Breaking News

Canada ਬਰੈਂਪਟਨ ਦੇ ਵਕੀਲ ਵਿਕਰਮਜੀਤ ਸਿੰਘ ਔਜਲਾ ਓਨਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਨਿਯੁਕਤ

Canada ਬਰੈਂਪਟਨ ਦੇ ਵਕੀਲ ਵਿਕਰਮਜੀਤ ਸਿੰਘ ਔਜਲਾ ਓਨਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਨਿਯੁਕਤ

ਓਰੇਂਜਵਿਲ, ਓਨਟਾਰੀਓ: ਬਰੈਂਪਟਨ ਦੇ ਵਕੀਲ ਵਿਕਰਮਜੀਤ ਸਿੰਘ ਔਜਲਾ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਦਾ ਜੱਜ ਨਿਯੁਕਤ ਕੀਤਾ ਗਿਆ ਹੈ।

ਓਨਟਾਰੀਓ ਸਰਕਾਰ ਵੱਲੋਂ ਇਸ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ ਅਤੇ ਚੀਫ ਜਸਟਿਸ ਸ਼ੈਰਨ ਨਿਕਲਾਸ ਵੱਲੋਂ ਜਸਟਿਸ ਔਜਲਾ ਨੂੰ ਓਰੇਂਜਵਿਲ ਕੋਰਟਹਾਊਸ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਹ 27 ਮਈ ਤੋਂ ਆਪਣੀਆਂ ਸੇਵਾਵਾਂ ਸੰਭਾਲਣਗੇ।

ਨਾਹਰ ਸਿੰਘ ਔਜਲਾ ਅਤੇ ਅਵਤਾਰ ਕੌਰ ਔਜਲਾ ਦੇ ਬੇਟੇ ਵਿਕਰਮਜੀਤ ਸਿੰਘ ਔਜਲਾ ਇੱਕ ਸਮਾਜ ਸੇਵੀ ਪਰਿਵਾਰ ਤੋਂ ਤਾਅਲੁਕ ਰੱਖਦੇ ਹਨ। ਉਨ੍ਹਾਂ ਨੇ ਯਾਰਕ ਯੂਨੀਵਰਸਿਟੀ ਦੀ ਓਸਗੂਡ ਹਾਲ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤਾ ਹੈ ਅਤੇ 2011 ਵਿੱਚ ਬਾਰ ਕਾਉਂਸਲ ਵਿੱਚ ਸ਼ਾਮਲ ਹੋਏ ਸਨ।

ਨਿਯੁਕਤੀ ਤੋਂ ਪਹਿਲਾਂ ਉਹ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਸਨ ਅਤੇ ਕ੍ਰਾਊਨ ਅਟਾਰਨੀ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ, ਜਿਸ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਮੁਕੱਦਮਿਆਂ ਵਿੱਚ ਮੁਲਜ਼ਮਾਂ ਵਿਰੋਧੀ ਪੱਖ ਪੇਸ਼ ਕੀਤਾ। ਓਨਟਾਰੀਓ ਦੇ ਅਟਾਰਨੀ ਜਨਰਲ ਡਗ ਡਾਊਨੀ ਵੱਲੋਂ ਮੈਰਿਟ ਦੇ ਆਧਾਰ ਤੇ ਉਨ੍ਹਾਂ ਦੀ ਚੋਣ ਕੀਤੀ ਹੈ।

ਜਸਟਿਸ ਔਜਲਾ ਦੀ ਇਹ ਨਿਯੁਕਤੀ ਟੋਰਾਂਟੋ ਏਰੀਏ ਵਿੱਚ ਰਹਿਣ ਵਾਲੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਾਸਤੇ ਮਾਣ ਵਾਲੀ ਗੱਲ ਹੈ।

Check Also

Himanshi Khurana Murder Case: 7 ਮਹੀਨਿਆਂ ਬਾਅਦ ਭਗੌੜਾ ਭਾਈਵਾਲ ਅਬਦੁਲ ਗਫ਼ੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ

Himanshi Khurana Murder Case: Canada : ਹਿਮਾਂਸ਼ੀ ਖੁਰਾਣਾ ਕਤਲ ਮਾਮਲੇ ਟੋਰਾਂਟੋ ਪੁਲਿਸ ਨੇ ਲਿਵ ਇਨ …