Breaking News

CJP ਆਗੂ ਦੀਪਕੇ ”ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ

CJP ਆਗੂ ਦੀਪਕੇ ”ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ

ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ ”ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ

ਦਿੱਲੀ ਦੇ ਜੰਤਰ-ਮੰਤਰ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਸਫਲਤਾ ਤੋਂ ਬਾਅਦ ਸੀਜੇਪੀ ਮੁਖੀ ਅਭਿਜੀਤ ਦੀਪਕ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਵਾਰ ਉਸਦੇ ਖ਼ਬਰਾਂ ਵਿੱਚ ਆਉਣ ਦਾ ਕਾਰਨ ਵਿਰੋਧ ਪ੍ਰਦਰਸ਼ਨ ਨਹੀਂ, ਸਗੋਂ ਉਸਦਾ ਵਿਆਹ ਹੈ।

ਅਭਿਜੀਤ ਦੀ ਮਾਂ ਨੇ ਇੱਕ ਇੰਟਰਵਿਊ ਵਿੱਚ ਦੀਪਕੇ ਦੇ ਵਿਆਹ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਮਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਭਿਜੀਤ ਨੂੰ ਵਿਆਹ ਲਈ ਰਿਸ਼ਤੇ ਬਹੁਤ ਸਾਰੇ ਆ ਰਹੇ ਹਨ। ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਨੂੰ ਕਈ ਫੋਨ ਆਏ ਹਨ।

ਭਾਵੇਂ ਇਸ ਤੋਂ ਪਹਿਲਾਂ ਵੀ ਦੀਪਕੇ ਨੂੰ ਪ੍ਰਸਤਾਵ ਆਏ ਸਨ ਪਰ ਹੁਣ ਵਿਆਹ ਦੇ ਰਿਸ਼ਤਿਆਂ ਦੀ ਗਿਣਤੀ ਵੱਧ ਗਈ ਹੈ। ਵਿਆਹ ਉਸ ਸਮੇਂ ਹੋਵੇਗਾ, ਜਦੋਂ ਉਸ ਦਾ ਸਮਾਂ ਆਵੇਗਾ। ਇਸ ਵੇਲੇ, ਅਭਿਜੀਤ ਨੂੰ ਇਸ ਪੂਰੇ ਅੰਦੋਲਨ ਦੀ ਥਕਾਵਟ ਤੋਂ ਉਭਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ। ਅਭਿਜੀਤ ਦੀ ਮਾਂ ਦੇ ਮੁਤਾਬਕ ਉਸਦੀ ਹੋਣ ਵਾਲੀ ਨੂੰਹ ਉਸ ਦੇ ਵਾਂਗ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ, “ਪਹਿਲਾਂ, ਮੈਂ ਸੋਚਦੀ ਸੀ ਕਿ ਮੇਰੀ ਨੂੰਹ ਬਹੁਤ ਸਾਧਾਰਨ ਹੋਵੇ ਪਰ ਹੁਣ, ਜਿਸ ਪੜਾਅ ‘ਤੇ ਅਭਿਜੀਤ ਹੈ, ਉਸਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੈ। ਹੁਣ ਉਹ ਸਮਾਂ ਨਹੀਂ ਹੈ, ਜਦੋਂ ਸਭ ਕੁਝ ਮਾਪਿਆਂ ਦੀ ਪਸੰਦ ਨਾਲ ਤੈਅ ਹੁੰਦਾ ਹੋਵੇ। ਅੱਜ ਦੇ ਨੌਜਵਾਨਾਂ ਦੀ ਸੋਚ ਵੱਖਰੀ ਹੈ ਅਤੇ ਅਸੀਂ ਅਭਿਜੀਤ ਦੇ ਹਰ ਫੈਸਲੇ ਦਾ ਪੂਰਾ ਸਮਰਥਨ ਕਰਾਂਗੇ।”

Check Also

Jitender Gogi: ‘ਵਕੀਲ ਦੀ ਡਰੈੱਸ ‘ਚ ਸਨ….

Jitender Gogi: ‘ਵਕੀਲ ਦੀ ਡਰੈੱਸ ‘ਚ ਸਨ ਹਮਲਾਵਰ…’: ਅੰਕਿਤ ਬਾਲੀਆਨ ਦੇ ਕਤਲ ‘ਚ ਗੋਗੀ ਗੈਂਗ …