Breaking News

Times of India ਮੁਤਾਬਕ ਸਰੀ, Canada ਵਿਚ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਬਿਸ਼ਨੋਈ ਗੈਂਗ ਵਾਲਾ ਰੋਹਿਤ ਗੋਦਾਰਾ ਖਾਲਿਸਤਾਨੀ

Times of India ਮੁਤਾਬਕ ਸਰੀ, Canada ਵਿਚ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਬਿਸ਼ਨੋਈ ਗੈਂਗ ਵਾਲਾ ਰੋਹਿਤ ਗੋਦਾਰਾ ਖਾਲਿਸਤਾਨੀ

 

 

ਟਾਈਮਜ਼ ਆਫ ਇੰਡੀਆ ਮੁਤਾਬਕ ਬਿਸ਼ਨੋਈ ਗੈਂਗ ਵਾਲਾ ਰੋਹਿਤ ਗੋਦਾਰਾ ਖਾਲਿਸਤਾਨੀ

 

 

 

 

ਸਰੀ ਵਿੱਚ ਕੱਲ੍ਹ ਦੁਪਹਿਰ ਤਕਰੀਬਨ ਤਿੰਨ ਵਜੇ 130 ਸਟਰੀਟ ਅਤੇ 76 ਐਵੇਨਿਊ ਲਾਗੇ ਇੱਕ ਦਫਤਰ ‘ਚ ਕਤਲ ਕੀਤੇ ਗਏ ਵਿਅਕਤੀ ਦਾ ਸਰੀ ਪੁਲਿਸ ਜਾਂ ਆਈਹਿੱਟ ਨੇ ਹਾਲੇ ਨਾਮ ਜਨਤਕ ਨਹੀਂ ਕੀਤਾ ਪਰ ਭਾਰਤ ਦੇ ਪ੍ਰਮੁੱਖ ਅਖਬਾਰ “ਟਾਈਮਜ਼ ਆਫ ਇੰਡੀਆ” ਨੇ ਉਸਦੀ ਪਛਾਣ ਜਤਨਕ ਕਰਕੇ ਨਾਮ ”ਸੈਮ” ਦੱਸਿਆ ਹੈ ਤੇ ਲਿਖਿਆ ਹੈ ਕਿ ਇਸਨੂੰ ਮਾਰਨ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਨੇ ਲਈ ਹੈ।

 

 

“ਟਾਈਮਜ਼ ਆਫ ਇੰਡੀਆ” ਨੇ ਲਿਖਿਆ ਹੈ:

“ਕਤਲ ਤੋਂ ਥੋੜ੍ਹੇ ਸਮੇਂ ਬਾਅਦ, ਭਗੌੜੇ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ‘ਤੇ ਬਣੀ ਇੱਕ ਫੇਸਬੁੱਕ ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ।

ਗੋਦਾਰਾ ਨੇ ਮ੍ਰਿਤਕ ਨੂੰ ਆਪਣੇ ਵਿਰੋਧੀਆਂ ਦਾ “ਨਜ਼ਦੀਕੀ ਸਾਥੀ” ਅਤੇ “ਮੁੱਖ ਹੈਂਡਲਰ” ਦੱਸਿਆ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਵਿਅਕਤੀ ਕੈਨੇਡਾ ਵਿੱਚ ਕ੍ਰਿਕਟ ਮੈਚ ਫਿਕਸਿੰਗ ਅਤੇ ਗੈਰਕਾਨੂੰਨੀ ਸੱਟੇਬਾਜ਼ੀ ਕਾਰਵਾਈਆਂ ਵਿੱਚ ਸ਼ਾਮਲ ਸੀ।”

 

 

 

ਕਮਾਲ ਦੀ ਗੱਲ ਹੈ ਕਿ ਹਾਲੇ ਕੁਝ ਹਫਤੇ ਪਹਿਲਾਂ ਹੀ ਕੈਨੇਡਾ ਦੇ ਕੌਮੀ ਚੈਨਲ ਸੀਬੀਸੀ ਨੇ ਕੈਨੇਡਾ ਵਿੱਚ ਕ੍ਰਿਕਟ ਮੈਚ ਫਿਕਸਿੰਗ ਅਤੇ ਗੈਰਕਾਨੂੰਨੀ ਸੱਟੇਬਾਜ਼ੀ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾ ਕੇ ਹੈਰਾਨੀਜਨਕ ਖੁਲਾਸੇ ਕੀਤੇ ਸਨ।

 

 

 

ਇਹ ਜੱਗ ਜਾਹਰ ਹੈ ਕਿ ਰੋਹਿਤ ਗੋਦਾਰਾ ਦਾ ਨਾਮ ਪਹਿਲਾਂ ਬਿਸ਼ਨੋਈ ਗੈਂਗ/ਗੋਲਡੀ ਬਰਾੜ ਨਾਲ ਜੁੜਦਾ ਰਿਹਾ ਪਰ “ਟਾਈਮਜ਼ ਆਫ ਇੰਡੀਆ” ਇਸ ਵਾਰਦਾਤ ਨੂੰ ਆਪਣੀ ਸੁਰਖੀ ‘ਚ ਖਾਲਿਸਤਾਨੀਆਂ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਇਸ਼ਾਰਾ ਕਰਦਾ ਹੈ ਕਿ ਖਬਰ ਕਿਸਨੇ ਤੇ ਕਿਸ ਮਕਸਦ ਲਈ “ਲਵਾਈ” ਹੈ।ç

 

 

 

 

 

 

ਮਾਰੇ ਗਏ ਵਿਅਕਤੀ ਦਾ ਪੂਰਾ ਨਾਮ ਸਰੀ ਪੁਲਿਸ ਜਾਂ ਆਈਹਿੱਟ ਵਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਜਾਰੀ ਕਰ ਸਕਾਂਗੇ

Check Also

Govinda’s Wife Sunita Ahuja – ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ’

Govinda’s Wife Sunita Ahuja Slams Him Over Outings with Komal Rani: “Roaming with a Girl …