Breaking News

Dhruv Rathee – ਕੁਲਦੀਪ ਸਿੰਘ ਗੜਗੱਜ ਦੇ ਬਿਆਨ ਮਗਰੋਂ ਧਰੁਵ ਰਾਠੀ ਨੇ ਵੀਡੀਓ ਕੀਤੀ ਡਲੀਟ

The use of AI animations for Guru Gobind Singh Ji and other Sikh Gurus in Dhruv Rathee’s video is deeply inappropriate. Gurus are not depicted in animated form out of reverence, and factual inaccurate.SGPC member Gurcharan Singh Grewal lashes out at Youtuber Dhruv Rathee for distorting the Sikh history & Grewal added that Rathee has no right using AI for distorting Sikh History. Sikh history and Gurus should be treated with the utmost respect, free from commercialization.

 

 

 

 

 

ਯੂਟਿਊਬਰ Dhruv Rathee ਵੱਲੋਂ ਸਿੱਖ ਗੁਰੂ ਸਾਹਿਬਾਨ ਦਾ AI ਐਨੀਮੇਸ਼ਨ ਰਾਹੀਂ ਕੀਤੇ ਫਿਲਮਾਂਕਣ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਰੜਾ ਨੋਟਿਸ।

ਬੰਦੇ ਦਾ ਪੁੱਤ ਬਣਕੇ ਵੀਡੀਓ ਡਲੀਟ ਕਰਦੇ

 

 

 

 

 

 

 

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ
ਧਰੁਵ ਰਾਠੀ ਦੀ ਕਰਤੂਤ ਕਰੜਾ ਨੋਟਿਸ।
Acting Jathedar of Sri Akal Takht Sahib Gaini Kuldeep Singh Gargaj Strongly condemns the AI using video made by dhruv_rathee . Furhter, Jathedar says Rathee should delete the video As soon as possible. Jathedar, also says directed the SGPC to talk with the relevant ministry to get deleted.

Rathee Claim in his Instagram Story he removed the video from his channel
ਧਰੁਵ ਰਾਠੀ ਨੇ ਵੀਡੀਓ ਕੀਤੀ ਡਲੀਟ

 

 

 

 

 

 

 

 

ਨਾਮੀ ਭਾਰਤੀ ਯੂਟਿਊਬਰ ਧਰੁਵ ਰਾਠੀ ਨੇ AI ਨਾਲ ਬਣਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਇੱਕ ਵੀਡੀਓ ਪ੍ਰਸਾਰਿਤ ਕੀਤੀ। ਇਸ ‘ਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਥਾਲੀ ‘ਚ ਰੱਖਿਆ ਸਿਰ ਮਸ਼ਹੂਰ ਪੇਂਟਿੰਗ ਵਿੱਚ ਚਿਤਰੇ ਭਾਈ ਜੈਤਾ ਜੀ ਦੀ ਬੁੱਕਲ ‘ਚ ਵਲੇਟੇ ਸਿਰ ਵਰਗਾ ਨਹੀਂ, ਸਗੋਂ ਮੁੰਨਿਆ ਤੇ ਬੇਅਦਬ ਕੀਤਾ ਹੋਇਆ। ਬਾਲ ਗੁਰੂ ਗੋਬਿੰਦ ਰਾਏ ਅੱਥਰੂ ਵਹਾਕੇ ਰੋ ਰਹੇ ਨੇ, ਕਰੂਪ ਤੇ ਘਟੀਆ ਤਸਵੀਰਾਂ ਦੀ ਇੱਕ ਲੰਬੀ ਲੜੀ ਤੇ ਪਿੱਛੇ ਜੰਗੀ ਪ੍ਰਾਪੇਗੰਡੇ ਵਾਂਗੂ ਘੜੀ ਕਹਾਣੀ ਚਲਦੀ ਆ।

 

 

 

 

 

ਬਹੁਤ ਸਾਰੇ ਸਿੱਖ ਤੇ ਸਿੱਖ ਸੰਸਥਾਵਾਂ ਐਨੀਮੇਸ਼ਨ ਰਾਹੀਂ ਗੁਰ ਇਤਿਹਾਸ ਫਿਲਮਾਓਣ ਦਾ ਵਿਰੋਧ ਕਰਦੇ ਆ ਰਹੇ ਨੇ। ਚਾਰ ਸਾਹਿਬਜ਼ਾਦੇ ਤੋਂ ਲੈਕੇ ਅੱਜ ਇਸ ਪ੍ਰੋਗਰਾਮ ਦੀ ਵੀਡੀਓ ਤੱਕ ਇਹ ਕੋਈ 10 12 ਸਾਲ ਦੀ ਲੜਾਈ ਆ। ਸਿੱਖ ਜੱਦੋ ਜਹਿਦ ਨਾਲ ਸਿਨਮਿਆਂ ਚੋਂ ਫਿਲਮਾਂ ਹਟਵਾਉਂਦੇ ਰਹੇ, ਧਰਾਤਲ ਤੇ ਬਹੁਤ ਸਾਰੇ ਸਿੱਖ ਧਰਨੇ ਲਾਉਂਦੇ ਤੇ ਮੁਜਾਹਰੇ ਕਰਦੇ ਰਹੇ।

 

 

 

 

 

ਪਰ ਮੈਨੂੰ ਹੁਣ ਲੱਗਦਾ ਕਿ ਅਸੀਂ ਇਹ ਜੰਗ ਹਾਰ ਚੁੱਕੇ ਹਾਂ। ਗੱਲ ਸਿਰਫ ਧਰੁਵ ਰਾਠੀ ਵੱਲੋਂ ਬਣਾਈ ਘਟੀਆ AI ਐਨੀਮੇਸ਼ਨ ਦੀ ਨਹੀਂ ਸਗੋਂ ਉਸ ਦੀ ਵੀਡੀਓ ਤੇ ਆਈਆਂ ਹਜ਼ਾਰਾਂ ਸਿੱਖਾਂ ਦੀਆਂ ਟਿੱਪਣੀਆਂ ਦੀ ਹੈ। ਇੱਕ ਵੀ ਸਿੱਖ ਇਤਰਾਜ਼ ਨਹੀਂ ਕਰ ਰਿਹਾ। ਸਭ ਉਸ ਦੇ ਸ਼ੁਕਰ ਗੁਜ਼ਾਰ ਹਨ ਕਿ ਉਸਨੇ ਕਿੰਨੀ ਕਿਰਪਾ ਕੀਤੀ ਸਾਡਾ ਇਤਿਹਾਸ ਫਿਲਮਾਕੇ। ਕਿਸੇ ਨੂੰ ਵੀ ਇਸ ਬੇਹੂਦਾ ਸਿਰਜੇ ਬਿਰਤਾਂਤ ਦਾ ਦੁੱਖ ਨਹੀਂ।

 

 

 

 

 

ਸਾਨੂੰ ਇਤਰਾਜ ਹੁੰਦਾ ਕਿ ਜਥੇਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਵੱਡੀਆਂ ਸਿੱਖ ਸੰਸਥਾਵਾਂ, ਅਕਾਲੀ ਦਲ ਇਸ ਬਾਰੇ ਕੁਝ ਬੋਲਦੇ ਕਰਦੇ ਕਿਉਂ ਨਹੀਂ। ਸਪਸ਼ਟ ਹੈ ਕਿ ਜਦੋਂ ਆਮ ਸਿੱਖ ਅਜਿਹੀਆਂ ਫਿਲਮਾਂ ਦੇ ਨਾਲ ਹੈ ਤਾਂ ਵੋਟਾਂ ਨਾਲ ਚੁਣੀਆਂ ਸੰਸਥਾਵਾਂ ਵਿਰੋਧ ਕਿਉਂ ਕਰਨਗੀਆਂ?

 

 

 

 

 

 

 

ਮੂਰਤ ਦੇ ਬਿਨਾਹ ਤੇ ਬੁੱਧ ਮੱਤ ਦੋ ਫਾੜ ਹੋ ਗਿਆ ਸੀ, ਹੀਨਯਾਨ ਤੇ ਮਹਾਯਾਨ ਵਿੱਚ ਮਹਾਤਮਾ ਬੁੱਧ ਦੀ ਅੱਖਾਂ ਖੁੱਲੀਆਂ ਜਾਂ ਅੱਖਾਂ ਬੰਦ ਵਾਲੀ ਮੂਰਤੀ ਰੱਖਣ ਦਾ ਰੌਲ਼ਾ ਸੀ।

 

 

 

 

 

 

ਅੱਜ ਸਿੱਖਾਂ ਦੀ ਵੱਡੀ ਗਿਣਤੀ ਤਸਵੀਰ ਪੂਜਕ ਹੈ, ਉਹ AI ਨਾਲ ਤਸਵੀਰਾਂ ਨੂੰ ਦਿੱਤੀ ਮੂਮੈਂਟ ਤੋਂ ਗਦਗਦ ਹੋ ਰਹੇ ਨੇ।

 

 

 

 

 

ਕਿਸੇ ਧਾਰਮਿਕ ਮਨੁੱਖ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਦੀ ਜੱਫੀ ਪਾਕੇ ਪਿੱਛੇ ਗਾਣਾ ਲਾ ਦਿੱਤਾ ‘ਕੋਈ ਮੁੱਲ ਨਹੀਂ ਪਿਉ ਪੁੱਤ ਦੀ ਯਾਰੀ ਦਾ’ ਹਜ਼ਾਰਾਂ ਬੰਦੇ ਥੱਲੇ “ਵਾਹਿਗੁਰੂ ਵਾਹਿਗੁਰੂ” ਲਿਖ ਰਹੇ ਨੇ। ਮੈਂ ਕਦੇ ਏਨਾ ਨਾਂਹ ਪੱਖੀ ਨਹੀਂ ਹੋਇਆ, ਪਰ ਏ ਵਰਤਾਰਾ ਵੇਖਕੇ ਲੱਗਦਾ ਕਿ ਏਨੂੰ ਡੱਕਣਾ ਹੁਣ ਸਾਡੇ ਵੱਸ ਦੀ ਗੱਲ ਨਹੀਂ ਰਹੀ।

 

 

 

 
 

ਮਹਾਰਾਜ ਬਹੁੜੀ ਕਰਨ।
ਪਿੱਪਲ਼ ਸਿੰਘ

Check Also

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ …