CISF Officer Suspended for Allegedly Taking Woman’s Photos in Delhi Metro
#DelhiMetro #CISF #WomenSafety #ViralVideo #DelhiNews #IndiaNews
Delhi Metro Incident: ਔਰਤ ਦੀ ਫੋਟੋ ਖਿੱਚਣ ਦੇ ਦੋਸ਼ ਹੇਠ CISF Officer ਮੁਅੱਤਲ
ਫੋਟੋ ਡਿਲੀਟ ਕਰਨ ਦਾ ਕਹਿਣ ’ਤੇ ਯਾਤਰੀਆਂ ਨਾਲ ਹੱਥੋਪਾਈ
Delhi Metro Incident: ਦਿੱਲੀ ਮੈਟਰੋ ਵਿੱਚ ਸੀ ਆਈ ਐੱਸ ਐੱਫ (CISF) ਦੇ ਇੱਕ ਏ ਐੱਸ ਆਈ ਪੱਧਰ ਦੇ ਅਧਿਕਾਰੀ ਵੱਲੋਂ ਇੱਕ ਔਰਤ ਦੀ ਗੁਪਤ ਤਰੀਕੇ ਨਾਲ ਫੋਟੋ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਯਾਤਰੀਆਂ ਨਾਲ ਉਸ ਦੀ ਹੱਥੋਪਾਈ ਵੀ ਹੋ ਗਈ।
ਪੁਲੀਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਹੈ।
ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਔਰਤ ਮੈਟਰੋ ਕੋਚ ਦੇ ਅੰਦਰ ਉਸ ਅਧਿਕਾਰੀ ਨੂੰ ਸਵਾਲ ਕਰਦੀ ਅਤੇ ਉਸ ਦਾ ਵਿਰੋਧ ਕਰਦੀ ਸਾਫ਼ ਦਿਖਾਈ ਦੇ ਰਹੀ ਹੈ।
ਸੂਤਰਾਂ ਮੁਤਾਬਕ ਪਹਿਲਾਂ ਤਾਂ ਉਸ ਅਧਿਕਾਰੀ ਨੇ ਮਹਿਲਾ ਦੀ ਫੋਟੋ ਖਿੱਚਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਮੌਕੇ ‘ਤੇ ਮੌਜੂਦ ਕੁਝ ਹੋਰ ਯਾਤਰੀਆਂ ਨੇ ਜ਼ਿੱਦ ਕਰ ਕੇ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ ਤਾਂ ਉਸ ਦੀ ਗੈਲਰੀ ਵਿੱਚ ਉਸ ਔਰਤ ਦੀਆਂ ਤਸਵੀਰਾਂ ਮਿਲ ਗਈਆਂ। ਇਸ ਤੋਂ ਬਾਅਦ ਯਾਤਰੀਆਂ ਨੇ ਉਸ ਨੂੰ ਤੁਰੰਤ ਉਹ ਤਸਵੀਰਾਂ ਡਿਲੀਟ ਕਰਨ ਲਈ ਕਿਹਾ।
ਵਿਵਾਦ ਉਸ ਸਮੇਂ ਹੋਰ ਜ਼ਿਆਦਾ ਵਧ ਗਿਆ ਜਦੋਂ ਇਹ ਅਧਿਕਾਰੀ ਮੈਟਰੋ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਕੁਝ ਯਾਤਰੀਆਂ ਨੇ ਉਸ ਨੂੰ ਰੋਕ ਲਿਆ, ਜਿਸ ਕਾਰਨ ਉੱਥੇ ਹੱਥੋਪਾਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਵੀ ਪੱਖ ਵੱਲੋਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਫਿਰ ਵੀ ਪੁਲੀਸ ਇਸ ਪੂਰੇ ਘਟਨਾਕ੍ਰਮ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੀ ਆਈ ਐੱਸ ਐੱਫ ਦੇ ਇੱਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ ਅਧਿਕਾਰੀ ਨੂੰ ਜਾਂਚ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਬਣਦੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
CISF Officer Suspended for Allegedly Taking Woman’s Photos in Delhi Metro
#DelhiMetro #CISF #WomenSafety #ViralVideo #DelhiNews #IndiaNews