Breaking News

Canada – ਸਰੀ ਵਿਖੇ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਗੋਲੀਆਂ ਚੱਲੀਆਂ

ਸਰੀ ਵਿਖੇ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਗੋਲੀਆਂ ਚੱਲੀਆਂ

ਅੱਜ ਬੁੱਧਵਾਰ ਸਵੇਰੇ ਸਰੀ ਦੇ ਨਿਊਟਨ ਇਲਾਕੇ ਵਿਚ ਕ੍ਰਿਕਟ ਕੈਨੇਡਾ ਦੇ ਨਵ-ਚੁਣੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ।

 

 

 

 

 

 

 

 

 

 

 

 

 

 

 

 

 

 

 

 

 

ਘਟਨਾ ਮੌਕੇ ਘਰ ਵਿੱਚ ਕੁੱਝ ਲੋਕ ਮੌਜੂਦ ਸਨ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਸਰੀ ਪੁਲਿਸ ਮੁਤਾਬਕ ਘਟਨਾ ਸਵੇਰੇ ਲਗਭਗ 4:40 ਵਜੇ ਹੋਣ ਦੀ ਸੂਚਨਾ ਮਿਲੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੁਲਿਸ ਮੁਤਾਬਕ ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਬਾਹਰੀ ਹਿੱਸੇ ਵਿਚ ਘੱਟੋ-ਘੱਟ ਪੰਜ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ ਹਨ। ਇਸ ਘਟਨਾ ਨੂੰ ਐਕਸਟੌਰਸ਼ਨ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ।

 

 

 

 

 

 

 

 

 

 

 

 

ਸੀਬੀਸੀ ਨਿਊਜ਼ ਮੁਤਾਬਕ ਅਰਵਿੰਦਰ ਖੋਸਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਹੋਰ ਵੇਰਵੇ ਉਪਲਬਧ ਹੋਣ ਤੋਂ ਬਾਅਦ ਅੱਗੇ ਜਾਣਕਾਰੀ ਦਿੱਤੀ ਜਾਵੇਗੀ।

 

 

 

 

 

 

 

 

 

 

 

 

 

 

 

 

 

 

 

 

ਖੋਸਾ ਬੀ.ਸੀ. ਕ੍ਰਿਕਟ ਦੇ ਪ੍ਰਧਾਨ ਵੀ ਹਨ ਅਤੇ ਇਸ ਤੋਂ ਪਹਿਲਾਂ ਅਪ੍ਰੈਲ 2026 ਵਿਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਵਜੋਂ ਚੁਣੇ ਗਏ ਸਨ। ਉਨ੍ਹਾਂ ਦੀ ਚੋਣ ਤੋਂ ਬਾਅਦ ਸੰਸਥਾ ਵਿਚ ਵਿਵਾਦਾਂ ਅਤੇ ਧਮਕੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਨਾਲ ਜੁੜੀਆਂ ਸਾਰੀਆਂ ਸੰਭਾਵਨਾਵਾਂ ਉੱਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰੀ ਵਿਚ ਐਕਸਟੌਰਸ਼ਨ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

 

 

 

 

 

 

 

 

 

 

 

 

 

ਸਰੀ ਦੇ ਜਿਹੜੇ ਘਰ (148/57) ‘ਤੇ ਅੱਜ ਤੜਕੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਨਾਲ ਸਬੰਧਤ ਹੈ।
ਕੁਝ ਹਫ਼ਤੇ ਪਹਿਲਾਂ ਕ੍ਰਿਕਟ ਕੈਨੇਡਾ ਦੇ ਮੌਜੂਦਾ ਪ੍ਰਧਾਨ ਅਰਵਿੰਦਰ ਖੋਸਾ ਦਾ ਜ਼ਿਕਰ ਸੀਬੀਸੀ ਦੀ ਉਸ ਦਸਤਾਵੇਜ਼ੀ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਕੈਨੇਡਾ ਦੇ ਕ੍ਰਿਕਟ ਖਿਡਾਰੀਆਂ ਅਤੇ ਪੁਰਾਣੇ ਅਹੁਦੇਦਾਰਾਂ ਨੂੰ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲਣ ਦਾ ਜ਼ਿਕਰ ਸੀ।

 

 

 

 

 

 

 

 

 

 

 

 

 

ਇਸ ਦਸਤਾਵੇਜ਼ੀ ਬਾਰੇ ਖ਼ਬਰ ਪੋਸਟ ਕਰਨ ਤੋਂ ਬਾਅਦ ਅਰਵਿੰਦਰ ਖੋਸਾ ਨੇ ਇਸ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਸਪਸ਼ਟੀਕਰਨ ਦਿੰਦਿਆਂ ਅਜਿਹੀ ਕਿਸੇ ਵੀ ਕਾਰਵਾਈ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।

 

 

 

 

 

 

 

 

 

ਦੱਸਣਯੋਗ ਹੈ ਕਿ ਇਸ ਦਸਤਾਵੇਜ਼ੀ ਦੇ ਦੂਜੇ ਭਾਗ ਬਾਰੇ ਕੁਝ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਸੀਬੀਸੀ ਸੈਮ ਵੜਿੰਗ ਬਾਰੇ ਪੁੱਛ ਰਹੀ ਸੀ, ਜੋ ਉਨ੍ਹਾਂ ਮੁਤਾਬਕ ਕਿਸੇ ਤਰੀਕੇ ਕ੍ਰਿਕਟ ਕੈਨੇਡਾ ਨਾਲ ਜੁੜਿਆ ਹੋਇਆ ਸੀ।

 

 

 

 

 

 

 

 

 

 

 

 

 

 

 

 

 

 

ਹੈਰਾਨੀਜਨਕ ਗੱਲ ਇਹ ਹੈ ਕਿ ਕੁਝ ਹੀ ਦਿਨਾਂ ਬਾਅਦ ਸੈਮ ਵੜਿੰਗ ਉਰਫ ਸਤਵੀਰ ਵੜਿੰਗ ਨੂੰ ਚਾਰ ਮਈ ਵਾਲੇ ਦਿਨ ਸਰੀ ਦੀ 130 ਸਟਰੀਟ ਅਤੇ 76 ਐਵੇਨਿਊ ਲਾਗੇ ਇੱਕ ਵਪਾਰਕ ਪਲਾਜ਼ੇ ਦੀ ਦੂਜੀ ਮੰਜ਼ਿਲ ‘ਤੇ, ਉਸਦੇ ਹੀ ਦਫਤਰ ਵਿੱਚ ਦੋ ਨਕਾਬਪੋਸ਼ਾਂ ਨੇ ਸਿਖਰ ਦੁਪਹਿਰੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

 

 

 

 

 

 

 

 

 

 

 

 

 

 

 

 

ਇਸ ਦਫਤਰ ਦਾ ਐਡਰੈਸ ਕਈ ਕੰਮਾਂ ਵਾਸਤੇ ਦਿੱਤਾ ਗਿਆ ਆਨਲਾਈਨ ਲੱਭ ਜਾਂਦਾ ਹੈ, ਜਿਨ੍ਹਾਂ ਵਿੱਚ ਇੰਮੀਗਰੇਸ਼ਨ ਸੇਵਾਵਾਂ, ਸਕਿਓਰਟੀ ਕੰਪਨੀ, ਟਾਊਨਹਾਊਸ ਬਣਾਉਣ ਵਾਲੀ ਕੰਪਨੀ ਆਦਿ ਸ਼ਾਮਲ ਹਨ।

 

 

 

 

 

 

 

 

 

 

 

 

 

 

 

 

 

ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਹਾਲੇ ਤੱਕ ਫੜੇ ਨਹੀਂ ਗਏ। ਨਾ ਹੀ ਪੁਲਿਸ ਨੇ ਉਨ੍ਹਾਂ ਦੀ ਕਿਸੇ ਕੈਮਰੇ ਵਿੱਚ ਆਈ ਫੋਟੋ ਜਾਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਦੀ ਤਸਵੀਰ ਹੀ ਲੋਕਾਂ ਤੋਂ ਮਦਦ ਲੈਣ ਵਾਸਤੇ ਜਾਰੀ ਕੀਤੀ ਹੈ, ਜਦਕਿ ਆਮ ਹਾਲਾਤ ਵਿੱਚ ਪੁਲਿਸ ਕਾਤਲ ਲੱਭਣ ਵਾਸਤੇ ਜਲਦ ਤੋਂ ਜਲਦ ਅਜਿਹੀ ਜਾਣਕਾਰੀ ਜਨਤਕ ਕਰਕੇ ਸਹਿਯੋਗ ਮੰਗਦੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਕਮਾਲ ਦੀ ਗੱਲ ਇਹ ਹੈ ਕਿ ਪੁਲਿਸ ਨੇ ਹਾਲੇ ਤੱਕ ਮਰਨ ਵਾਲੇ ਦਾ ਨਾਮ ਵੀ ਜਨਤਕ ਨਹੀਂ ਕੀਤਾ ਜਦਕਿ ਲੰਘੇ ਸ਼ੁੱਕਰਵਾਰ ਉਸਦੇ ਨਜ਼ਦੀਕੀਆਂ ਵੱਲੋਂ ਉਸਦੀ ਮ੍ਰਿਤਕ ਦੇਹ ਦਾ ਸਸਕਾਰ ਕਰਕੇ, ਸਰੀ ਦੇ ਹੀ ਇੱਕ ਗੁਰਦੁਆਰਾ ਸਾਹਿਬ ਵਿੱਚ ਉਸਦਾ ਭੋਗ ਪਾਇਆ ਜਾ ਚੁੱਕਾ ਹੈ।

 

 

 

 

 

 

 

 

 

 

 

 

 

 

 

 

 

 

 

 

ਦੱਸਣਯੋਗ ਹੈ ਕਿ ਇੱਕ ਸਤਵੀਰ ਵੜਿੰਗ ਦਾ ਨਾਮ ਭਾਰਤ ਸਰਕਾਰ ਵੱਲੋਂ ਕੈਨੇਡਾ ਸਰਕਾਰ ਨੂੰ ਤਸਵੀਰਾਂ ਸਮੇਤ ਭੇਜੀ ਜਾਂਦੀ ਲੋੜੀਂਦੇ (wanted) ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੁੰਦਾ ਸੀ। ਕੀ ਇਹ ਮ੍ਰਿਤਕ ਉਹੀ ਸਤਵੀਰ ਵੜਿੰਗ ਹੈ, ਪੁਲਿਸ ਇਹ ਵੀ ਸਪੱਸ਼ਟ ਨਹੀਂ ਕਰ ਰਹੀ। (ਨਾਲ ਭਾਰਤ ਸਰਕਾਰ ਨੂੰ ਲੋੜੀਂਦੇ ਗੈਂਗਸਟਰਾਂ ਦਾ ਪੋਸਟਰ ਤੇ ਸੂਚੀ ਪਾਈ ਜਾ ਰਹੀ ਹੈ। ਪੋਸਟਰ ਦੀ ਦੂਜੀ ਕਤਾਰ ਦੀ ਪਹਿਲੀ ਤਸਵੀਰ ਧਿਆਨ ਮੰਗਦੀ ਹੈ, ਤੇ ਨਾਲ ਹੀ ਸੂਚੀ ਵਿਚਲਾ ਦਸਵਾਂ ਨਾਮ)

 

 

 

 

 

 

 

 

 

 

 

 

 

 

ਮ੍ਰਿਤਕ ਸਤਵੀਰ ਵੜਿੰਗ ਦੇ ਨਜ਼ਦੀਕੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਨ੍ਹਾਂ ਦਾ ਪੱਖ ਵੀ ਜਾਣਿਆ ਜਾ ਸਕੇ ਪਰ ਹਾਲੇ ਤੱਕ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।
ਕਤਲ ਦਾ ਇਹ ਮਾਮਲਾ ਇਸ ਵੇਲੇ IHIT ਕੋਲ ਜਾਂਚ ਅਧੀਨ ਹੈ। ਉਨ੍ਹਾਂ ਵੱਲੋਂ ਇਸ ਮਸਲੇ ‘ਤੇ ਕੁਝ ਵੀ ਸਪੱਸ਼ਟ ਨਾ ਕਰਨ ਕਰਕੇ ਇਹ ਮਸਲਾ ਬਹੁਤ ਹੀ ਗੁੰਝਲਦਾਰ ਬਣਦਾ ਜਾ ਰਿਹਾ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

CANADA: ਪੰਜਾਬੀ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਹੋਇਆ ਪਿਆਰ

CANADA: ਪੰਜਾਬੀ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਹੋਇਆ ਪਿਆਰ: ਜੇਲ੍ਹ ਵਿਚ ਕਰਨ ਲੱਗੇ ਇਹ …