Breaking News

Anil Ghosh ਡਰੱਗ ਕੇਸ ਵਿੱਚ ਅਨਿਲ ਘੋਸ਼ ਖ਼ਿਲਾਫ਼ ਪੰਜਾਬ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ?

Anil Ghosh
ਇੱਕ ਵਿਚਾਰ ਵਾਰ-ਵਾਰ ਮਨ ਵਿੱਚ ਆਉਂਦਾ ਹੈ, ਸਿੱਖਾਂ ਨੇ 110 ਸਾਲ ਪਹਿਲਾਂ ਗਦਰ ਲਹਿਰ ਦੌਰਾਨ ਭਾਜਪਾ ਦੇ ਵਿਚਾਰਧਾਰਕ ਪੂਰਵਜਾਂ ਦਾ ਸਮਰਥਨ ਕੀਤਾ ਸੀ ਅਤੇ 1947 ਵਿੱਚ ਦੁੱਖ ਝੱਲੇ ਸਨ। ਇਸੇ ਤਰ੍ਹਾਂ ਸਿੱਖਾਂ ਨੇ ਐਮਰਜੈਂਸੀ ਵਿਰੋਧੀ ਮੋਰਚੇ ਦਾ ਸਮਰਥਨ ਕੀਤਾ ਅਤੇ ਇਸ ਨਾਲ ਹਾਲਾਤ 1984 ਤੱਕ ਪਹੁੰਚੇ ਤੇ ਭਾਜਪਾ ਰਾਜਨੀਤਿਕ ਸ਼ਕਤੀ ਵਜੋਂ ਸਥਾਪਿਤ ਹੋਈ।

 

2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਮੌੜ ਧਮਾਕਾ ਹੋਇਆ, ਪਰ ਮੁੱਖ ਦੋਸ਼ੀ ਨੂੰ ਭਾਜਪਾ ਨੇ ਸੁਰੱਖਿਅਤ ਰੱਖਿਆ।
ਇਸੇ ਤਰ੍ਹਾਂ 6 ਹਜ਼ਾਰ ਕਰੋੜ ਦਾ ਡਰੱਗ ਐਕਸਪੋਰਟ ਦਾ ਰੈਕੇਟ ਮੁੰਬਈ ਤੋਂ ਚਲਾਇਆ ਗਿਆ ਸੀ, ਜਿਸ ਦੀਆਂ ਸ਼ਾਖਾਵਾਂ ਦਿੱਲੀ, ਪੰਜਾਬ, ਹੈਦਰਾਬਾਦ, ਗੁਜਰਾਤ ਵਿੱਚ ਸਨ। 2014 ਦੇ ਸ਼ੁਰੂ ਵਿੱਚ ਹੋਰ ਸ਼ਾਖਾਵਾਂ ਨੂੰ ਅਦਾਲਤਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਪਰ 2014 ਦੇ ਅਖੀਰ ਅਤੇ 2015 ਤੋਂ ਸ਼ੁਰੂ ਕਰਕੇ ਸਾਰੀਆਂ ਨੂੰ ਕਾਨੂੰਨ ਦੇ ਦਾਇਰੇ ਤੋਂ ਹਟਾ ਦਿੱਤਾ ਗਿਆ ਸੀ। ਪਰ ਪੰਜਾਬ ਵਾਲੇ ਸਮੂਹ ਨੂੰ ਮਿਸਾਲੀ ਸਜ਼ਾ ਦਿੱਤੀ ਗਈ ਅਤੇ ਨਾਲ ਹੀ ਵੱਡਾ ਬਿਰਤਾਂਤ ਵੀ ਬਣਾਇਆ ਗਿਆ।

 

 

ਐਡਵੋਕੇਟ ਰਾਜਵਿੰਦਰ ਬੈਂਸ ਦੀ ਵੀਡੀਓ ਸੁਣ ਕੇ, ਇਹ ਸਪੱਸ਼ਟ ਹੁੰਦਾ ਹੈ ਕਿ ਸਿਰਫ਼ ਪੰਜਾਬ ਦੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੀ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਗਈ ਸੀ ਪਰ ਰਾਸ਼ਟਰੀ ਪੱਧਰ ‘ਤੇ ਅਸਲ ਕੰਟਰੋਲਰਾਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ।
ਅਨਿਲ ਘੋਸ਼ ਖਿਲਾਫ ਪੰਜਾਬ ਪੁਲਿਸ ਖਿਲਾਫ ਕਾਰਵਾਈ ਜਾਂ ਪੰਜਾਬ ਦੇ ਸਿਖਰਲੇ ਅਧਿਕਾਰੀ ਰੋਕ ਸਕਦੇ ਸਨ ਜਾਂ ਫਿਰ ਇਹ ਕੇਂਦਰੀ ਤੰਤਰ ਨੇ ਰੋਕੀ ਤੇ ਜਾਂ ਫਿਰ ਦੋਹਾਂ ਨੇ।
ਐਡਵੇਕੇਟ ਬੈਂਸ ਦੇ ਮੁਤਾਬਿਕ ਉਸਦਾ ਨਾਂਅ 2018 ਵਿੱਚ ਫਾਈਲ ‘ਤੇ ਆ ਗਿਆ ਸੀ।

 

 

ਇਸ ਇਕੋ ਸੁਆਲ ਦੇ ਜਵਾਬ ਨਾਲ ਬਹੁਤ ਕੁਝ ਸਮਝ ਆ ਜਾਵੇਗਾ। ਕੀ ਮੌਜੂਦਾ ਪੰਜਾਬ ਸਰਕਾਰ ਇਹ ਦੱਸੇਗੀ?
ਡਰੱਗ ਵਪਾਰ ਵਿੱਚ ਸ਼ਾਮਲ ਸਾਰੇ ਪੰਜਾਬੀ ਜ਼ਰੂਰ ਟੰਗੇ ਜਾਣ ਪਰ ਇਹ ਤਾਂ ਦੱਸੋ ਉਨ੍ਹਾਂ ਦੇ ਬਾਹਰਲੇ ਕੰਟਰੋਲਰ ਕਿਉਂ ਛੱਡੇ ਤੇ ਉਨ੍ਹਾਂ ਦੁਆਲੇ ਰੌਲਾ ਕਿਉਂ ਨਹੀਂ?
ਇੰਦਰਬੀਰ ਬੁਲਾਰੀਆ ਦਾ ਕੀ ਰੋਲ ਸੀ? ਉਸਦਾ ਮਜੀਠੀਆ ਨਾਲ ਰੌਲਾ ਕਿਉਂ ਪਿਆ?

 

 

ਕੀ ਮੌਜੂਦਾ ਪੰਜਾਬ ਸਰਕਾਰ ਕਦੇ ਪਿਛਲੇ ਸਿਖਰਲੇ ਪੁਲਿਸ ਅਧਿਕਾਰੀਆਂ ਦੇ ਰੋਲ ਬਾਰੇ ਕੁਝ ਦੱਸੇਗੀ?
ਕੈਨੇਡਾ ਵਿੱਚ ਪੰਜਾਬੀ ਦੂਜੇ ਦਰਜੇ ਦੇ ਡਰੱਗ ਡੀਲਰ ਹਨ, ਜੋ ਕਿ ਵੱਡੇ ਮੈਕਸੀਕਨ ਕਾਰਟਲਜ਼ ਅਤੇ ਗੋਰਿਆਂ ਦੀਆਂ ਅੰਤਰਰਾਸ਼ਟਰੀ ਗੈਂਗਾਂ (ਜਿਵੇਂਕਿ ਹੈੱਲਜ਼ ਏਂਜਲਜ਼) ਨਾਲ ਕੰਮ ਕਰਦੇ ਹਨ। ਕਈ ਥਾਂ ਅਧੀਨ ਹੋ ਕੇ ਤੇ ਕਈ ਥਾਂ ਹਿੱਸੇਦਾਰ ਬਣ ਕੇ।

 

ਇਸ ਲਈ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸਥਾਨਕ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਜਗਦੀਸ਼ ਭੋਲਾ ਦੇ ਮਾਮਲੇ ਵਿੱਚ ਜਾਂਚ ਕੀਤੇ ਗਏ ਨਿਰਯਾਤ (ਐਕਸਪੋਰਟ) ਨਾਲ ਸਬੰਧਤ ਉੱਚ ਪੱਧਰੀ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਵੱਖਰਾ ਹੈ।
ਬੈਂਸ ਸਾਹਿਬ ਵਾਲੀ ਵੀਡੀਓ ਕਲਿੱਪ ਦਾ ਲਿੰਕ ਕੁਮੈਂਟ ਵਿੱਚ ਹੈ।

 

#Unpopular_Opinions
#Unpopular_Ideas
#Unpopular_Facts

Check Also

Sanjay Verma, Abohar – ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦਾ ਗੋ*ਲੀ*ਆਂ ਮਾ*ਰ*ਕੇ ਕੀਤਾ ਕ*ਤ*ਲ,

Sanjay Verma, Abohar’s well-known tailor and owner of the popular WearWell showroom, was shot dead …