Breaking News

Sanjay Gupta ਨੇ ਪੀ ਐੱਸ ਈ ਆਰ ਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

Sanjay Gupta ਨੇ ਪੀ ਐੱਸ ਈ ਆਰ ਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਬਿਜਲੀ ਮੰਤਰੀ ਸੌਂਦ ਨੇ ਅਹੁਦੇ ਦੀ ਸਹੁੰ ਚੁਕਾਈ

ਸੇਵਾਮੁਕਤ ਆਈ ਏ ਐੱਸ ਅਧਿਕਾਰੀ ਸੰਜੈ ਗੁਪਤਾ ਨੇ ਅੱਜ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ। ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁਹਾਲੀ ਦੇ ਫੇਜ਼ ਅੱਠ ਵਿਚਲੇ ਵਿਕਾਸ ਭਵਨ ਵਿੱਚ ਗੁਪਤਾ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਗੁਪਤਾ 1988 ਬੈਚ ਦੇ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਹਨ, ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਕਈ ਹੋਰ ਪ੍ਰਮੁੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ।

ਗੁਪਤਾ ਨੂੰ ਵੱਕਾਰੀ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੰਦਿਆਂ ਬਿਜਲੀ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦਾ ਵਿਸ਼ਾਲ ਪ੍ਰਸ਼ਾਸਕੀ ਤਜਰਬਾ ਅਤੇ ਸ਼ਾਸਨ ਦੀ ਡੂੰਘੀ ਸਮਝ ਪੰਜਾਬ ਵਿੱਚ ਬਿਜਲੀ ਸੈਕਟਰ ਦੇ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ। ਨਵ-ਨਿਯੁਕਤ ਚੇਅਰਪਰਸਨ ਸੰਜੈ ਗੁਪਤਾ ਨੇ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਕਮਿਸ਼ਨ, ਬਿਜਲੀ ਐਕਟ 2003 ਦੇ ਉਪਬੰਧਾਂ ਅਨੁਸਾਰ ਕੰਮ ਕਰਨਾ ਜਾਰੀ ਰੱਖੇਗਾ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਦੇ ਨਾਲ-ਨਾਲ ਬਿਜਲੀ ਖੇਤਰ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

ਗੁਪਤਾ ਨੇ ਕਿਹਾ ਕਿ ਟਰਾਂਸਮਿਸ਼ਨ ਲੌਸਿਜ਼ ਨੂੰ ਕੰਟਰੋਲ ਅਤੇ ਮੁੱਦਿਆਂ ਨੂੰ ਹੱਲ ਕਰ ਕੇ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਪਾਵਰਕੌਮ ਦੇ ਸੀ ਐੱਮ ਡੀ ਡਾ. ਬਸੰਤ ਗਰਗ, ਮੈਂਬਰ ਪੀ ਐੱਸ ਈ ਆਰ ਸੀ ਰਵਿੰਦਰ ਸਿੰਘ ਸੈਣੀ ਅਤੇ ਰਵੀ ਕੁਮਾਰ, ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਦਰਪਾਲ ਸਿੰਘ ਸਮੇਤ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ, ਨਵ-ਨਿਯੁਕਤ ਚੇਅਰਪਰਸਨ ਦੇ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਪੜ੍ਹਿਓ ! ਪੰਜਾਬ ਦਾ ਕੀ ਬਣ ਰਿਹੈ ….
ਆਸ਼ੂ ਵੀਰ ਇੱਕ ਉਭਰਦਾ ਸੰਭਾਵਨਾ-ਭਰਪੂਰ ਨੌਜਵਾਨ ਪੱਤਰਕਾਰ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ‘ਚੋਂ ਚੀਫ ਸੈਕਟਰੀ ਆਹੁਦੇ ਤੋਂ ਰਿਟਾਇਰ ਹੋਏ ਸੰਜੈ ਗੁਪਤਾ ਨੂੰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੀ ਕਥਿਤ ਸਿਫਾਰਸ਼ ਉੱਤੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ।
ਇਹੀ ਨਹੀਂ , ਹੁਣ ਇਸ ਨਿਯੁਕਤੀ ਦਾ ਦਿਲਚਸਪ ਪੱਖ ਇਹ ਵੀ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਸੇਵਾ ‘ਚ ਰਹਿੰਦਿਆਂ ਗੁਪਤਾ ‘ਤੇ ਕਥਿਤ ਦੋਸ਼ ਲੱਗਾ ਕਿ ਇਨ੍ਹਾਂ ਨੇ 25 ਕਰੋੜ ਦੀ ਜਾਇਦਾਦ ਰਿਸ਼ਵਤ ਦੇ ਤੌਰ ‘ਤੇ ਮਹਿਜ਼ 1.35 ਕਰੋੜ ‘ਚ ਖਰੀਦੀ। ਹਾਲਾਂਕਿ ਗੁਪਤਾ ਨੇ ਇਨ੍ਹਾਂ ਕਥਿਤ ਦੋਸ਼ਾਂ ਨੂੰ ਨਕਾਰਿਆ ਸੀ। ਪਰ ਦਿਲਚਸਪ ਇਹ ਵੀ ਹੈ ਕਿ ਮਿਸਟਰ ਗੁਪਤਾ ਨੂੰ ਰਿਟਾਇਰਮੈਂਟ ਤੋਂ ਸਿਰਫ ਪੰਜ ਦਿਨ ਪਹਿਲਾਂ ਚੀਫ਼ ਸੈਕਟਰੀ ਬਣਾਇਆ ਗਿਆ ਸੀ।
ਸੁਆਲ ਇਹ ਵੀ ਕਿ ਪੰਜਾਬ ਦੇ ਹੋਰ ਦਾਅਵੇਦਾਰਾਂ ਨੂੰ ਪਿੱਛੇ ਧੱਕ ਕੇ ਇਹ ਨਿਯੁਕਤੀ ਕਿਉਂ ਕੀਤੀ ਗਈ, ਉਹ ਵੀ ਉਸ ਸਾਬਕਾ ਆਧਿਕਾਰੀ ਦੀ ਜਿਸ ਨੇ ਹਿਮਾਚਲ ਦੋ ਮਹੀਨੇ ਪਹਿਲਾਂ ਅਫ਼ਸਰਸ਼ਾਹੀ ਦਰਮਿਆਨ ਇੱਕ ਜੰਗ ਜਿਹਾ ਮਾਹੌਲ ਬਣਾ ਦਿੱਤਾ ਸੀ?
– ਮਿੰਟੂ ਗੁਰੂਸਰੀਆ

Check Also

Breaking: ਅੰਬੇਡਕਰ ਦੇ ਬੁੱਤ ਤੋਂ ਭਖਿਆ ਵਿਵਾਦ! BJP-BSP ਵਰਕਰ ਆਹਮੋ-ਸਾਹਮਣੇ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਮੂੰਹ ’ਤੇ ਵੱਜਿਆ ਮਾਈਕ

Hoshiarpur Tension: Former Union Minister Vijay Sampla Injured as BJP-BSP Workers Clash During Ambedkar Statue …