Breaking News

Punjab ’95 ´- ਸਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣ ਰਹੀ ਦਿਲਜੀਤ ਦੋਸਾਝ ਦੀ ‘ਪੰਜਾਬ 95’ ‘ਚ ਸੈਂਸਰ ਬੋਰਡ ਨੇ ਲਗਾਏ 85 ਕੱਟ

CBFC orders 85 cuts in Diljit’s Punjab ’95, here’s all about the film on Sikh activist Jaswant Singh Khalra

ਫ਼ਿਲਮ ਪੰਜਾਬ ’95’ ਦੇ 85 ਸੀਨਾਂ ’ਤੇ ਸੈਂਸਰ ਬੋਰਡ ਨੇ ਚਲਾਈ ਕੈਂਚੀ
ਬੋਰਡ ਵੱਲੋਂ ਅਜੇ ਵੀ ਫਿਲਮ ਨੂੰ ਨਹੀਂ ਦਿੱਤੀ ਗਈ ਹਰੀ ਝੰਡੀ
ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਿਤ ਹੈ ਫਿਲਮ

ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਂਸਰ ਬੋਰਡ ਨੇ ਫਿਲਮ ‘ਤੇ ਇਤਰਾਜ਼ ਜਤਾਇਆ ਹੋਵੇ। ਇਸ ਤੋਂ ਪਹਿਲਾਂ ਵੀ ਇਹ ਫਿਲਮ ਸੈਂਸਰ ਬੋਰਡ ਨੂੰ ਭੇਜੀ ਗਈ ਸੀ।

ਉਦੋਂ ਇਸ ਫਿਲਮ ਦਾ ਨਾਂ ‘ਘੱਲੂਘਾਰਾ’ ਸੀ। ਉਸ ਸਮੇਂ ਕਿਹਾ ਗਿਆ ਸੀ ਕਿ…

ਦਿਲਜੀਤ ਦੋਸਾਂਝ ਹਿੰਦੀ ਅਤੇ ਪੰਜਾਬੀ ਸਿਨੇਮਾ ਦਾ ਵੱਡਾ ਨਾਮ। ਦਿਲਜੀਤ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
Honey Trehan’s upcoming much-anticipated movie Punjab ’95 starring Diljit Dosanjh is facing issues regarding certification from the Censor Board.

‘ਗੁੱਡ ਨਿਊਜ਼’ ਵਰਗੀਆਂ ਹਲਕੀ-ਫੁਲਕੀ ਫ਼ਿਲਮਾਂ ਵੀ ਅਤੇ ‘ਚਮਕੀਲਾ’ ਅਤੇ ‘ਜੋਗੀ’ ਵਰਗੀਆਂ ਕੁਝ ਬਹੁਤ ਭਾਰੀ ਫਿਲਮਾਂ ਵੀ।

ਦਿਲਜੀਤ ਦੀ ਆਉਣ ਵਾਲੀ ਫਿਲਮ ਪੰਜਾਬ ’95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਢੂੰਘੀ ਫਿਲਮਾਂ ‘ਚੋਂ ਇਕ ਹੋਣ ਜਾ ਰਹੀ ਹੈ।

ਪਰ ਇਸ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਤਾਜ਼ਾ ਅਪਡੇਟ ਇਹ ਹੈ ਕਿ CBFC ਨੇ ਫਿਲਮ ‘ਤੇ ਕੈਂਚੀ ਲਗਾ ਦਿੱਤੀ ਹੈ। ਸੈਂਸਰ ਬੋਰਡ ਨੇ ਇਸ ਵਿੱਚ 85 ਕੱਟ ਲਗਾਏ ਹਨ।

ਹਨੀ ਤ੍ਰੇਹਨ ਦੇ ਨਿਰਦੇਸ਼ਨ ਹੇਠ ਬਣੀ ‘ਪੰਜਾਬ 95’ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ਦੱਸੀ ਜਾਂਦੀ ਹੈ।

ਜਿਸ ਨੇ 1984-1994 ਦੌਰਾਨ ਪੰਜਾਬ ਵਿਦਰੋਹ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਅਤੇ ਕਤਲ ਦੀ ਜਾਂਚ ਕੀਤੀ ਸੀ।

ਇਹੀ ਕਿਰਦਾਰ ਦਿਲਜੀਤ ਦੋਸਾਂਝ ਨੇ ‘ਪੰਜਾਬ 95’ ਵਿੱਚ ਨਿਭਾਇਆ ਹੈ।

ਮਿਡ ਡੇਅ ਦੀ ਰਿਪੋਰਟ ਮੁਤਾਬਕ ਸੈਂਸਰ ਬੋਰਡ ਨੇ ਹਾਲ ਹੀ ‘ਚ ਫਿਲਮ ਨੂੰ ਦੁਬਾਰਾ ਦੇਖਿਆ ਅਤੇ ਇਸ ‘ਚ 85 ਕੱਟ ਲਗਾਉਣ ਦੀ ਮੰਗ ਕੀਤੀ।

ਨਿਰਮਾਤਾਵਾਂ ਦੀਆਂ ਮੁਸੀਬਤਾਂ ਇੱਥੇ ਹੀ ਨਹੀਂ ਰੁਕੀਆਂ। ਮਿਡ ਡੇਅ ਦੀ ਰਿਪੋਰਟ ਮੁਤਾਬਕ ਸੈਂਸਰ ਬੋਰਡ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਸਰਟੀਫਿਕੇਟ ਦੇਣ ਤੋਂ ਝਿਜਕ ਰਿਹਾ ਹੈ।

ਪੋਰਟਲ ਨੇ ਸਰੋਤ ਦੇ ਹਵਾਲੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ।

ਹਾਲਾਂਕਿ ਸੈਂਸਰ ਬੋਰਡ ਨੇ 85 ਕਟੌਤੀਆਂ ਲਈ ਸਹਿਮਤੀ ਤਾਂ ਦੇ ਦਿੱਤੀ ਫਿਰ ਵੀ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਇਹ ਫਿਲਮ ਇੱਕ ਵਿਵਾਦਪੂਰਨ ਵਿਸ਼ੇ ‘ਤੇ ਆਧਾਰਿਤ ਹੈ।

ਇਹ ਇੱਕ ਵੱਡਾ ਸਵਾਲ ਹੈ ਕਿ ਕੀ ਇਸ ਨੂੰ ਅੱਜ ਦੇ ਸਮੇਂ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

ਸੀਬੀਐਫਸੀ ਨੇ ਅਜੇ ਇਸ ਫਿਲਮ ਬਾਰੇ ਕੋਈ ਫੈਸਲਾ ਲੈਣਾ ਹੈ।

ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਂਸਰ ਬੋਰਡ ਨੇ ਫਿਲਮ ‘ਤੇ ਇਤਰਾਜ਼ ਜਤਾਇਆ ਹੋਵੇ। ਇਸ ਤੋਂ ਪਹਿਲਾਂ ਵੀ ਇਹ ਫਿਲਮ ਸੈਂਸਰ ਬੋਰਡ ਨੂੰ ਭੇਜੀ ਗਈ ਸੀ।

ਉਦੋਂ ਇਸ ਫਿਲਮ ਦਾ ਨਾਂ ‘ਘੱਲੂਘਾਰਾ’ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਇਸ ਵਿੱਚ 21 ਕੱਟ ਲਗਾਏ ਜਾਣਗੇ।

ਨਾਲ ਹੀ ਇਸ ਦਾ ਨਾਂ ਬਦਲਣ ਲਈ ਵੀ ਕਿਹਾ ਗਿਆ ਸੀ।

ਉਸ ਸਮੇਂ ਰੋਨੀ ਸਕ੍ਰੂਵਾਲਾ ਨੇ ਸੈਂਸਰ ਬੋਰਡ ਦੇ ਖਿਲਾਫ ਬੰਬੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ।

ਨਤੀਜਾ ਇਹ ਹੋਇਆ ਕਿ ਫਿਲਮ ਨੂੰ 2023 ਟੋਰਾਂਟੋ ਫੈਸਟੀਵਲ ਦੀ ਲਾਈਨ ਅੱਪ ਤੋਂ ਬਾਹਰ ਕਰਨਾ ਪਿਆ।

Punjab 95: CBFC Orders 85 Cuts In Diljit Dosanjh-Starrer Movie Based On Life Of Human Rights Activist Jaswant Singh Khalra
Honey Trehan’s film Punjab 95 faces censorship hurdles, with 85 cuts demanded. The movie tells the true story of Jaswant Singh Khalra, a human rights activist who exposed the extrajudicial killings of 25,000 Punjabi youth, accusing the police of the crimes.

Honey Trehan’s upcoming much-anticipated movie Punjab 95 has already encountered hurdles on its path to release, with issues arising regarding certification from the Censor Board. The censor board has now asked for 85 cuts in the movie. The movie tells the powerful story of Jaswant Singh Khalra, a courageous human rights activist who dedicated his life to uncovering the truth. Khalra’s groundbreaking work exposed the extrajudicial killings of approximately 25,000 Punjabi youth, boldly accusing the Punjab police of perpetrating these heinous crimes.


CBFC Orders 85 Cuts In Diljit Dosanjh’s Punjab ’95
According to a report published in Mid-Day, the Central Board of Film Certification (CBFC) has requested a substantial number of cuts to the film Punjab ’95, starring Diljit Dosanjh as the prominent human rights activist Jaswant Singh Khalra. Following a screening by the examining committee, the CBFC has demanded approximately 85 cuts, a significant increase from the initial 21 cuts requested in December 2022.

This development indicates that the film is likely to face significant challenges before its release. Even if the filmmakers acquiesce to the CBFC’s demands and implement the extensive cuts, there is still a possibility that Punjab ’95 may encounter additional hurdles, further delaying its release. The CBFC’s stringent requirements may potentially compromise the film’s creative integrity and dilute its impact, raising concerns among filmmakers and audiences alike.

Punjab ’95 Removed From TIFF
The film Punjab 95, starring Diljit Dosanjh, was previously scheduled to make its debut at the prestigious Toronto International Film Festival (TIFF). However, in a shocking turn of events, the movie was withdrawn from the festival’s lineup. Despite initial announcements confirming its premiere, the film’s title was no longer listed in the festival’s program, as reported by Variety.

Punjab 95 had been garnering attention since its inception, as it tells the powerful story of Jaswant Singh Khalra, a courageous human rights activist who fearlessly exposed the truth. The film’s narrative delves into the uncovering of “murderous corruption” during a tumultuous period of insurgency in Punjab, as described by the festival earlier. The sudden removal of Punjab 95 from the TIFF lineup raised questions and sparked curiosity among film enthusiasts and industry professionals alike.