Breaking News

Phagwara -ਪ੍ਰੋਫੈਸਰ ਤੋਂ ਦੁਖੀ ਹੋ ਵਿਦਿਆਰਥਣ ਨੇ ਮਾਰੀ 9ਵੀਂ ਮੰਜ਼ਿਲ ਤੋਂ ਛਾਲ, ਕੀ ਹੈ ਪੂਰਾ ਮਾਮਲਾ?

Phagwara -ਪ੍ਰੋਫੈਸਰ ਤੋਂ ਦੁਖੀ ਹੋ ਵਿਦਿਆਰਥਣ ਨੇ ਮਾਰੀ 9ਵੀਂ ਮੰਜ਼ਿਲ ਤੋਂ ਛਾਲ, ਕੀ ਹੈ ਪੂਰਾ ਮਾਮਲਾ?

ਫਗਵਾੜਾ ਵਿਖੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਸ਼ਨਿੱਚਰਵਾਰ ਦੀ ਰਾਤ ਇੱਕ ਲੜਕੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਆਕਾਂਕਸ਼ਾ ਪੂਤਰੀ ਸੁਰੇਂਦਰ ਸਿੰਧੂ ਦੇਵੀ ਵਜੋਂ ਹੋਈ ਹੈ, ਜੋ ਕਿ ਮੰਗਲੂਰੂ ਦੇ ਧਰਮਸਥਲ ਦੇ ਬਲਿਹਾਰ ਦੀ ਰਹਿਣ ਵਾਲੀ ਸੀ।

ਫਗਵਾੜਾ ਵਿਖੇ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਸ਼ਨਿੱਚਰਵਾਰ ਦੀ ਰਾਤ ਇੱਕ ਲੜਕੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਆਕਾਂਕਸ਼ਾ ਪੂਤਰੀ ਸੁਰੇਂਦਰ ਸਿੰਧੂ ਦੇਵੀ ਵਜੋਂ ਹੋਈ ਹੈ, ਜੋ ਕਿ ਮੰਗਲੂਰੂ ਦੇ ਧਰਮਸਥਲ ਦੇ ਬਲਿਹਾਰ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ, ਆਕਾਂਕਸ਼ਾ ਨੇ ਇਸੇ ਯੂਨੀਵਰਸਿਟੀ ਤੋਂ ਆਪਣੀ ਪੜਾਈ ਪੂਰੀ ਕੀਤੀ ਸੀ ਅਤੇ ਪਿਛਲੇ 6 ਮਹੀਨੇ ਤੋਂ ਦਿੱਲੀ ਵਿੱਚ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਉਸ ਦੀ ਨੌਕਰੀ ਜਪਾਨ ਵਿੱਚ ਲੱਗ ਗਈ ਸੀ। ਜਿਸ ਲਈ ਉਹ ਕੁਝ ਸਰਟੀਫਿਕੇਟ ਲੈਣ ਵਾਸਤੇ ਯੂਨੀਵਰਸਿਟੀ ਵਾਪਸ ਆਈ ਸੀ। ਪਰ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਸ ਦੀ ਅਚਾਨਕ ਮੌਤ ਹੋ ਗਈ ਹੈ।

ਮ੍ਰਿਤਕ ਲੜਕੀ ਦੇ ਭਰਾ ਅਜੇਸ਼ ਨੇ ਦੱਸਿਆ ਕਿ ਉਸ ਦੀ ਭੈਣ ਆਕਾਂਕਸ਼ਾ ਪਿਛਲੇ ਕਾਫੀ ਸਮੇਂ ਤੋਂ ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਉਹ ਦਿੱਲੀ ਵਿੱਚ ਨੌਕਰੀ ਕਰ ਰਹੀ ਸੀ। ਫਿਰ ਉਸ ਦੀ ਨੌਕਰੀ ਜਰਮਨੀ ਵਿੱਚ ਲੱਗ ਗਈ। ਜਰਮਨੀ ਜਾਣ ਵਾਸਤੇ ਉਸ ਨੂੰ ਯੂਨੀਵਰਸਿਟੀ ਤੋਂ ਕਈ ਐਨਓਸੀ ਅਤੇ ਸਰਟੀਫਿਕੇਟ ਦੀ ਲੋੜ ਸੀ।

ਸਾਰੇ ਪ੍ਰੋਫੈਸਰਾਂ ਵੱਲੋਂ ਉਹਨੂੰ ਐਨਓਸੀ ਦੇ ਦਿੱਤੇ ਗਏ ਸਨ, ਪਰ ਵਿਜਿਲ ਮਹਿਤੋ ਨਾਮਕ ਇੱਕ ਪ੍ਰੋਫੈਸਰ ਉਸਨੂੰ ਦੋਸਤੀ ਲਈ ਬਾਰ-ਬਾਰ ਤੰਗ ਕਰ ਰਿਹਾ ਸੀ। ਆਕਾਂਕਸ਼ਾ ਨੇ ਹਮੇਸ਼ਾ ਹੀ ਉਸਦੀ ਗੱਲ ਨਾ ਮੰਨੀ ਤੇ ਕਿਹਾ ਕਿ ਉਸਨੂੰ ਸਰਟੀਫਿਕੇਟ ਦੇ ਦੇ, ਨਹੀਂ ਤਾਂ ਉਹ ਸੁਸਾਈਡ ਕਰ ਲਵੇਗੀ। ਇਸ ਲਈ ਉਹ ਵੀਰਵਾਰ ਦੀ ਰਾਤ ਦਿੱਲੀ ਤੋਂ ਫਗਵਾੜਾ ਆਈ ਸੀ। ਉਸ ਨੇ ਦੋ ਵਾਰ ਮਿਲ ਕੇ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕੀਤੀ ਪਰ ਪ੍ਰੋਫੈਸਰ ਨਾ ਆਇਆ। ਜਿਸ ਕਾਰਨ ਉਸ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ।

ਇਸ ਮਾਮਲੇ ਸਬੰਧੀ ਯੂਨੀਵਰਸਿਟੀ ਦੇ ਪ੍ਰਬੰਧਕ ਨਾਲ ਵੀ ਗੱਲ ਕੀਤੀ ਗਈ। ਪਰ ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ, ਜੋ ਵੀ ਕਾਰਵਾਈ ਹੋਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗੀ।

Check Also

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ ਜਗਰਾਉਂ ਨੇੜਲੇ ਪਿੰਡ …