Breaking News

Indian Army Officer’s Statement About Deploying Air Defence Guns at Sri Harmandar Sahib is Shockingly Untrue – Head Granthi ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ- ਮੁੱਖ ਗ੍ਰੰਥੀ

The Army didn’t contact me. I was out of India,” says Darbar Sahib head priest Giani Raghbir Singh, responding to Lt General Sumer Ivan D’Cunha’s statement that during Operation Sindoor, the head granthi had allowed the Indian Army to deploy air defence guns within the shrine.


ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ- ਮੁੱਖ ਗ੍ਰੰਥੀ
ਐਡਵੋਕੇਟ ਧਾਮੀ ਨੇ ਵੀ ਕਿਹਾ, ਪ੍ਰਬੰਧਕੀ ਤੌਰ ’ਤੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ, ਨਾ ਹੀ ਅਜਿਹਾ ਕੁਝ ਵਾਪਰਿਆ
ਅੰਮ੍ਰਿਤਸਰ, 20 ਮਈ-
ਬੀਤੇ ਕੱਲ੍ਹ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪ੍ਰੰਤੂ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਖੰਡ ਪਾਠ ਸਾਹਿਬਾਨ ਵਾਲੇ ਅਸਥਾਨ ਅਤੇ ਹੋਰ ਸਬੰਧਤ ਗੁਰ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਬੀਤੇ ਦਿਨੀਂ ਬਣੇ ਹਾਲਾਤ ਦੇ ਚੱਲਦਿਆਂ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰੰਤੂ ਅਜਿਹੀ ਗੱਲ ਕਹੀ ਜਾਣੀ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।

ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰੰਤੂ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਗਿਆਨੀ ਰਘਬੀਰ ਸਿੰਘ ਨੇ ਫੌਜ ਦੇ ਅਧਿਕਾਰੀ ਵੱਲੋਂ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।

https://scontent-mad2-1.xx.fbcdn.net/v/t39.30808-6/499238865_1253085670149835_2493160380785577074_n.jpg?_nc_cat=104&ccb=1-7&_nc_sid=127cfc&_nc_ohc=jZ-ycECrpy0Q7kNvwF8euap&_nc_oc=AdlYun6p5V9F5nih8Z0Ns8RLYSZ2LSLI_9mLLjAHeAvTwoWyF2QCLEwv0nhzsrVCq-Q&_nc_zt=23&_nc_ht=scontent-mad2-1.xx&_nc_gid=ljQZyP7CZSF49YLP7tt7iw&oh=00_AfLFVR9tytSY6Clc5p19pMWJsrTrLR-b-iTPdU1TqLhtSw&oe=68324069

ਝੂਠੇ ਬਿਰਤਾਂਤ ਸਿਰਜਣ ਦੀ ਹਿੰਦੂ ਧਰਮ ਵਿਚ ਮਾਨਤਾ ਹੈ
ਮਨੂਵਾਦੀਆਂ ਵੱਲੋਂ ਝੂਠੇ ਬਿਰਤਾਂਤ ਸਿਰਜਣ ਨੂੰ ਮਾਨਤਾ ਹੈ। ਇਸ ਦੀ ਇਕ ਵੱਡੀ ਮਸਾਲ ਮਹਾਂਭਾਰਤ ਦੇ ਯੁੱਧ ਵਿਚੋਂ ਮਿਲਦੀ ਹੈ ਜਦੋਂ ਆਪਣੇ ਜੰਗੀ ਹਿਤਾਂ ਲਈ ਇਨ੍ਹਾਂ ਆਪਣਾ ਗੁਰੂ ਦ੍ਰੋਣਾਚਾਰੀਆ ਤੱਕ ਮਾਰ ਦਿੱਤਾ ਸੀ।
ਮਹਾਂਭਾਰਤ ਦੀ ਲੜਾਈ ਦਾ 16ਵਾਂ ਦਿਨ ਚੜ੍ਹਿਆ ਤਾਂ ਪਾਂਡਵਾਂ ਨੇ ਆਪਣੇ ਗੁਰੂ ਦ੍ਰੋਣਾਚਾਰੀਆ ਨੂੰ ਮਾਰਨ ਦੀ ਵਿਓਂਤ ਬਣਾ ਲਈ ਪਰ ਇਸ ਯੋਧੇ ਨੂੰ ਮਾਰਨਾ ਸੌਖਾ ਨਹੀਂ ਸੀ । ਇਸ ਨੇ ਦਰਪਦ ਅਤੇ ਬਿਰਾਟ ਵਰਗੇ ਕਈ ਯੋਧਿਆਂ ਨੂੰ ਫਾਰ ਬੁਲਾ ਦਿੱਤਾ ਸੀ। ਕ੍ਰਿਸ਼ਨ ਨੂੰ ਪਤਾ ਸੀ ਕਿ ਜਿਨ੍ਹਾਂ ਚਿਰ ਦ੍ਰੋਣਾਚਾਰੀਆ ਦੇ ਹੱਥ ਵਿਚ ਧੁਨਖ ਹੈ ਉਸ ਨੂੰ ਹਰਾਉਣਾ ਸੰਭਵ ਨਹੀਂ ਇਸ ਲਈ ਉਸ ਦੇ ਹਥਿਆਰ ਸੁਣਾਉਣੇ ਜਰੂਰੀ ਹਨ। ਸੋ ਕ੍ਰਿਸ਼ਨ ਦੀ ਮੱਦਦ ਨਾਲ ਇਕ ਝੂਠਾ ਬਿਰਤਾਂਤ ਘੜਿਆ ਗਿਆ।
ਜਿਵੇਂ ਹੁਣ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਹਮਲੇ ਦੀ ਝੂਠੀ ਕਹਾਣੀ ਘੜੀ ਗਈ ਹੈ ਉਸੇ ਤਰਾਂ ਇਸ ਇਕ ਝੂਠਾ ਮਨਸੂਬਾ ਬਣਾਇਆ ਗਿਆ। ਗੁਰੂ ਦ੍ਰੋਣਾਚਾਰੀਆ ਨੂੰ ਆਪਣੇ ਮੁੰਡੇ ਅਸਵਥਾਮਾ ਨਾਲ ਗੂੜ੍ਹਾ ਮੋਹ ਸੀ ਇਹ ਵੀ ਵੱਡਾ ਯੋਧਾ ਸੀ। ਪਾਂਡਵ ਜਾਣਦੇ ਸਨ ਕਿ ਆਪਣੇ ਪੱਤਰ ਦੀ ਮੌਤ ਦੀ ਖ਼ਬਰ ਸੁਣਕੇ ਦ੍ਰੋਣਾਚਾਰੀਆ ਸਦਮੇਂ ਵਿਚ ਹਥਿਆਰ ਸੁੱਟ ਦੇਵੇਗਾ । ਅਸਵਥਾਮਾ ਦੇ ਯੁੱਧ ਵਿਚ ਮਾਰੇ ਜਾਣ ਦੀ ਖ਼ਬਰ ਫੈਲਾਉਣ ਦਾ ਫੈਸਲਾ ਕੀਤਾ ਗਿਆ ਪਰ ਪਾਂਡਵਾਂ ਨੂੰ ਪਤਾ ਸੀ ਕਿ ਯੁੱਧ ਵਿਚ ਦ੍ਰੋਣਾਚਾਰੀਆ ਇਹ ਖ਼ਬਰ ਤੇ ਯਕੀਨ ਨਹੀਂ ਕਰੇਗਾ। ਇਸ ਕੰਮ ਲਈ ਕ੍ਰਿਸ਼ਨ ਨੇ ਧਰਮ ਪੁੱਤਰ ਪੁੱਤਰ ਆਖੇ ਜਾਂਦੇ ਯੁਰਿਸਟਰ ਦੇ ਮੂੰਹੋਂ ਇਹ ਝੂਠੀ ਗੱਲ ਫੈਲਾਉਣ ਲਈ ਮਨਾ ਲਿਆ। ਕ੍ਰਿਸ਼ਨ ਨੇ ਕਿਹਾ ਕਿ ਅਸੀਂ ਤੇਰਾ ਸੱਚ ਬੋਲਣ ਦਾ ਪ੍ਰਣ ਵੀ ਟੁੱਟਣ ਨਹੀਂ ਦੇਵਾਂਗੇ। ਭੀਮ ਅਸਵਥਾਮਾ ਨਾਮ ਦੇ ਹਾਥੀ ਨੂੰ ਮਾਰ ਦੇਵੇਗਾ ਤੂੰ ਕਹਿ ਦੇਵੀਂ ਕਿ ਅਸਵਥਾਮਾ ਮਾਰਿਆ ਗਿਆ ਹੈ।
ਜਦੋਂ ਗੁਰੂ ਦ੍ਰੋਣਾਚਾਰੀਆ ਯੁੱਧ ਵਿਚ ਪਾਂਡਵਾਂ ਦੀ ਫੌਜ ਤਬਾਹ ਕਰ ਰਿਹਾ ਸੀ ਤਾਂ ਮਿਥੇ ਝੂਠੇ ਬਿਰਤਾਂਤ ਅਨੁਸਾਰ ਯੁਰਿਸਟਰ ਨੇ ਗੁਰੂ ਦ੍ਰੋਣਾਚਾਰੀਆ ਨੂੰ ਉੱਚੀ ਆਵਾਜ਼ ਵਿਚ ਆਖਿਆ “ਅਸਵਥਾਮਾ ਹਤੋ” ਭਾਵ ਅਸਵਥਾਮਾ ਮਾਰਿਆ ਗਿਆ ਹੈ। ਫਿਰ ਹੌਲੀ ਦੇਣੇ ਮੂੰਹ ਵਿਚ ਬੋਲਿਆ “ਨਰ ਨਾਹੀਂ ਕੁੰਚਰੋ” ਭਾਵ ਬੰਦਾ ਨਹੀਂ ਹਾਥੀ ਹੈ।
ਯੁਰਿਸਟਰ ਦੇ ਮੂੰਹੋਂ ਪੁੱਤਰ ਦੇ ਮਾਰੇ ਜਾਣ ਦੀ ਖ਼ਬਰ ਸੁਣਕੇ ਦ੍ਰੋਣਾਚਾਰੀਆ ਦੇ ਹੱਥੋਂ ਹਥਿਆਰ ਡਿੱਗ ਪਏ ਉਹ ਆਪਣੇ ਪ੍ਰਾਣ ਤਿਆਗਣ ਲਈ ਧਰਤੀ ਤੇ ਨਿੱਸਲ ਹੋ ਕੇ ਪੈ ਗਿਆ। ਮੌਕਾ ਤਾੜ ਕੇ ਪਾਂਡਵਾਂ ਦੇ ਧ੍ਰਿਸ਼ਟਦਯੁਮਨ ਨੇ ਤਲਵਾਰ ਨਾਲ ਦ੍ਰੋਣਾਚਾਰੀਆ ਦਾ ਸਿਰ ਲਾਹ ਦਿੱਤਾ। ਦ੍ਰੋਣਾਚਾਰੀਆ ਦੀ ਮੌਤ ਨਾਲ ਯੁੱਧ ਭੂਮੀ ਵਿਚ ਮਾਤਮ ਛਾ ਗਿਆ। ਇਸ ਤਰਾਂ ਇਕ ਵੱਡੀ ਕਮੀਣਗੀ ਨਾਲ ਪਾਂਡਵਾਂ ਨੇ ਆਪਣੇ ਗੁਰੂ ਤੱਕ ਨੂੰ ਮਾਰ ਦਿੱਤਾ ਸੀ ਸਿੱਖ ਇਨ੍ਹਾਂ ਦੇ ਕੀ ਲਗਦੇ ਹਨ।
-ਗੁਰਸੇਵਕ ਸਿੰਘ ਧੌਲਾ, 20 ਮਈ 2025

ਇਸ ਖ਼ਬਰ ‘ਚ ਭਾਰਤੀ ਫੌਜ ਦਾ ਲੈਫ਼ਟੀਨੈਂਟ ਜਨਰਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸ੍ਰੀ ਦਰਬਾਰ ਸਾਹਿਬ ‘ਤੇ ਅਸਲਾ ਬੀੜਨ ਦੀ ਆਗਿਆ ਦੇ ਦਿੱਤੀ।
ਕੀ ਸੈਂਕੜੇ ਵਰਗ ਕਿਲੋਮੀਟਰ ਵਿੱਚ ਫੈਲੇ ਅੰਮ੍ਰਿਤਸਰ ਸ਼ਹਿਰ ਵਿੱਚ ਮੈਦਾਨ, ਪਾਰਕਿੰਗ ਲਾਟਾਂ, ਉੱਚੀਆਂ ਥਾਵਾਂ ਦੀ ਥਾਂ ਇਹੀ ਜਗ੍ਹਾ ਅਸਲਾ ਬੀੜਨ ਲਈ ਬਚੀ ਸੀ?
ਕੀ ਅਜਿਹਾ ਅਸਲਾ ਦੁਰਗਿਆਨਾ ਮੰਦਰ ਜਾਂ ਮਾਤਾ ਵੈਸ਼ਨੂੰ ਦੇਵੀ ਵਿਖੇ ਵੀ ਬੀੜਿਆ ਗਿਆ ਸੀ?
ਕੀ ਇਹ ਕਾਰਵਾਈ ਪਾਕਿਸਤਾਨ ਫ਼ੌਜ ਨੂੰ ਇਹ ਦੱਸਣ ਲਈ ਸੀ ਕਿ ਅਸੀਂ ਇੱਥੇ ਬਚਾਅ-ਮੋਰਚਾ ਬਣਾਇਆ ਹੈ, ਪਹਿਲਾਂ ਇੱਥੇ ਹਮਲਾ ਕਰੋ?
ਖੁਸ਼ਨਸੀਬੀ ਹੈ ਕਿ ਭਾਰਤੀ ਹਾਕਮਾਂ ਦੀ ਇਹ ਖੇਡ ਅਸਫਲ ਰਹੀ।
ਹੁਣ ਸਪੱਸ਼ਟ ਹੋ ਰਿਹਾ ਕਿ ਪਹਿਲਗਾਮ ਹਮਲੇ ਦੀ ਆੜ ਵਿੱਚ ਭਾਰਤ ਵੱਲੋਂ ਛੇੜੀ ਗਈ ਇਸ ਜੰਗ ਦਾ ਮਕਸਦ ਸਿੱਖ, ਗੁਰਧਾਮ ਅਤੇ ਪੰਜਾਬ ਦੀ ਤਬਾਹੀ ਸੀ, ਪਰ ਅਮਰੀਕਨ ਦਖ਼ਲ ਨਾਲ ਜੰਗਬੰਦੀ ਹੋ ਗਈ ਤੇ ਇਹ ਮਨਸੂਬੇ ਧਰੇ ਧਰਾਏ ਰਹਿ ਗਏ।
ਅੱਪਡੇਟਃ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਭਾਰਤੀ ਲੈਫ਼ਟੀਨੈਂਟ ਜਨਰਲ ਦੇ ਦਾਅਵੇ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਹੈ ਕਿ ਉਹ ਤਾਂ ਭਾਰਤ ਤੋਂ ਬਾਹਰ ਸਨ, ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

https://scontent-mad1-1.xx.fbcdn.net/v/t39.30808-6/499549765_1253080290150373_2125347106872687340_n.jpg?_nc_cat=107&ccb=1-7&_nc_sid=833d8c&_nc_ohc=6mMiec8tR3kQ7kNvwFGjcEc&_nc_oc=Adkg_F5oCy-dQGmUSJpF2o-l37Do_QXZiFM9y36IkfEkX5VT6waGeufq0SBykF-pMG4&_nc_zt=23&_nc_ht=scontent-mad1-1.xx&_nc_gid=7IOs9xUbj6TKYCwiXc5mPg&oh=00_AfLH6U1x1jEIWqRgWwVqjZbzafSVqRJJO4JB0sb4R3859w&oe=68321C11

Indian Army Officer’s Statement About Deploying Air Defence Guns at Sri Harmandar Sahib is Shockingly Untrue – Head Granthi

Shiromani Gurdwara Parbandhak Committee Also States No Such Permission Was Granted, Nor Did Any Such Incident Occur
Sri Amritsar, May 20 –
Responding to the recent claim made by Indian Army Lieutenant General Sumer Ivan D’Cunha during an interview with a channel—where he stated that air defence guns were deployed at Sri Harmandar Sahib amid the recent India-Pakistan tensions—Giani Amarjeet Singh, Additional Head Granthi of Sachkhand Sri Harmandar Sahib, has called the statement shockingly untrue and outrightly rejected it.
He clarified that the management of Sri Harmandar Sahib had cooperated with the district administration’s guidelines regarding the city-wide blackout by switching off exterior and upper lights of the complex within the specified time frame. However, lights at locations where religious code of conduct (Maryada) is observed were kept on, and the sanctity the religious place was maintained with full responsibility.
Giani Amarjeet Singh asserted that the claim made by the Army officer that the Head Granthi gave permission for the deploying air defence guns during “Operation Sindhoor” is completely false. He emphasized that no such permission was ever granted, nor was any such deployment allowed at this sacred site. He reiterated that the daily religious practices at Sri Darbar Sahib, the Langar of Guru Ramdas Ji, places of Sri Akhand Path Sahib, and other related gurdwaras were conducted as per strict protocols, and no one has the right to interfere with them.
Despite the tense situation in recent days, the full religious code of conduct continued at Sri Harmandar Sahib with dedication and discipline. Giani Amarjeet Singh made it clear that no lights were turned off at any religious site where Maryada was being observed, even during the blackout. He expressed surprise and concern over why such a statement was made by the Army officer and asserted confidently that no permission for installing guns was ever given.
Regarding the same statement by Army officer, the Shiromani Gurdwara Parbandhak Committee (SGPC) President Advocate Harjinder Singh Dhami also said that while the administration contacted them only about switching off the lights during the blackout, they fully cooperated in the interest of administrative responsibility while maintaining the sanctity of the ongoing Maryada. However, there was no contact from any Army official regarding the installation of air defence guns at Sri Harmandar Sahib.
He said that based on consultation with Additional Head Granthi Giani Amarjeet Singh, only the outer lights were turned off following the district administration’s guidelines. Advocate Dhami pointed out that even during the blackout, large numbers of devotees continued to visit and do Sewa (voluntary service) at Sri Harmandar Sahib, and had there been any such event like gun deployment, the Sangat (congregation) would certainly have noticed and seen it.
He expressed surprise that an Army officer would propagate such a claim and demanded that the Government of India clarify why such statements are being issued by Army officials. Dhami acknowledged the commendable role played by the Army and the country during the tense circumstances, but emphasized that spreading such falsehoods about the central religious place of Sikhs days after the events is shockingly untrue. As SGPC President, Advocate Dhami clearly stated that no permission was ever granted for the deployment of guns.
Sri Harmandar Sahib’s Head Granthi, Giani Raghbir Singh, also clarified that although he was on an international visit during the Army operation, there was no communication with him regarding any gun deployment, nor did any such incident occur at Sri Darbar Sahib. He too described the Army officer’s statement as shockingly untrue.
*****
ਦਰਬਾਰ ਸਾਹਿਬ ਦੀ ਸੁਰੱਖਿਆ ‘ਤੇ ਫੌਜ ਦੇ ਬਿਆਨ ‘ਤੇ
ਹੈੱਡ ਗ੍ਰੰਥੀ ਰਘਬੀਰ ਸਿੰਘ ਦਾ ਵੱਡਾ ਦਾਅਵਾ,
“ਫੌਜ ਨੇ ਮੇਰੇ ਨਾਲ ਕੋਈ ਰਾਬਤਾ ਨਹੀਂ ਕੀਤਾ,
ਜਾਂਚ ਕੀਤੀ ਜਾਵੇ ਕਿ ਇਸ ਬਿਆਨ
ਪਿੱਛੇ ਫੌਜ ਦੀ ਕੀ ਮਨਸ਼ਾ ਹੈ” ?

Head Granthi of Sachkhand Sri Darbar Sahib, Amritsar, Giani Raghubir Singh Ji says “I want to clarify that I was not present at Sri Darbar Sahib from April 24 to May 14, as I was in the United States during that time. No official from the Army or government approached me regarding any permission to deploy air defence guns at the shrine.
These claims are entirely baseless, and the SGPC must thoroughly investigate and take appropriate action against those spreading such misinformation.”

Did they deploy these guns at Durgiana Mandir or Vaishno Devi Mandir? It shows clearly that Indians deployed these guns to provoke Pakistan to attack an enemy post, in this case which was Darbar Sahib (Golden Temple). Otherwise there are many locations in Amritsar to deploy guns. Luckily the trick failed. Now looks like this whole episode was to play games with Sikhs and Punjab.

ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ‘ਤੇ ਬੰਬ ਸੁੱਟੇ ਹੋਏ ਹਨ ਤੇ ਅੱਜ ਤੱਕ ਇਸ ਕਰਤੂਤ ਨੂੰ ਸੈਲੀਬਰੇਟ ਕਰਦੇ ਹਨ, ਹੁਣ ਤੱਕ ਮਾਫੀ ਨਹੀਂ ਮੰਗੀ, ਉਹ ਸਾਨੂੰ ਇਹ ਦੱਸ ਰਹੇ ਕਿ ਪਾਕਿਸਤਾਨੀ ਫੌਜ ਪੰਜਾਬ-ਹਿਮਾਚਲ-ਜੰਮੂ-ਕਸ਼ਮੀਰ ਦੇ ਹਿੰਦੂ ਧਾਰਮਿਕ ਸਥਾਨ ਛੱਡ ਕੇ ਸਿੱਖਾਂ ਦੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲੱਗੀ ਸੀ। ਉਹ ਵੀ ਜਦ ਸਭ ਨੂੰ ਪਤਾ ਹੋਵੇ ਕਿ ਪਾਕਿਸਤਾਨੀ ਮੁਸਲਮਾਨਾਂ ਦੇ ਹਿੰਦੂਆਂ ਤੇ ਸਿੱਖਾਂ ਨਾਲ ਅੱਡੋ-ਅੱਡ ਸੰਬੰਧ ਕਿਹੋ ਜਿਹੇ ਹਨ।
ਇਹ ਪ੍ਰਾਪੇਗੰਡਾ-ਬਾਜ਼ ਖੁਦ ਬਹੁਤੇ ਚਲਾਕ ਬਣਦੇ ਤੇ ਬਾਕੀ ਦੁਨੀਆ ਨੂੰ ਮੂਰਖ ਹੀ ਸਮਝਦੇ। ਪਰ ਇਹ ਚੱਲਣਾ ਨੀ।
ਸਾਨੂੰ ਕੋਈ ਭੁਲੇਖਾ ਨਹੀਂ ਕਿ ਦਰਬਾਰ ਸਾਹਿਬ/ ਹਰਿਮੰਦਰ ਸਾਹਿਬ ਨੂੰ “ਹਰੀ ਦਾ ਮੰਦਰ” ਦੱਸ ਕੇ ਹਿੰਦੂ ਮੰਦਰ ‘ਚ ਬਦਲਣ ਦੀ ਮੰਗ ਕਰਨ ਵਾਲੇ ਸਾਡੇ ਕਿੰਨੇ ਕੁ ਸਕੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Those who once bombed our Darbar Sahib (Amritsar) and still celebrate that act to this day — without ever apologizing — are now telling us that the Pakistani army planned to attack the Darbar Sahib of the Sikhs, ignoring Hindu religious sites in Punjab, Himachal, and Jammu & Kashmir. This, despite everyone knowing the kind of relationships Pakistani Muslims have had with Hindus and Sikhs. These propagandists think they’re very clever and assume the rest of the world is foolish. But this won’t work. We have no illusions about Hindutavis who demanded that the Darbar Sahib / Harmandir Sahib be declared a “Hari Mandir” (Temple of Hari) and turned into a Hindu temple.

Check Also

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ …