਹ ਰਿਸ਼ਤਾ ਤਾਂ 2003 ’ਚ ਹੀ ਖਤਮ ਹੋ ਜਾਣਾ ਚਾਹੀਦਾ ਸੀ। ਰਾਜਾ ਨੇ ਦੱਸਿਆ ਕਿ ਉਹ ਇੱਕ ਵਾਰ ਸ਼ਵੇਤਾ ਨੂੰ ਕਸੌਟੀ ਜ਼ਿੰਦਗੀ ਕੇ ਦੇ ਸੈੱਟ ‘ਤੇ ਮਿਲਣ ਗਏ ਸੀ, ਪਰ ਉਹ ਉੱਥੇ ਨਹੀਂ ਸੀ। ਉਹ ਆਪਣੇ ਘਰ ਤੋਂ ਸੈੱਟ ਲਈ ਨਿਕਲੀ ਸੀ। ਮੈਂ ਕੁਝ ਸਮੇਂ ਬਾਅਦ ਸ਼ਵੇਤਾ ਨੂੰ ਸੇਜ਼ਾਨ ਖਾਨ ਦੀ ਕਾਰ ਵਿੱਚ ਦੇਖਿਆ। ਸੇਜ਼ਾਨ ਅਤੇ ਉਸਦਾ ਡਰਾਈਵਰ ਸ਼ਵੇਤਾ ਨਾਲ ਕਾਰ ਵਿੱਚ ਸਨ। ਉਨ੍ਹਾਂ ਨੂੰ ਉਸ ਵੇਲੇ ਹੀ ਸ਼ੱਕ ਹੋਇਆ ਕਿ ਦੋਹਾਂ ਦੇ ਵਿਚਕਾਰ ਕੁਝ ਹੋ ਸਕਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਸ਼ਵੇਤਾ ’ਤੇ ਭਰੋਸਾ ਕੀਤਾ ਅਤੇ ਇਸ ਬਾਰੇ ਸ਼ਵੇਤਾ ਨਾਲ ਗੱਲ ਨਹੀਂ ਕੀਤੀ, ਕਿਉਂਕਿ ਮੈਨੂੰ ਪਤਾ ਸੀ ਕਿ ਸ਼ਵੇਤਾ ਮੇਰੇ ਨਾਲ ਲੜੇਗੀ ਅਤੇ ਕਹੇਗੀ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ।

 

 

 

 

 

 

 

 

ਸ਼ਵੇਤਾ ਦਾ ਇਨਕਾਰ
ਇਹ ਦਾਅਵੇ ਨਵੇਂ ਨਹੀਂ ਹਨ। ਇੱਕ ਪੁਰਾਣੇ ਇੰਟਰਵਿਊ ਵਿੱਚ ਸ਼ਵੇਤਾ ਤਿਵਾਰੀ ਨੇ ਇਹ ਸਾਰੇ ਇਲਜ਼ਾਮ ਰੱਦ ਕਰ ਦਿਤੇ ਸਨ। ਉਨ੍ਹਾਂ ਕਿਹਾ ਸੀ, ਲੋਕ ਕਹਿੰਦੇ ਹਨ ਕਿ ਮੇਰਾ ਕਈ ਲੋਕਾਂ ਨਾਲ ਅਫੇਅਰ ਸੀ! ਪਰ ਕੀ ਕਿਸੇ ਨੇ ਮੈਨੂੰ ਕਦੇ ਕਿਸੇ ਰੈਸਟੋਰੈਂਟ, ਕੈਫੇ ਜਾਂ ਪਾਰਟੀ ਵਿੱਚ ਦੇਖਿਆ? ਮੈਂ ਮਹੀਨੇ ਦੇ 30 ਦਿਨ ਸ਼ੂਟ ਕਰਦੀ ਸੀ, ਮੇਰੇ ਕੋਲ ਵਕਤ ਹੀ ਨਹੀਂ ਸੀ।

 

 

 

 

 

 

 

ਹੁਣ ਕੀ ਹੋਵੇਗਾ?
ਰਾਜਾ ਚੌਧਰੀ ਦੇ ਨਵੇਂ ਇਲਜ਼ਾਮਾਂ ਤੋਂ ਬਾਅਦ ਹਾਲੇ ਤੱਕ ਸ਼ਵੇਤਾ ਵਲੋਂ ਕੋਈ ਜਵਾਬ ਨਹੀਂ ਆਇਆ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਇਸ ‘ਤੇ ਕੁਝ ਕਹਿੰਦੀ ਹੈ ਜਾਂ ਚੁੱਪ ਰਹਿਣਾ ਹੀ ਬਿਹਤਰ ਸਮਝਦੀ ਹੈ।

Check Also

Canada Calgary Fire News: ਕੈਲਗਰੀ ‘ਚ ਘਰ ਨੂੰ ਅੱਗ ਨਾਲ ਪਿਓ-ਧੀ ਦੀ ਮੌਤ

Sunny Gill and his 9-year-old daughter, Hargun Kaur Gill, have tragically passed away and two …