Breaking News

Ravneet Bittu ਪੰਜਾਬ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼

Ravneet Bittu ਪੰਜਾਬ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼
ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਤੇ ਅਨੁਤੇਜ ਸਿੰਘ ਨੇ ਰੱਖਿਆ ਪੱਖ; 15 ਜੂਨ ਨੂੰ ਮੁੜ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Commission for Scheduled Castes) ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਨਿੱਜੀ ਕਾਰਨਾਂ ਕਰਕੇ ਦਿੱਲੀ ਜਾਣਾ ਪਿਆ ਹੈ। ਅੱਜ ਰਵਨੀਤ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਅਨੁਤੇਜ ਸਿੰਘ ਕਮਿਸ਼ਨ ਦੇ ਦਫ਼ਤਰ ਪਹੁੰਚੇ।

ਦੂਜੇ ਪਾਸੇ ਸੰਗਰੂਰ ਦੇ ਐਸ ਪੀ ਰਾਜੇਸ਼ ਛਿੱਬਰ ਮੌਜੂਦ ਰਹੇ। ਕੇਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਹਨਾਂ ਦੇ ਵਕੀਲ ਨੇ ਪੱਖ ਰੱਖਿਆ। ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਉੱਤੇ ਪਾਉਂਦੇ, ਬਿੱਟੂ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ।

ਜ਼ਿਕਰਯੋਗ ਹੈ ਕਿ 26 ਮਈ ਨੂੰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਧੂਰੀ ਵਿਖੇ ਪੁਲੀਸ ਮੁਲਾਜ਼ਮਾਂ ਨਾਲ ਮਾਮੂਲੀ ਤਕਰਾਰ ਹੋ ਗਈ ਸੀ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਅਣਜਾਨੇ ਵਿੱਚ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਦਾ ਪੰਜਾਬ ਰਾਜ ਅਨੁਸੂਚੀ ਜਾਤੀਆਂ ਕਮਿਸ਼ਨ ਵੱਲੋਂ ਖੁੱਦ ਨੋਟਿਸ ਲਿਆ ਗਿਆ ਅਤੇ ਬਿੱਟੂ ਨੂੰ ਨੋਟਿਸ ਜਾਰੀ ਕਰਕੇ ਸੱਦਿਆ ਗਿਆ। ਹਾਲਾਂਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਉਕਤ ਮਾਮਲੇ ਲਈ ਨਿੱਜੀ ਤੌਰ ’ਤੇ ਮੁਆਫੀ ਮੰਗ ਲਈ ਹੈ।

Check Also

Breaking: ਅੰਬੇਡਕਰ ਦੇ ਬੁੱਤ ਤੋਂ ਭਖਿਆ ਵਿਵਾਦ! BJP-BSP ਵਰਕਰ ਆਹਮੋ-ਸਾਹਮਣੇ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਮੂੰਹ ’ਤੇ ਵੱਜਿਆ ਮਾਈਕ

Hoshiarpur Tension: Former Union Minister Vijay Sampla Injured as BJP-BSP Workers Clash During Ambedkar Statue …