Breaking News

VIP ਟਰੀਟਮੈਂਟ ਦੇ ਦੋਸ਼ਾਂ ’ਤੇ ਭੜਕੀ ਅਦਾਕਾਰਾ ਦੀਪਿਕਾ ਸਿੰਘ, ਵੀਡੀਓ ਸਾਂਝੀ ਕਰਕੇ ਦਿੱਤੀ ਸਫ਼ਾਈ

VIP ਟਰੀਟਮੈਂਟ ਦੇ ਦੋਸ਼ਾਂ ’ਤੇ ਭੜਕੀ ਅਦਾਕਾਰਾ ਦੀਪਿਕਾ ਸਿੰਘ, ਵੀਡੀਓ ਸਾਂਝੀ ਕਰਕੇ ਦਿੱਤੀ ਸਫ਼ਾਈ

ਵ੍ਰਿੰਦਾਵਨ ’ਚ VIP ਟਰੀਟਮੈਂਟ ਦੇ ਦੋਸ਼ਾਂ ’ਤੇ ਭੜਕੀ ਅਦਾਕਾਰਾ ਦੀਪਿਕਾ ਸਿੰਘ, ਵੀਡੀਓ ਸਾਂਝੀ ਕਰਕੇ ਦਿੱਤੀ ਸਫ਼ਾਈ

ਟੈਲੀਵਿਜ਼ਨ ਅਦਾਕਾਰਾ ਦੀਪਿਕਾ ਸਿੰਘ ਆਪਣੀ ਹਾਲੀਆ ਵ੍ਰਿੰਦਾਵਨ ਯਾਤਰਾ ਦੌਰਾਨ ਕਥਿਤ ਤੌਰ ’ਤੇ VIP ਟਰੀਟਮੈਂਟ ਲੈਣ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੁਜਾਰੀ ਨੇ ਦੀਪਿਕਾ ਅਤੇ ਉਸ ਦੇ ਪਰਿਵਾਰ ਨੂੰ ਪਹਿਲ ਦੇ ਕੇ ਪ੍ਰਸ਼ਾਦ ਦਿੱਤਾ, ਜਦਕਿ ਨੇੜੇ ਖੜ੍ਹੀਆਂ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਆਲੋਚਨਾ ਤੋਂ ਬਾਅਦ ਦੀਪਿਕਾ ਨੇ ਦੂਜੇ ਐਂਗਲ ਤੋਂ ਬਣੀ ਵਿਸਥਾਰਤ ਵੀਡੀਓ ਸਾਂਝੀ ਕਰਦਿਆਂ ਦੋਸ਼ਾਂ ਨੂੰ ਗਲਤ ਦੱਸਿਆ। ਉਸ ਨੇ ਕਿਹਾ ਕਿ ਵਾਇਰਲ ਵੀਡੀਓ ਰਾਹੀਂ ਘਟਨਾ ਦੀ ਅਧੂਰੀ ਤਸਵੀਰ ਪੇਸ਼ ਕੀਤੀ ਗਈ ਹੈ। ਉਸ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਨੇੜੇ ਖੜ੍ਹੀਆਂ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਨੂੰ ਵੀ ਪ੍ਰਸ਼ਾਦ ਮਿਲਦਾ ਦਿਖਾਈ ਦੇ ਰਿਹਾ ਹੈ।

ਦੀਪਿਕਾ ਨੇ ਕਿਹਾ ਕਿ ਪੁਜਾਰੀ ਵੱਲੋਂ ਦੋ ਛੋਟੇ ਬੱਚਿਆਂ ਨੂੰ ਪਿਆਰ ਨਾਲ ਪ੍ਰਸ਼ਾਦ ਦੇਣ ਵਿੱਚ ਕੁਝ ਵੀ ਗਲਤ ਨਹੀਂ ਸੀ, ਕਿਉਂਕਿ ਬੱਚਿਆਂ ਨੂੰ ਵੀ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ। ਉਸ ਨੇ ਲੋਕਾਂ ਨੂੰ ਬਿਨਾਂ ਪੂਰੀ ਸੱਚਾਈ ਜਾਣੇ ਕਿਸੇ ’ਤੇ ਦੋਸ਼ ਨਾ ਲਗਾਉਣ ਅਤੇ ਵਿਊਜ਼ ਤੇ ਫਾਲੋਅਰਜ਼ ਲਈ ਸ਼ਰਧਾਲੂਆਂ ਨੂੰ ਗੁਮਰਾਹ ਨਾ ਕਰਨ ਦੀ ਅਪੀਲ ਕੀਤੀ।

ਵੀਡੀਓ ਵਿੱਚ ਦੀਪਿਕਾ ਆਪਣੇ ਪਤੀ ਰੋਹਿਤ ਰਾਜ ਗੋਇਲ, ਪੁੱਤਰ ਸੋਹਮ ਅਤੇ ਪਰਿਵਾਰ ਦੇ ਇੱਕ ਹੋਰ ਬੱਚੇ ਨਾਲ ਪੁਜਾਰੀ ਤੋਂ ਆਸ਼ੀਰਵਾਦ ਲੈਂਦੀ ਦਿਖਾਈ ਦਿੱਤੀ। ਪਰਿਵਾਰ ਨੂੰ ਧਾਰਮਿਕ ਦੁਪੱਟੇ, ਫੁੱਲਾਂ ਦੀਆਂ ਮਾਲਾਵਾਂ, ਪ੍ਰਸ਼ਾਦ ਅਤੇ ਭਗਵਾਨ ਕ੍ਰਿਸ਼ਨ ਨਾਲ ਸਬੰਧਤ ਬੰਸਰੀਆਂ ਵੀ ਦਿੱਤੀਆਂ ਗਈਆਂ।

ਸਪੱਸ਼ਟੀਕਰਨ: ਦੀਪਿਕਾ VIP ਟਰੀਟਮੈਂਟ ਖ਼ਿਲਾਫ਼ ਨਹੀਂ ਭੜਕੀ ਸੀ; ਉਹ ਆਪਣੇ ਉੱਪਰ ਲੱਗੇ VIP ਟਰੀਟਮੈਂਟ ਅਤੇ ਹੋਰ ਸ਼ਰਧਾਲੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ’ਤੇ ਭੜਕੀ ਅਤੇ ਉਸ ਨੇ ਸਫ਼ਾਈ ਦਿੱਤੀ ਸੀ।

Check Also

Bollywood News ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ ”ਚ ਪਈ ਦਰਾਰ ! ਰੋਂਦੀ ਪਤਨੀ ਨੇ…

Bollywood News ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ ”ਚ ਪਈ …