Breaking News

Amritsar Blast: ਜਲੰਧਰ ਤੋਂ ਬਾਅਦ ਹੁਣ ਅੰਮ੍ਰਿਤਸਰ ’ਚ ਫੌਜੀ ਛਾਉਣੀ ਨੇੜੇ ਧਮਾਕਾ

In Punjab’s Jalandhar An Activa scooter reportedly exploded near BSF Chowk, triggering a fire and causing panic in the area. Eyewitnesses said the vehicle caught fire immediately after the blast, prompting locals to alert authorities. Police and fire brigade teams rushed to the spot. The cause of the explosion remains unknown, and CCTV footage is being examined. No casualties have been reported.

Ravneet Bittu
hits back at the Punjab CM Bhagwant Mann. Bittu says the central forces helped to conduct peaceful elections in Bengal & CM Mann is accusing the BJP of violence. Further, Bittu says If CM Mann has guts he should register a case against BJP, even a counsellor didn’t talk the way, CM Mann is talking, he should feel some shame.

Punjab CM Bhagwant Mann says the Bengal elections are over, and the BJP itself has said it is now Punjab’s turn. He alleged that the recent explosion is part of the BJP’s preparations in Punjab. The CM further said the BJP should refrain from such activities.

Punjab DGP Gaurav Yadav says recent explosions seem to be Pakistani based ISI amid Operation Sindhoor anniversary, Punjab is fighting a proxy war against Pakistan. DGP says it was IED blasts, we found a shrapnel clue & investigation is underway. Further, DGP says a narrative is being built that Punjab is not safe, Youth are targeted on social media, we will crush all the anti-elements.

Amritsar Blast: ਜਲੰਧਰ ਵਿੱਚ ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਤੋਂ ਅਜੇ ਕੁਝ ਹੀ ਘੰਟੇ ਬੀਤੇ ਸਨ ਕਿ ਹੁਣ ਅੰਮ੍ਰਿਤਸਰ ਵਿੱਚ ਫੌਜੀ ਛਾਉਣੀ ਨੇੜੇ ਇੱਕ ਹੋਰ ਧਮਾਕੇ ਨਾਲ ਸਰਹੱਦੀ ਖੇਤਰ ਵਿੱਚ ਸਨਸਨੀ ਫੈਲ ਗਈ। ਇਹ ਘਟਨਾ ਖ਼ਾਸਾ ਰੋਡ ’ਤੇ ਫੌਜੀ ਛਾਉਣੀ ਦੀ ਬਾਹਰੀ ਕੰਧ ਦੇ ਨੇੜੇ ਵਾਪਰੀ। ਹਾਲਾਂਕਿ ਇਹ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਸੀ, ਪਰ ਇਸ ਦੇ ਪ੍ਰਭਾਵ ਕਾਰਨ ਕੰਧ ’ਤੇ ਲੱਗੀ ਟਿਨ ਦੀ ਚਾਦਰ ਨੁਕਸਾਨੀ ਗਈ ਅਤੇ ਹੇਠਾਂ ਡਿੱਗ ਪਈ।

ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਰਾਤ ਕਰੀਬ 11.15 ਵਜੇ ਖ਼ਾਸਾ ਰੋਡ ’ਤੇ ਜ਼ੋਰਦਾਰ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਮੌਕੇ ਦਾ ਮੁਆਇਨਾ ਕਰਨ ’ਤੇ ਪਤਾ ਲੱਗਿਆ ਕਿ ਫੌਜੀ ਛਾਉਣੀ ਦੀ ਸੁਰੱਖਿਆ ਕੰਧ ’ਤੇ ਲਗਾਈ ਗਈ ਟਿਨ ਦੀ ਚਾਦਰ ਨੂੰ ਨੁਕਸਾਨ ਪਹੁੰਚਿਆ ਹੈ। ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਕਿਸੇ ਵੱਲੋਂ ਕੰਧ ’ਤੇ ਕੋਈ ਚੀਜ਼ ਸੁੱਟੀ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ।

ਘਟਨਾ ਤੋਂ ਤੁਰੰਤ ਬਾਅਦ ਕੁਇੱਕ ਰਿਸਪਾਂਸ ਟੀਮਾਂ (QRT), ਫੋਰੈਂਸਿਕ ਮਾਹਿਰ ਅਤੇ ਬੰਬ ਨਿਰੋਧਕ ਦਸਤੇ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਅਨੁਸਾਰ ਧਮਾਕੇ ਦੀ ਅਸਲ ਪ੍ਰਕਿਰਤੀ ਦਾ ਪਤਾ ਲਗਾਉਣ ਲਈ ਨਮੂਨੇ ਇਕੱਠੇ ਕੀਤੇ ਗਏ ਹਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ। ਫੌਜ, ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਇਆ ਜਾ ਸਕੇ।

ਇਸ ਦੌਰਾਨ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਾਰ-ਵਾਰ ਹੋ ਰਹੇ ਧਮਾਕਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਖਾਸਾ ਵਿੱਚ ਫੌਜੀ ਛਾਉਣੀ ਖੇਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਘਟਨਾ ਵਿੱਚ ਦਖਲ ਦੇਣ ਅਤੇ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਰਹੱਦੀ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ।

Check Also

Punjab News : ਨਾਕੇ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ASI ਨੂੰ ਦਰੜਿਆ

Punjab News : ਨਾਕੇ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ASI ਨੂੰ ਦਰੜਿਆ ਮ੍ਰਿਤਕ ਦੀ ਪਛਾਣ …