ਭਗਵੰਤ ਮਾਨ ਦੀ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸਦਾ ਸੱਜਾ ਹੱਥ ਕੀ ਕਰ ਰਿਹਾ ਹੈ – ਸੁਖਪਾਲ ਖਹਿਰਾ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਨੂੰ ਪ੍ਰਮੋਟ ਕਰਨ ਤੋਂ ਬਾਅਦ ਇਸ ਉਪਰ ਯੂ-ਟਰਨ ਲੈਣ ‘ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਨੂੰ ਪ੍ਰਮੋਟ ਕਰਨ ਤੋਂ ਬਾਅਦ ਇਸ ਉਪਰ ਯੂ-ਟਰਨ ਲੈਣ ‘ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਖੱਬੇ ਹੱਥ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
.@AAPPunjab, the govt that came to power promising better education & healthcare is failing! Over 250 MBBS students forced to protest due to harassment by @AAPPunjab VP Swaran Salaria, Chairman of White Medical College Pathankot. No basic facilities like a working OPD! Is this… pic.twitter.com/cj0xRx2hkH
— Sukhpal Singh Khaira (@SukhpalKhaira) July 17, 2024
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਪਰ ਪੋਸਟ ਸ਼ੇਅਰ ਕਰਦਿਆਂ ਕਿਹਾ ਭਗਵੰਤ ਮਾਨ ਸਰਕਾਰ ਦੀ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਸੱਜਾ ਹੱਥ ਕੀ ਕਰ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਪ੍ਰਮੋਟ ਕਰਨ ਤੋਂ ਮਿਲਦੀ ਹੈ।
-ਉਨ੍ਹਾਂ ਨੇ ਅੱਗੇ ਲਿਖਿਆ ਕਿ ਸਿਤਮਜ਼ਰੀਫੀ ਵੇਖੋ ਕਿ ਪ੍ਰਮੋਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਸਕੂਲ ਦੀ ਚੋਣ ਕਰਨ ਲਈ ਮੁਹਾਲੀ ਵੀ ਬੁਲਾ ਲਿਆ ਗਿਆ ਪਰ ਐਨ ਮੌਕੇ ‘ਤੇ 15 ਜੁਲਾਈ ਨੂੰ ਇਹ ਤਰੱਕੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਕੋਹਜੇ ਮਖੌਲ ਨਾਲ ਜਿੱਥੇ ਸਬੰਧਤ ਅਧਿਆਪਕਾਂ ਨੂੰ ਮਾਨਸਿਕ ਪੀੜਾ ਹੋਈ, ਉੱਥੇ ਪੰਜਾਬ ਸਰਕਾਰ ਦੀ ਨਲਾਇਕੀ ਸਿੱਧ ਹੋਈ ਹੈ।
ਉਨ੍ਹਾਂ ਨੇ ਲਿਖਿਆ ਕਿ ਯੂ-ਟਰਨਾਂ ਵਾਲੀ ਨਖਿੱਧ ਸਰਕਾਰ ਵੱਲੋਂ ਪੰਜਾਬ ਦੇ ਮਿਹਨਤੀ ਅਧਿਆਪਕ ਵਰਗ ਨੂੰ ਅਪਮਾਨਿਤ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹਾਂ ਕਿ ਇਸ ਗੁਨਾਹ ਬਦਲੇ ਅਯੋਗ ਸਿੱਖਿਆ ਮੰਤਰੀ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
@BhagwantMann
ਦੀ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸਦਾ ਸੱਜਾ ਹੱਥ ਕੀ ਕਰ ਰਿਹਾ ਹੈ । ਇਸ ਦੀ ਤਾਜ਼ਾ ਮਿਸਾਲ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ -ਵੱਖ ਵਿਸ਼ਿਆਂ ਦੇ 688 ਲੈਕਚਰਾਰ ਪ੍ਰਮੋਟ ਕਰਨ ਤੋਂ ਮਿਲਦੀ ਹੈ। ਸਿਤਮਜ਼ਰੀਫੀ ਵੇਖੋ ਕਿ ਪ੍ਰਮੋਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਸਕੂਲ ਦੀ ਚੋਣ ਕਰਨ ਲਈ ਮੋਹਾਲੀ ਵੀ ਬੁਲਾ ਲਿਆ ਗਿਆ ਪਰ ਐਨ ਮੌਕੇ ‘ਤੇ 15 ਜੁਲਾਈ ਨੂੰ ਇਹ ਤਰੱਕੀਆਂ ਰੱਦ ਕਰ ਦਿੱਤੀਆਂ ਗਈਆਂ । ਇਸ ਕੁਹਜੇ ਮਖੌਲ ਨਾਲ ਜਿੱਥੇ ਸੰਬੰਧਤ ਅਧਿਆਪਕਾਂ ਨੂੰ ਮਾਨਸਿਕ ਪੀੜਾ ਹੋਈ ਉੱਥੇ ਪੰਜਾਬ ਸਰਕਾਰ ਦੀ ਨਲਾਇਕੀ ਸਿੱਧ ਹੋਈ ਹੈ । ਯੂ- ਟਰਨਾਂ ਵਾਲੀ ਨਖਿੱਧ ਸਰਕਾਰ ਵੱਲੋਂ ਪੰਜਾਬ ਦੇ ਮਿਹਨਤੀ ਅਧਿਆਪਕ ਵਰਗ ਨੂੰ ਅਪਮਾਨਿਤ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹਾਂ ਕਿ ਇਸ ਗੁਨਾਹ ਬਦਲੇ ਅਯੋਗ ਸਿੱਖਿਆ ਮੰਤਰੀ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਸੁਖਪਾਲ ਸਿੰਘ ਖਹਿਰਾ
@INCPunjab
–@BhagwantMann ਦੀ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸਦਾ ਸੱਜਾ ਹੱਥ ਕੀ ਕਰ ਰਿਹਾ ਹੈ । ਇਸ ਦੀ ਤਾਜ਼ਾ ਮਿਸਾਲ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ -ਵੱਖ ਵਿਸ਼ਿਆਂ ਦੇ 688 ਲੈਕਚਰਾਰ ਪ੍ਰਮੋਟ ਕਰਨ ਤੋਂ ਮਿਲਦੀ ਹੈ। ਸਿਤਮਜ਼ਰੀਫੀ ਵੇਖੋ ਕਿ ਪ੍ਰਮੋਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਸਕੂਲ… pic.twitter.com/7UVKbMuKKj
— Sukhpal Singh Khaira (@SukhpalKhaira) July 17, 2024
ਅਧਿਆਪਕਾਂ ਦੀਆਂ ਤਰੱਕੀਆਂ ‘ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ…ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ…
ਲਿੰਕ ਕਮੈਂਟ ਬਾਕਸ ‘ਚ