Today, Durham Regional Police Service (DRPS) announced the results of Project Jetsetter – a coordinated enforcement and investigative response focused on criminal tourism.
Project Jetsetter is the culmination of multiple major investigations into organized criminal activity in Durham Region and across the Greater Toronto Area. This initiative targeted organized groups travelling to Canada for the purpose of executing high-profit crimes, often connected to international criminal networks. These activities are deliberate, coordinated, and profit-driven; not random or opportunistic.
Through more than nine separate investigations and over 5,000 investigative hours, the DRPS Financial Crimes Unit has tracked more than 200 incidents tied to criminal tourism, resulting in over $2.61 million in confirmed financial losses in Durham Region alone.
Today, Durham Regional Police Service (DRPS) announced the results of Project Jetsetter – a coordinated enforcement and investigative response focused on criminal tourism.
Project Jetsetter is the culmination of multiple major investigations into organized criminal activity in… pic.twitter.com/R6LptS4T0K
— Durham Regional Police (@DRPS) June 5, 2026
Canada News: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ; ਜਾਣੋ ਪੁਲਿਸ ਨੇ ਕਿਉਂ ਲਿਆ ਵੱਡਾ ਐਕਸ਼ਨ?
Canada Police: ਕੈਨੇਡਾ ਤੋਂ ਇੱਕ ਵੱਡੀ ਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਕੈਨੇਡਾ ਦੀ ਡਰਹਮ ਰੀਜਨਲ ਪੁਲਿਸ ਨੇ ਲਗਜ਼ਰੀ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਰੀਬ 5000 ਘੰਟੇ ਦੀ ਲੰਬੀ ਜਾਂਚ ਵਾਲੇ ‘ਪ੍ਰੋਜੈਕਟ ਜੈੱਟਸੈੱਟਰ’ ਨਾਂ ਦੇ ਇਸ ਆਪਰੇਸ਼ਨ ਤਹਿਤ ‘ਕ੍ਰਿਮੀਨਲ ਟੂਰਿਜ਼ਮ’ ਨਾਲ ਜੁੜੇ 46 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 164 ਮੁਲਜ਼ਮਾਂ ਦੀ ਭਾਲ ਹਾਲੇ ਵੀ ਜਾਰੀ ਹੈ, ਜਿਨ੍ਹਾਂ ‘ਚ ਅਰਸ਼ਜੋਤ ਸਿੰਘ, ਅਰਸ਼ਦੀਪ ਸਿੰਘ ਗੁਰਮ, ਜਗਦੀਪ ਸਿੰਘ, ਜਸਦੀਪ ਸਿੰਘ, ਹਰਸਿਮਰਨ ਸਿੰਘ ਸਿੰਘ ਢਿੱਲੋਂ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਸ਼ੇਰ ਸਿੰਘ ਸਣੇ ਕਈ ਪੰਜਾਬੀ ਵੀ ਮੌਜੂਦ ਹਨ।

ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ
ਪੁਲਿਸ ਮੁਤਾਬਕ ਇਹ ਅਜਿਹੇ ਅਪਰਾਧੀ ਹੁੰਦੇ ਹਨ ਜੋ ਦੂਜੇ ਦੇਸ਼ਾਂ ਤੋਂ ਟੂਰਿਸਟ ਬਣ ਕੇ ਕੈਨੇਡਾ ਆਉਂਦੇ ਹਨ, ਪਰ ਉਨ੍ਹਾਂ ਦਾ ਮੁੱਖ ਮਕਸਦ ਇੱਥੇ ਆ ਕੇ ਸਿਰਫ਼ ਵੱਡੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੁੰਦਾ ਹੈ। ਇਹ ਗਿਰੋਹ ਖ਼ਾਸ ਤੌਰ ‘ਤੇ ਪੋਸ਼ ਇਲਾਕਿਆਂ ਦੇ ਲਗਜ਼ਰੀ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਹ ਲੋਕ, ਖ਼ਾਸ ਕਰ ਬਜ਼ੁਰਗ ਲੋਕਾਂ ਨੂੰ ਮਦਦ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਗਹਿਣੇ ਆਦਿ ਲੁੱਟ ਲੈਂਦੇ ਸਨ। ਇਸ ਗਿਰੋਹ ਨੇ ਇਕੱਲੇ ਡਰਹਮ ਇਲਾਕੇ ‘ਚ ਹੀ 2.61 ਮਿਲੀਅਨ ਡਾਲਰ (ਕਰੀਬ 17.77 ਕਰੋੜ ਰੁਪਏ) ਦੀ ਕੀਮਤ ਦਾ ਸਾਮਾਨ ਲੁੱਟਿਆ ਹੈ।

ਸਾਜ਼ਿਸ਼ ਰਚਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ
ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਦੌਰਾਨ ਮੁਲਜ਼ਮਾਂ ਕੋਲੋਂ ਲੱਖਾਂ ਡਾਲਰ ਦੇ ਚੋਰੀ ਕੀਤੇ ਗਏ ਗਹਿਣੇ, ਮਹਿੰਗੀਆਂ ਘੜੀਆਂ, ਡਿਜ਼ਾਈਨਰ ਬੈਗ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵਾਰਦਾਤਾਂ ਵਿੱਚ ਵਰਤੇ ਜਾਣ ਵਾਲੇ ਕਈ ਹਾਈਟੈੱਕ ਉਪਕਰਨ ਵੀ ਜ਼ਬਤ ਕੀਤੇ ਗਏ ਹਨ। ਇਹ ਗਿਰੋਹ ਗ੍ਰੇਟਰ ਟੋਰੰਟੋ ਏਰੀਆ ਦੇ ਕਈ ਹਿੱਸਿਆਂ ‘ਚ ਸਰਗਰਮ ਸੀ। ਮੁਲਜ਼ਮਾਂ ਖ਼ਿਲਾਫ਼ ਬਿਨਾਂ ਇਜਾਜ਼ਤ ਘਰਾਂ ਵਿੱਚ ਵੜਨ, ਚੋਰੀ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਡਰਹਮ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ
ਦੱਸ ਦੇਈਏ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕੈਨੇਡਾ ਦੀ ਸਰਹੱਦੀ ਸੁਰੱਖਿਆ ਏਜੰਸੀ (CBSA) ਅਤੇ ਹੋਰ ਸਥਾਨਕ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਸੰਭਵ ਹੋਈਆਂ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਨੈੱਟਵਰਕ ਦੇ ਤਾਰ ਹੋਰ ਕਿਹੜੇ ਦੇਸ਼ਾਂ ਨਾਲ ਜੁੜੇ ਹੋਏ ਹਨ। ਡਰਹਮ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਨ੍ਹਾਂ ਮੁਲਜ਼ਮਾਂ ਸਬੰਧੀ ਕੋਈ ਵੀ ਜਾਣਕਾਰੀ ਮੌਜੂਦ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰਨ। ਉਨ੍ਹਾਂ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਤੇ ਉਨ੍ਹਾਂ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ।