Canada:
ਜਾਅਲੀ ਮਕਾਨ-ਮਾਲਕ ਬਣਕੇ ਕਿਰਾਏ ਖਾਂਦੀ ਪੰਜਾਬਣ ਕੀਤੀ ਗ੍ਰਿਫਤਾਰ
ਇੱਕ ਬੈਸਮੈਂਟ 17 ਵਿਅਕਤੀਆਂ ਨੂੰ ਕਿਰਾਏ ’ਤੇ ਦੇ ਕੇ ਧੋਖਾਧੜੀ ਕਰਨ ਵਾਲੀ ਬਰੈਂਪਟਨ ਦੀ ਸਵਰੀਤ ਕੌਰ ਗ੍ਰਿਫ਼ਤਾਰ
Canada News: ਬਰੈਂਪਟਨ ਵਿੱਚ ਔਰਤ ਨੂੰ ਇੱਕੋ ਘਰ ਨੂੰ ਕਿਰਾਏ ’ਤੇ ਦੇਣ ਬਦਲੇ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦੇ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਬਰੈਂਪਟਨ ਦੀ ਸਵਰੀਤ ਕੌਰ $60,000 ਦੇ ਰੈਂਟਲ ਫਰਾਡ ਮਾਮਲੇ ’ਚ ਪੀਲ ਪੁਲਿਸ ਵੱਲੋਂ ਗ੍ਰਿਫ਼ਤਾਰ,ਪੁਲਿਸ ਮੁਤਾਬਕ ਮਈ 2025 ਤੋਂ ਫਰਵਰੀ 2026 ਤੱਕ ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਕਿਰਾਏ ਲਈ ਘਰਾਂ ਦੀ ਬੇਸਮੈਂਟ ਦੇ ਇਸ਼ਤਿਹਾਰ ਦਿੱਤੇ ਅਤੇ ਪੀੜਤਾਂ ਤੋਂ ਪਹਿਲੇ ਤੇ ਆਖਰੀ ਮਹੀਨੇ ਦੇ ਕਿਰਾਏ ਦੀ ਡਿਪਾਜ਼ਿਟ ਵੀ ਲੈ ਲਏ ਪਰ ਬਾਅਦ ਵਿੱਚ ਪੀੜਤਾਂ ਨੂੰ ਪਤਾ ਲੱਗਿਆ ਕਿ ਰੈਂਟਲ ਪ੍ਰਾਪਰਟੀ ਅਸਲ ਵਿੱਚ ਹੈ ਹੀ ਨਹੀਂ ਸੀ।
Canada News: ਬਰੈਂਪਟਨ ਵਿੱਚ ਔਰਤ ਨੂੰ ਇੱਕੋ ਘਰ ਨੂੰ ਕਿਰਾਏ ’ਤੇ ਦੇਣ ਬਦਲੇ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦੇ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਰਹਿੰਦੀ ਸਵਰੀਤ ਕੌਰ (27) ਨੇ ਇਹ ਠੱਗੀਆਂ ਮਈ 2025 ਤੋਂ ਜਨਵਰੀ 2026 ਦੌਰਾਨ ਮਾਰੀਆਂ ਹਨ। ਪੀਲ ਪੁਲੀਸ ਨੇ ਦੱਸਿਆ ਕਿ ਸਵਰੀਤ ਕੌਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬੇਸਮੈਂਟ ਅਪਾਰਟਮੈਂਟ ਕਿਰਾਏ ’ਤੇ ਦੇਣ ਬਾਰੇ ਕਹਿੰਦੀ ਤੇ ਇੱਛੁਕ ਵਿਅਕਤੀਆਂ ਨਾਲ ਆਨਲਾਈਨ ਇਕਰਾਰਾਨਾਮਾ ਕਰਕੇ ਨਿਯਮਾਂ ਅਨੁਸਾਰ ਪਹਿਲੇ ਅਤੇ ਆਖਰੀ ਮਹੀਨੇ ਦਾ ਕਿਰਾਇਆ ਵਸੂਲ ਲੈਂਦੀ ਸੀ।
ਪਰ ਜਦੋਂ ਕਿਰਾਏਦਾਰ ਆਪਣਾ ਸਮਾਨ ਲੈਕੇ ਰਹਿਣ ਲਈ ਪਹੁੰਚਦੇ ਤਾਂ ਪਤਾ ਲੱਗਦਾ ਕਿ ਉਸ ਅਪਾਰਟਮੈਂਟ ਵਿੱਚ ਪਹਿਲਾਂ ਤੋਂ ਕੋਈ ਰਹਿ ਰਿਹਾ ਹੈ। ਕਿਰਾਏਦਾਰਾਂ ਵਲੋਂ ਆਪਣੀ ਰਕਮ ਵਾਪਸ ਮੰਗਣ ਤੇ ਉਹ ਲਾਰੇਬਾਜ਼ੀ ਨਾਲ ਲਟਕਾਈ ਰੱਖਦੀ। ਇਸੇ ਉਸ ਨੇ 17 ਵਿਅਕਤੀਆਂ ਨਾਲ 60 ਹਜ਼ਾਰ ਡਾਲਰ ਦੀ ਠੱਗੀ ਮਾਰੀ ਹੈ।
ਠੱਗੀ ਦਾ ਸ਼ਿਕਾਰ ਹੋਏ 17 ਵਿਅਕਤੀਆਂ ਵੱਲੋਂ ਪੁਲੀਸ ਨੂੰ ਸ਼ਿਕਾਇਤਾਂ ਕੀਤੇ ਜਾਣ ’ਤੇ ਪੀਲ ਪੁਲੀਸ ਦੀ ਅਪਰਾਧ ਜਾਂਚ ਬਿਊਰੋ ਨੇ ਔਰਤ ਵਿਰੁੱਧ ਠੱਗੀ ਦੀਆਂ ਧਾਰਾਵਾਂ ਅਤੇ ਪੁਲੀਸ ਦੇ ਕੰਮ ’ਚ ਅੜਿੱਕੇ ਪਾਉਣ ਦੇ ਦੋਸ਼ਾਂ ਹੇਠ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

-ਨਵੇਂ ਟੈਰਿਫ ਨਾਲ ਨਜਿੱਠਣ ਲਈ ਅਮਰੀਕਾ-ਕੈਨੇਡਾ ਗੱਲਬਾਤ ਤੇਜ਼ ਹੋਵੇਗੀ
-ਟੂਲ ਚੋਰੀ ਦੇ ਦੋਸ਼ ਹੇਠ ਚਾਰਜ ਕੀਤੇ ਬੱਤੀਆਂ ‘ਚੋਂ ਤੇਰਾਂ ਭਾਰਤੀ ਮੂਲ ਦੇ
-ਜਾਅਲੀ ਮਕਾਨ-ਮਾਲਕ ਬਣਕੇ ਕਿਰਾਏ ਖਾਂਦੀ ਪੰਜਾਬਣ ਕੀਤੀ ਗ੍ਰਿਫਤਾਰ
-ਕੈਨੇਡਾ ਦੇ ਜੰਮਪਲਾਂ ਵਲੋਂ ਮਜ਼ਦੂਰੀ ਵਾਲੇ ਕੰਮਾਂ ਨੂੰ ਤਰਜੀਹ ਨਹੀਂ
-ਮੁਜ਼ਾਹਰਾਕਾਰੀਆਂ ਲਈ ਮੰਦਰਾਂ ਨੇ ਦਰਵਾਜੇ ਭੇੜੇ, ਗੁਰਦੁਆਰੇ ਮਿਲੀ ਸ਼ਰਨ
-‘ਪੂਛ ਨੂੰ ਅੱਗ ਲਵਾਉਣ ਲਈ’ ਸਿੱਖਾਂ ਨੂੰ ਮਿਲ ਰਹੇ ਨੇ ਸੱਦੇ