Breaking News

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ

ਆਸਟਰੇਲੀਆ ਤੋਂ ਆਏ ਸੁਨੀਲ ਸ਼ਰਮਾ ਦਾ ਭਰਾ ਹੀ ਨਿਕਲਿਆ ਕਾਤਲ

ਪ੍ਰਾਪਰਟੀ ਵਿਵਾਦ ਬਣਿਆ ਖ਼ੂਨੀ ਖੇਡ ਦਾ ਕਾਰਨ

Missing Australian NRI killed: ਲਾਪਤਾ ਆਸਟਰੇਲੀਆਈ ਪਰਵਾਸੀ ਭਾਰਤੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ
ਆਸਟਰੇਲੀਆ ਤੋਂ ਆਏ ਹਿਸਾਬ ਦੇ ਅਧਿਆਪਕ ਦੀ ਗੁੰਮਸ਼ੁਦਗੀ ਦਾ ਮਾਮਲਾ ਅੰਮ੍ਰਿਤਸਰ ਪੁਲਿਸ ਨੇ ਹੱਲ ਕਰ ਲਿਆ ਹੈ ਅਤੇ ਐਨ.ਆਰ.ਆਈ. ਸੁਨੀਲ ਸ਼ਰਮਾ ਦਾ ਕਾਤਲ ਉਸ ਦਾ ਸਕਾ ਭਰਾ ਹੀ ਨਿਕਲਿਆ। ਪੁਲਿਸ ਨੇ ਮੁਲਜ਼ਮ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਲੰਘੀ 22 ਮਈ ਤੋਂ ਲਾਪਤਾ ਚੱਲ ਰਿਹਾ ਸੀ ਅਤੇ ਬੱਚਿਆਂ ਵੱਲੋਂ ਆਪਣੇ ਚਾਚੇ ’ਤੇ ਸ਼ੱਕ ਪ੍ਰਗਟਾਇਆ ਸੀ। ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਆਪਣੀ ਜਾਇਦਾਦ ਵੇਚਣ ਲਈ ਆਇਆ ਸੀ ਉਸ ਨੂੰ ਆਖਰੀ ਵਾਰ ਆਪਣੀ ਜਾਇਦਾਦ ਵਿਖੇ ਆਪਣੇ ਭਰਾ ਨਾਲ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਸੁਨੀਲ ਕੁਮਾਰ ਲਾਪਤਾ ਚੱਲ ਰਿਹਾ ਸੀ।

ਅੰਮ੍ਰਿਤਸਰ, 6 ਮਈ- ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ ਦਾ ਕਤਲ ਕੀਤਾ ਗਿਆ ਹੈ। ਬੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ। ਜਾਣਕਾਰੀ ਦੇ ਅਨੁਸਾਰ, ਭਰਾ ਵਲੋਂ ਹੀ ਐੱਨ.ਆਰ.ਆਈ. ਅਧਿਆਪਕ ਸੁਨੀਲ ਸ਼ਰਮਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਸੰਨੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

23 ਮਈ ਨੂੰ ਦਰਜ ਹੋਈ ਸੀ ਸੁਨੀਲ ਸ਼ਰਮਾ ਦੇ ਲਾਪਤਾ ਦੀ ਰਿਪੋਰਟ

ਪੁਲਿਸ ਅਨੁਸਾਰ, 23 ਮਈ, 2026 ਨੂੰ, ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਗੌਰਵ ਕੰਧਾਰੀ ਨੇ ਕੰਬੋਹ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਿੱਤੀ ਕਿ ਉਸਦਾ ਦੋਸਤ ਸੁਨੀਲ ਸ਼ਰਮਾ, ਜੋ ਕਿ ਮਹਾਵੀਰ ਸ਼ਰਮਾ ਦਾ ਪੁੱਤਰ ਹੈ ਅਤੇ ਇੱਕ ਆਸਟ੍ਰੇਲੀਆਈ ਨਾਗਰਿਕ ਹੈ, ਜੋ ਕਿ ਆਸ਼ਿਆਨਾ ਅਸਟੇਟ, ਫੇਜ਼-10, ਮੋਹਾਲੀ ਵਿੱਚ ਰਹਿੰਦਾ ਹੈ, ਲਾਪਤਾ ਹੋ ਗਿਆ ਹੈ। ਸੁਨੀਲ 22 ਮਈ ਨੂੰ ਮੋਹਾਲੀ ਤੋਂ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਆਸ਼ਿਆਨਾ ਅਸਟੇਟ ਸਥਿਤ ਆਪਣੇ ਘਰ ਜਾਇਦਾਦ ‘ਤੇ ਪੇਂਟਿੰਗ ਦੇ ਕੰਮ ਦੀ ਨਿਗਰਾਨੀ ਕਰਨ ਲਈ ਗਿਆ ਸੀ। ਜਦੋਂ ਉਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਉਸਦਾ ਫ਼ੋਨ ਬੰਦ ਰਿਹਾ, ਤਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਆਪਣੀ ਜਾਇਦਾਦ ਵੇਚਣ ਲਈ ਭਾਰਤ ਆਇਆ ਸੀ ਸੁਨੀਲ ਸ਼ਰਮਾ

ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਨਵੇਂ ਸੁਰਾਗ ਅਤੇ ਸ਼ੱਕੀ ਹਾਲਾਤ ਸਾਹਮਣੇ ਆਏ। 24 ਮਈ ਨੂੰ ਲਾਪਤਾ ਐਨਆਰਆਈ ਦੇ ਦੋਸਤ ਦਰਿਬਜੋਤ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸੁਨੀਲ ਸ਼ਰਮਾ, ਲਗਭਗ ਇੱਕ ਮਹੀਨਾ ਪਹਿਲਾਂ ਆਸਟ੍ਰੇਲੀਆ ਤੋਂ ਪੰਜਾਬ ਵਿੱਚ ਆਪਣੀਆਂ ਜਾਇਦਾਦਾਂ ਵੇਚਣ ਲਈ ਵਾਪਸ ਆਇਆ ਸੀ। ਉਸਨੇ ਦੋਸ਼ ਲਗਾਇਆ ਕਿ ਸੁਨੀਲ ਦੇ ਭਰਾ, ਸਤੀਸ਼ ਸ਼ਰਮਾ ਉਰਫ਼ ਸੰਨੀ ਨੇ ਉਸਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਗਵਾ ਕੀਤਾ ਹੋ ਸਕਦਾ ਹੈ। ਸ਼ਿਕਾਇਤ ਦੇ ਆਧਾਰ ‘ਤੇ, ਕੰਬੋਹ ਪੁਲਿਸ ਸਟੇਸ਼ਨ ਵਿੱਚ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਰਾਜਨੀਤੀ

ਸੀਨੀਅਰ ਪੁਲਿਸ ਸੁਪਰਡੈਂਟ (SSP) ਅੰਮ੍ਰਿਤਸਰ ਦਿਹਾਤੀ, ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ, ਡੀਐਸਪੀ ਅਟਾਰੀ ਯਾਦਵਿੰਦਰ ਸਿੰਘ, ਸੀਆਈਏ ਸਟਾਫ ਅਤੇ ਐਸਐਚਓ ਕੰਬੋਹ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਟੀਮਾਂ ਨੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤ, ਟੋਲ ਪਲਾਜ਼ਾ ਰਿਕਾਰਡ ਦੀ ਜਾਂਚ ਕੀਤੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਇਕੱਠੀ ਕੀਤੀ, ਜਿਸ ਨਾਲ ਮਹੱਤਵਪੂਰਨ ਸਫਲਤਾਵਾਂ ਮਿਲੀਆਂ।

ਅੰਮ੍ਰਿਤਸਰ ਪੁਲਿਸ ਨੇ ਸੁਨੀਲ ਸ਼ਰਮਾ ਕਤਲ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਤੀਸ਼ ਸ਼ਰਮਾ ਉਰਫ਼ ਸੰਨੀ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ, ਪੁੱਤਰ ਸੁਨੀਸ਼ ਸ਼ਰਮਾ ਅਤੇ ਲਛਮਣ ਸਿੰਘ ਉਰਫ਼ ਬੱਲ ਸ਼ਾਮਲ ਹਨ। ਇਸ ਮਾਮਲੇ ਵਿੱਚ ਮਨਜਿੰਦਰ ਸਿੰਘ ਅਤੇ ਜਜ਼ਬੀਰ ਸਿੰਘ ਉਰਫ਼ ਬਾਬਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

22 ਮਈ ਤੋਂ ਸੁਨੀਲ ਸ਼ਰਮਾ ਲਾਪਤਾ ਚੱਲ ਰਿਹਾ ਸੀ।

NRI Murder Case: ਪਿਛਲੇ ਕੁਝ ਦਿਨਾਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੋਏ 66 ਸਾਲਾ ਆਸਟਰੇਲੀਆਈ ਨਾਗਰਿਕ (ਪਰਵਾਸੀ ਭਾਰਤੀ) ਸੁਨੀਲ ਸ਼ਰਮਾ ਦੀ ਭਾਲ ਦਾ ਦੁਖਾਂਤਕ ਅੰਤ ਹੋਇਆ ਹੈ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਲਾਪਤਾ ਐਨ.ਆਰ.ਆਈ. ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਸਨਸਨੀਖੇਜ਼ ਮਾਮਲੇ ਵਿੱਚ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਮ੍ਰਿਤਕ ਦਾ ਆਪਣਾ ਸਗਾ ਭਰਾ ਵੀ ਸ਼ਾਮਲ ਹੈ। ਪੁਲੀਸ ਵੱਲੋਂ ਅੱਜ ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਖ਼ੂਨੀ ਵਾਰਦਾਤ ਦੇ ਪਿੱਛੇ ਦੀ ਅਸਲ ਵਜ੍ਹਾ ਅਤੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਕੀਤੇ ਜਾਣ ਦੀ ਉਮੀਦ ਹੈ।

ਲਾਸ਼ ਨੂੰ ਹਰੀਕੇ ਦਰਿਆ ‘ਚ ਸੁੱਟਿਆ ਤੇ ਜਲੰਧਰ ‘ਚ ਲੁਕੇ

ਪੁਲਿਸ ਮੁਤਾਬਕ ਪ੍ਰਾਪਰਟੀ ਡੀਲਰਾਂ ਦੀ ਸਲਾਹ ‘ਤੇ ਸਤੀਸ਼ ਸ਼ਰਮਾ ਅਤੇ ਉਸ ਦਾ ਪੁੱਤਰ ਲਾਸ਼ ਨੂੰ ਹਰੀਕੇ ਪੱਤਣ ਇਲਾਕੇ ਵਿੱਚ ਲੈ ਗਏ ਅਤੇ ਦਰਿਆ ਵਿੱਚ ਸੁੱਟ ਦਿੱਤਾ। ਜਾਂਚ ਨੂੰ ਗੁੰਮਰਾਹ ਕਰਨ ਲਈ ਬਾਅਦ ਵਿੱਚ ਸੁਨੀਲ ਸ਼ਰਮਾ ਦੀ ਕਾਰ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਪਾਰਕਿੰਗ ਵਿੱਚ ਖੜ੍ਹਾ ਕਰਕੇ ਉਥੇ ਹੀ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਤੇ ਪੁੱਤਰ ਨੇ ਆਪਣਾ ਘਰ ਖਾਲੀ ਕੀਤਾ, ਸਮਾਨ ਟਰੱਕ ਵਿੱਚ ਲੋਡ ਕੀਤਾ, ਜਾਇਦਾਦ ਅਤੇ ਵਾਹਨਾਂ ਦੀਆਂ ਚਾਬੀਆਂ ਪ੍ਰਾਪਰਟੀ ਡੀਲਰਾਂ ਨੂੰ ਸੌਂਪੀਆਂ ਅਤੇ ਪਹਿਲਾਂ ਦਿੱਲੀ ਅਤੇ ਫਿਰ ਜਲੰਧਰ ਨੇੜੇ ਮਿਠਾਪੁਰ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਲੁਕ ਕੇ ਰਹਿਣ ਲੱਗ ਪਏ।

6 ਜੂਨ ਨੂੰ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਹਰੀਕੇ ਪੱਤਣ ਵਿਖੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸੁਨੀਲ ਸ਼ਰਮਾ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਪੁਲਿਸ ਟੀਮਾਂ ਨੂੰ ਹੇਠਲੇ ਇਲਾਕਿਆਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਲਾਸ਼ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ।

ਸਤੀਸ਼ ਸ਼ਰਮਾ ਨੇ ਤਿੰਨ ਪ੍ਰਾਪਰਟੀ ਡੀਲਰਾਂ ਨਾਲ ਰਲ ਕੇ ਰਚੀ ਸੀ ਸਾਜਿਸ਼

ਐਸਐਸਪੀ ਮਾਨਿੰਦਰ ਸਿੰਘ ਚਾਹਲ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਤੀਸ਼ ਸ਼ਰਮਾ ਨੇ ਤਿੰਨ ਪ੍ਰਾਪਰਟੀ ਡੀਲਰਾਂ ਮਨਜਿੰਦਰ ਸਿੰਘ, ਜਜ਼ਬੀਰ ਸਿੰਘ ਅਤੇ ਲਛਮਣ ਸਿੰਘ ਨਾਲ ਮਿਲ ਕੇ ਆਪਣੇ ਭਰਾ ਸੁਨੀਲ ਸ਼ਰਮਾ ਦੀ ਆਸ਼ਿਆਨਾ ਅਸਟੇਟ ਸਥਿਤ ਕੋਠੀ ਅਤੇ ਭੈਣ ਰੀਤੂ ਦੀ ਬਲੂ ਸਿਟੀ ਵਾਲੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ। ਇਸ ਲਈ ਲੁਧਿਆਣਾ ਤੋਂ ਸਤੀਸ਼ ਸ਼ਰਮਾ ਦੇ ਹੱਕ ਵਿੱਚ ਇੱਕ ਕਥਿਤ ਪਾਵਰ ਆਫ਼ ਅਟਾਰਨੀ ਤਿਆਰ ਕਰਵਾਈ ਗਈ, ਜਿਸ ਦੇ ਆਧਾਰ ‘ਤੇ 11 ਮਈ 2026 ਨੂੰ ਅੰਮ੍ਰਿਤਸਰ ਤਹਿਸੀਲ ਕੰਪਲੈਕਸ ਵਿੱਚ ਦੋਵੇਂ ਜਾਇਦਾਦਾਂ ਤਿੰਨ ਪ੍ਰਾਪਰਟੀ ਡੀਲਰਾਂ ਦੇ ਨਾਮ ਕਰ ਦਿੱਤੀਆਂ ਗਈਆਂ।

ਅੰਮ੍ਰਿਤਸਰ ਸੱਦਿਆ, ਰੋਟੀ ‘ਚ ਦਿੱਤੀਆਂ ਨੀਂਦ ਦੀਆਂ ਗੋਲੀਆਂ

ਪੁਲਿਸ ਅਨੁਸਾਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਸੁਨੀਲ ਸ਼ਰਮਾ ਨੂੰ ਜਾਇਦਾਦ ਵੇਚਣ ਦੇ ਬਹਾਨੇ ਅੰਮ੍ਰਿਤਸਰ ਬੁਲਾਉਣ ਦੀ ਯੋਜਨਾ ਬਣਾਈ। 22 ਮਈ ਨੂੰ ਤਿੰਨੋਂ ਪ੍ਰਾਪਰਟੀ ਡੀਲਰ ਲਛਮਣ ਸਿੰਘ ਦੇ ਘਰ ਇਕੱਠੇ ਹੋਏ ਅਤੇ ਨੀਂਦ ਦੀਆਂ ਗੋਲੀਆਂ ਪੀਸ ਕੇ ਪਾਊਡਰ ਤਿਆਰ ਕੀਤਾ। ਬਾਅਦ ਵਿੱਚ ਉਹ ਸੁਨੀਲ ਸ਼ਰਮਾ ਦੇ ਘਰ ਪਹੁੰਚੇ, ਜਿੱਥੇ ਰੰਗ-ਰੋਗਨ ਦਾ ਕੰਮ ਚੱਲ ਰਿਹਾ ਸੀ। ਖਾਣਾ ਮੰਗਵਾਉਣ ਦੌਰਾਨ ਕਥਿਤ ਤੌਰ ‘ਤੇ ਸੁਨੀਲ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ ਅਤੇ ਉਸ ਨੂੰ ਬੀਅਰ ਵੀ ਦਿੱਤੀ ਗਈ। ਖਾਣਾ ਅਤੇ ਸ਼ਰਾਬ ਪੀਣ ਤੋਂ ਬਾਅਦ ਸੁਨੀਲ ਸ਼ਰਮਾ ਸੌਂ ਗਿਆ।
ਬੇਸਬਾਲ ਮਾਰ ਕੇ ਕੀਤਾ ਕਤਲ, ਲਾਸ਼ ਗੱਦੇ ‘ਚ ਲਪੇਟੀ

ਜਾਂਚ ਮੁਤਾਬਕ ਦੁਪਹਿਰ ਕਰੀਬ 3:30 ਵਜੇ ਸਤੀਸ਼ ਸ਼ਰਮਾ ਅਤੇ ਉਸ ਦਾ ਪੁੱਤਰ ਸੁਨੀਸ਼ ਉਥੇ ਪਹੁੰਚੇ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਸਤੀਸ਼ ਸ਼ਰਮਾ ਨੇ ਕਥਿਤ ਤੌਰ ‘ਤੇ ਬੇਸਬਾਲ ਬੈਟ ਨਾਲ ਆਪਣੇ ਭਰਾ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਵੀ ਉਥੇ ਪਹੁੰਚ ਗਈ ਅਤੇ ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਗੱਦੇ ਦੇ ਟੁਕੜਿਆਂ ਵਿੱਚ ਲਪੇਟ ਕੇ ਸੁਨੀਲ ਸ਼ਰਮਾ ਦੀ ਆਪਣੀ ਮਾਰੂਤੀ ਸੁਜ਼ੁਕੀ ਕਾਰ ਵਿੱਚ ਰੱਖ ਦਿੱਤਾ। ਮੁਲਜ਼ਮਾਂ ਨੇ ਸੁਨੀਲ ਦੀ ਜੇਬ ਵਿੱਚੋਂ ਮੋਹਾਲੀ ਸਥਿਤ ਘਰ ਦੀਆਂ ਚਾਬੀਆਂ ਵੀ ਕੱਢ ਲਈਆਂ।

ਸੀਨੀਅਰ ਪੁਲੀਸ ਕਪਤਾਨ (ਐਸ.ਐਸ.ਪੀ.) ਕੰਵਲਪ੍ਰੀਤ ਸਿੰਘ ਅੱਜ ਮੀਡੀਆ ਨੂੰ ਸੰਬੋਧਨ ਕਰਨਗੇ, ਜਿੱਥੇ ਉਹ ਕਤਲ ਦੇ ਮਕਸਦ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ। ਮੈਲਬੌਰਨ (ਆਸਟਰੇਲੀਆ) ਵਿੱਚ ਗਣਿਤ ਦੇ ਅਧਿਆਪਕ ਵਜੋਂ ਕੰਮ ਕਰਦੇ ਸੁਨੀਲ ਸ਼ਰਮਾ ਬੀਤੀ 22 ਮਈ ਤੋਂ ਪੰਜਾਬ ਫੇਰੀ ਦੌਰਾਨ ਅਚਾਨਕ ਲਾਪਤਾ ਹੋ ਗਏ ਸਨ। ਉਹ ਅੰਮ੍ਰਿਤਸਰ ਸਥਿਤ ਆਪਣੀ ਇੱਕ ਜਾਇਦਾਦ ਦੇ ਮਾਮਲੇ ਨੂੰ ਸੁਲਝਾਉਣ ਅਤੇ ਉੱਥੇ ਘਰ ਦੇ ਰੰਗ-ਰੋਗਨ ਦੇ ਕੰਮ ਦੀ ਦੇਖਭਾਲ ਕਰਨ ਲਈ ਆਏ ਹੋਏ ਸਨ।

ਸੁਨੀਲ ਸ਼ਰਮਾ ਦੇ ਅਚਾਨਕ ਗਾਇਬ ਹੋਣ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਲਗਾਤਾਰ ਬੰਦ ਆਉਣ ਕਾਰਨ ਆਸਟਰੇਲੀਆ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗਹਿਰੀ ਚਿੰਤਾ ਵਿੱਚ ਸਨ। ਇਹ ਮਾਮਲਾ ਨਾ ਸਿਰਫ਼ ਪੰਜਾਬੀ ਭਾਈਚਾਰੇ ਵਿੱਚ ਬਲਕਿ ਆਸਟਰੇਲੀਆਈ ਮੀਡੀਆ ਵਿੱਚ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਮ੍ਰਿਤਕ ਦੀ ਧੀ ਸੁਰਭੀ ਸ਼ਰਮਾ ਨੇ ਇੱਕ ਭਾਵੁਕ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪਿਤਾ ਦੀ ਸਲਾਮਤੀ ਲਈ ਤੁਰੰਤ ਦਖ਼ਲ ਦੇਣ ਦੀ ਗੁਹਾਰ ਲਗਾਈ ਸੀ।

ਪੁਲੀਸ ਜਾਂਚ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸ਼ੱਕ ਦੀ ਸੂਈ ਮ੍ਰਿਤਕ ਦੇ ਸਗੇ ਭਰਾ ਸੰਨੀ ਸ਼ਰਮਾ ਵੱਲ ਘੁਮਾਈ। ਪੁਲੀਸ ਸੂਤਰਾਂ ਮੁਤਾਬਕ ਦੋਵਾਂ ਭਰਾਵਾਂ ਵਿਚਾਲੇ ਚੱਲ ਰਿਹਾ ਜਾਇਦਾਦ ਦਾ ਵਿਵਾਦ ਹੀ ਇਸ ਕਤਲ ਦਾ ਮੁੱਖ ਕਾਰਨ ਬਣਿਆ। ਇਸ ਸਫ਼ਲਤਾ ਤੋਂ ਪਹਿਲਾਂ ਮੁਲਜ਼ਮ ਸੰਨੀ ਸ਼ਰਮਾ ਆਪਣੇ ਪਰਿਵਾਰ ਸਮੇਤ ਫ਼ਰਾਰ ਸੀ। ਪੁਲੀਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸੰਨੀ ਸ਼ਰਮਾ ਹਿਮਾਚਲ ਪ੍ਰਦੇਸ਼ ਪੁਲੀਸ ਨੂੰ ਵੀ ਐਨ.ਡੀ.ਪੀ.ਐਸ. (ਨਸ਼ਾ ਤਸਕਰੀ) ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ।

ਸ਼ੁਰੂਆਤ ਵਿੱਚ ਪੁਲੀਸ ਨੇ ਸੁਨੀਲ ਸ਼ਰਮਾ ਦੇ ਲਾਪਤਾ ਹੋਣ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕੀਤਾ ਸੀ, ਪਰ ਹੁਣ ਕਤਲ ਦੀ ਪੁਸ਼ਟੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਕੇਸ ਨੂੰ ਕਤਲ ਦੀਆਂ ਧਾਰਾਵਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਦੇਹ ਦੀ ਬਰਾਮਦਗੀ ਅਤੇ ਕਤਲ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਪਛਾਣ ਬਾਰੇ ਅਹਿਮ ਖੁਲਾਸੇ ਐਸ.ਐਸ.ਪੀ. ਦੀ ਅਧਿਕਾਰਤ ਬ੍ਰੀਫਿੰਗ ਤੋਂ ਬਾਅਦ ਸਾਹਮਣੇ ਆਉਣਗੇ।

Check Also

“CM ਮਾਨ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ, ਬੰਦਿਆਂ ਦੇ ਖਾਤੇ ਜੋਗੇ 500 ਹੀ ਪਵਾ ਦਿਓ, ਐਵੇਂ ਨਾ ਸਾਰੇ ਪੈਸੇ ਬੀਬੀਆਂ ਤੇ ਉਡਾ ਦਿਓ।”

‘ਸਾਨੂੰ ਵੀ ਦਿਓ 500 ਰੁਪਏ ਮਹੀਨਾ, ਐਵੇਂ ਨਾ ਸਾਰੇ ਪੈਸੇ ਬੀਬੀਆਂ ’ਤੇ ਉਡਾ ਦਿਓ..’; ਹੁਣ …