Breaking News

ਆਰੀਆ ਸਮਾਜ ਨਾਲ ਟਕਰਾਉਣ ਵਾਲੇ ਡੇਰੇ ਨਾਲ ਹੁਣ ਸਿੱਖਾਂ ਨੂੰ ਟਕਰਾਅ ਵਾਲੇ ਰਾਹ ਤੋਰਿਆ ਜਾ ਰਿਹਾ ਹੈ।

ਆਰੀਆ ਸਮਾਜ ਨਾਲ ਟਕਰਾਉਣ ਵਾਲੇ ਡੇਰੇ ਨਾਲ ਹੁਣ ਸਿੱਖਾਂ ਨੂੰ ਟਕਰਾਅ ਵਾਲੇ ਰਾਹ ਤੋਰਿਆ ਜਾ ਰਿਹਾ ਹੈ।

ਹਰਿਆਣੇ ਵਿੱਚ 10 ਕੁ ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਸੰਤ ਰਾਮਪਾਲ ਦਾ ਸਭ ਤੋਂ ਵੱਡਾ ਟਕਰਾਅ ਆਰੀਆ ਸਮਾਜ ਨਾਲ ਸੀ।

ਉਹ ਸਵਾਮੀ ਦਇਆਨੰਦ ਅਤੇ ਉਨ੍ਹਾਂ ਦੇ ਹੋਰ ਵਿਦਵਾਨਾਂ ਦੀਆਂ ਕਿਰਤਾਂ ਨੂੰ ਸ਼ਰੇਆਮ ਚੈਲੰਜ ਕਰਦਾ ਸੀ।

ਯੂਟਿਊਬ ਤੇ ਉਸਦੇ ਬਥੇਰੇ ਪੁਰਾਣੇ ਵਿਖਿਆਨ ਮਿਲ ਜਾਣਗੇ, ਜਿਸ ਵਿੱਚ ਉਹ ਆਰੀਆ ਸਮਾਜੀਆਂ ਦੀਆਂ ਧੱਜੀਆਂ ਉਡਾ ਰਿਹਾ ਸੀ।

ਹਰਿਆਣੇ ਵਿੱਚ ਉਸ ਦੇ ਖਿਲਾਫ ਮੁਹਿੰਮ ਵੀ ਆਰੀਆ ਸਮਾਜੀ ਹੀ ਚਲਾ ਰਹੇ ਸਨ।

ਹੁਣ ਉਸ ਦੇ ਚੇਲਿਆਂ ਨਾਲ ਸਿੱਖਾਂ ਦੇ ਟਕਰਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਦੇ ਪ੍ਰਚਾਰਕ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਪਵਨ ਦਾਸ ਨਾਂ ਦੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਸਿੱਖਾਂ ਅਤੇ ਪੱਗ ਬਾਰੇ ਕੋਈ ਵਿਵਾਦਤ ਟਿੱਪਣੀ ਕੀਤੀ ਗਈ ਹੈ।

ਇਹ ਨਹੀਂ ਪਤਾ ਕਿ ਪਵਨ ਦਾਸ ਵਾਕਈ ਸੰਤ ਰਾਮਪਾਲ ਦੇ ਸੰਗਠਨ ਵੱਲੋਂ ਅਧਿਕਾਰਤ ਪ੍ਰਚਾਰਕ ਹੈ ਜਾਂ ਨਹੀਂ

ਪਰ ਇਹ ਪੱਕੀ ਗੱਲ ਹੈ ਕਿ ਉਹ ਉਸੇ ਤੰਤਰ ਦਾ ਟਾਊਟ ਹੈ, ਜਿਹੜਾ ਬਿਨਾਂ ਵਜ੍ਹਾ ਸੰਤ ਰਾਮਪਾਲ ਦੇ ਚੇਲਿਆਂ ਅਤੇ ਸਿੱਖਾਂ ਦਰਮਿਆਨ ਟਕਰਾਅ ਖੜਾ ਕਰਨਾ ਚਾਹੁੰਦਾ ਹੈ।

ਸਿੱਖਾਂ ‘ਚੋਂ ਵੀ ਕੁਝ ਬੰਦੇ ਉਸ ਦੀ ਟਿੱਪਣੀ ਨੂੰ ਆਧਾਰ ਬਣਾ ਕੇ ਰਿਐਕਟ ਕਰ ਰਹੇ ਨੇ ਤੇ ਰਾਮਪਾਲ ਬਾਰੇ ਵੀ ਪੁੱਠਾ ਸਿੱਧਾ ਲਿਖ ਬੋਲ ਰਹੇ ਨੇ।

ਜਿੰਨਾ ਚਿਰ ਉਹ ਜੇਲ੍ਹ ਤੋਂ ਬਾਹਰ ਰਿਹਾ ਸੰਤ ਰਾਮਪਾਲ ਆਰੀਆ ਸਮਾਜ ਦੇ ਗਲੇ ਦੀ ਹੱਡੀ ਬਣਿਆ ਰਿਹਾ।

ਕੇਂਦਰੀ ਤੰਤਰ ਅਤੇ ਆਰੀਆ ਸਮਾਜੀਆਂ ਦੇ ਟਾਊਟਾਂ ਦੀ ਹੁਣ ਇਹ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਗਲੇ ਦੀ ਹੱਡੀ ਹੁਣ ਸਿੱਖਾਂ ਦੇ ਗਲ ਵਿੱਚ ਫਸਾਈ ਜਾਵੇ ਤੇ ਸਿੱਖਾਂ ਵਿੱਚੋਂ ਵੀ ਕਈ ਇਸ ਕੰਮ ਵਿੱਚ ਜਾਣੇ ਅਣਜਾਣੇ ਉਨ੍ਹਾਂ ਦੀ ਮੱਦਦ ਕਰ ਰਹੇ ਨੇ।

ਸੰਤ ਰਾਮਪਾਲ ਕਬੀਰ ਪੰਥ ਦਾ ਪ੍ਰਚਾਰ ਕਰਦਾ ਸੀ ਜਦਕਿ ਆਰੀਆ ਸਮਾਜੀ ਭਗਤ ਕਬੀਰ ਜੀ ਨੂੰ ਸਮਝਦੇ ਹੀ ਕੁਝ ਨਹੀਂ।

ਕੇਂਦਰੀ ਤੰਤਰ ਅਤੇ ਫਿਰਕੂ ਜ਼ਹਿਰ ਫੈਲਾਉਣ ਵਾਲੇ ਹਿੰਦੂਤਵੀਆਂ ਨੂੰ ਪੂਰੀ ਸਮਝ ਹੈ ਕਿ ਸਿੱਖ ਕਿਵੇਂ ਰਿਐਕਟ ਕਰਦੇ ਨੇ।

ਇਸੇ ਗੱਲ ਦਾ ਉਹ ਫਾਇਦਾ ਉਠਾਉਂਦੇ ਨੇ ਅਤੇ ਸਿੱਖਾਂ ਨੂੰ ਕਈ ਫਾਲਤੂ ਟਕਰਾਵਾਂ ਵਿੱਚ ਧੱਕਦੇ ਨੇ।

ਸਬੰਧਤ ਲਿੰਕ
#Unpopular_Opinions
#Unpopular_Ideas
#Unpopular_Facts