Breaking News

Breaking ਸ਼ਰਮਨਾਕ: ਪ੍ਰੇਮੀ ਨਾਲ ਘੁੰਮਣ ਗਈ ਕੁੜੀ ਨੂੰ 6 ਮੁੰਡਿਆਂ ਨੇ ਪਾ ਲਿਆ ਘੇਰਾ, ਫਿਰ ਵਾਰੀ-ਵਾਰੀ…

Breaking ਸ਼ਰਮਨਾਕ: ਪ੍ਰੇਮੀ ਨਾਲ ਘੁੰਮਣ ਗਈ ਕੁੜੀ ਨੂੰ 6 ਮੁੰਡਿਆਂ ਨੇ ਪਾ ਲਿਆ ਘੇਰਾ, ਫਿਰ ਵਾਰੀ-ਵਾਰੀ…

 

 

 

ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਤਲਾਸਰੀ ਇਲਾਕੇ ਵਿੱਚ ਇੱਕ 19 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਹੋਣ ਦਾ ਬੇਹੱਦ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਪੀੜਤ ਕੁੜੀ ਆਪਣੇ ਬੁਆਏਫ੍ਰੈਂਡ ਨਾਲ ਉਮਰਗਾਂਵ ਬੀਚ ਤੋਂ ਵਾਪਸ ਪਰਤ ਰਹੀ ਸੀ, ਜਦੋਂ ਰਸਤੇ ਵਿੱਚ ਇਹ ਵਾਰਦਾਤ ਵਾਪਰੀ।

 

 

 

ਪੁਲਸ ਅਨੁਸਾਰ ਇਹ ਘਟਨਾ 9 ਅਗਸਤ ਦੀ ਹੈ। ਪੀੜਤਾ ਆਪਣੇ ਬੁਆਏਫ੍ਰੈਂਡ ਨਾਲ ਦੋਪਹੀਆ ਵਾਹਨ ‘ਤੇ ਸਵਾਰ ਹੋ ਕੇ ਵਾਪਸ ਆ ਰਹੀ ਸੀ ਕਿ ਤਲਾਸਰੀ ਨੇੜੇ ਅਚਾਨਕ ਉਨ੍ਹਾਂ ਦਾ ਵਾਹਨ ਫਿਸਲ ਗਿਆ ਅਤੇ ਦੋਵੇਂ ਸੜਕ ‘ਤੇ ਡਿੱਗ ਗਏ।

 

 

 

 

 

ਇਸੇ ਦੌਰਾਨ ਚਾਰ ਨੌਜਵਾਨ ਮੋਟਰਸਾਈਕਲ ‘ਤੇ ਉੱਥੇ ਪਹੁੰਚੇ। ਦੋਵਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੌਜਵਾਨਾਂ ਨੇ ਪੀੜਤਾ ਦੇ ਬੁਆਏਫ੍ਰੈਂਡ ਨੂੰ ਡਰਾਇਆ-ਧਮਕਾਇਆ ਅਤੇ ਉੱਥੋਂ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਫ਼ੋਨ ਕਰਕੇ ਆਪਣੇ ਦੋ ਹੋਰ ਸਾਥੀਆਂ ਨੂੰ ਵੀ ਮੌਕੇ ‘ਤੇ ਸੱਦ ਲਿਆ।

 

 

ਮੁਲਜ਼ਮ ਕੁੜੀ ਨੂੰ ਜ਼ਬਰਦਸਤੀ ਨੇੜੇ ਹੀ ਸਥਿਤ ਇੱਕ ਸੁੰਨਸਾਨ ਅਤੇ ਖਾਲੀ ਪਏ ਡਾਕ ਬੰਗਲੇ ਵਿੱਚ ਲੈ ਗਏ। ਉੱਥੇ ਉਨ੍ਹਾਂ ਸਾਰਿਆਂ ਨੇ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਤੋਂ ਬਾਅਦ ਪੀੜਤਾ ਨੇ ਪੁਲਸ ਨਾਲ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ‘ਤੇ ਤਲਾਸਰੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

ਪੁਲਸ ਨੇ ਕਾਰਵਾਈ ਕਰਦਿਆਂ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਘਟਨਾ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਸਕੇ।

 

 

 

 

 

ਇਸ ਮਾਮਲੇ ਵਿੱਚ ਪੁਲਸ ਪੀੜਤਾ ਦੇ ਬੁਆਏਫ੍ਰੈਂਡ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਤੇ ਕੁੜੀ ਦਾ ਬੁਆਏਫ੍ਰੈਂਡ ਇੱਕ-ਦੂਜੇ ਦੇ ਜਾਣਕਾਰ ਹਨ।

 

 

 

 

 

 

 

 

 

 

 

ਪੁਲਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਜਦੋਂ ਮੁਲਜ਼ਮ ਕੁੜੀ ਨੂੰ ਆਪਣੇ ਨਾਲ ਲੈ ਗਏ ਸਨ, ਤਾਂ ਬੁਆਏਫ੍ਰੈਂਡ ਨੇ ਤੁਰੰਤ ਪੁਲਸ ਨੂੰ ਇਸ ਬਾਰੇ ਸੂਚਨਾ ਕਿਉਂ ਨਹੀਂ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

CM Joseph Vijay ਦਾ ਨਹੀਂ ਹੋਵੇਗਾ ਤਲਾਕ

CM Joseph Vijay’s wife Sangeetha withdraws divorce petition; Chengalpattu court closes case Tamil Nadu Chief …