British Police arrest a terrorist who stabbed two Jews in the Golders Green neighborhood of London. One victim is in serious condition.
UK – ਲੰਡਨ ”ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ ”ਤੇ ਚਾਕੂ ਨਾਲ ਹਮਲਾ, ਈਰਾਨ ਹਮਾਇਤੀ ਸੰਗਠਨ ਨੇ ਲਈ ਜ਼ਿੰਮੇਵਾਰੀ
ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਗੋਲਡਰਸ ਗ੍ਰੀਨ ਖੇਤਰ ਵਿੱਚ ਬੁੱਧਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 2 ਯਹੂਦੀ ਵਿਅਕਤੀਆਂ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਬ੍ਰਿਟਿਸ਼ ਪੁਲਸ ਨੇ ਅਧਿਕਾਰਤ ਤੌਰ ‘ਤੇ ਇਸ ਘਟਨਾ ਨੂੰ “ਅੱਤਵਾਦੀ ਹਮਲਾ” ਕਰਾਰ ਦਿੱਤਾ ਹੈ ਅਤੇ ਪੂਰੇ ਸ਼ਹਿਰ ਵਿੱਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

ਹਮਲਾਵਰ ਗ੍ਰਿਫ਼ਤਾਰ, ਪੁਲਸ ‘ਤੇ ਵੀ ਕੀਤਾ ਹਮਲਾ
ਮੈਟਰੋਪੋਲੀਟਨ ਪੁਲਸ ਅਨੁਸਾਰ ਇੱਕ 45 ਸਾਲਾ ਹਮਲਾਵਰ ਨੇ ਸੜਕ ‘ਤੇ ਜਾ ਰਹੇ 34 ਅਤੇ 76 ਸਾਲ ਦੇ 2 ਯਹੂਦੀ ਨਾਗਰਿਕਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਜਦੋਂ ਪੁਲਸ ਅਧਿਕਾਰੀ ਉਸ ਨੂੰ ਫੜਨ ਲਈ ਪਹੁੰਚੇ, ਤਾਂ ਉਸਨੇ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਲੋੜੀਂਦੀ ਤਾਕਤ ਦੀ ਵਰਤੋਂ ਕਰਕੇ ਉਸ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹਮਲਾਵਰ ਦਾ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਗੰਭੀਰ ਹਿੰਸਕ ਅਪਰਾਧਾਂ ਦਾ ਇਤਿਹਾਸ ਰਿਹਾ ਹੈ।
WILD TAKEDOWN: British Police arrest a terrorist who stabbed two Jews in the Golders Green neighborhood of London. One victim is in serious condition. pic.twitter.com/ZLi58XUA91
— Breaking911 (@Breaking911) April 29, 2026
ਈਰਾਨ ਹਮਾਇਤੀ ਸੰਗਠਨ ਵੱਲੋਂ ਹਮਲੇ ਦਾ ਦਾਅਵਾ
ਇਸ ਖ਼ੌਫ਼ਨਾਕ ਹਮਲੇ ਦੀ ਜ਼ਿੰਮੇਵਾਰੀ ਹਰਕਤ ਅਸ਼ਬ ਅਲ-ਯਾਮੀਨ ਅਲ-ਇਸਲਾਮੀਆ (HAYI) ਨਾਮਕ ਸੰਗਠਨ ਨੇ ਲਈ ਹੈ। SITE ਇੰਟੈਲੀਜੈਂਸ ਸਮੂਹ ਮੁਤਾਬਕ ਇਸ ਸੰਗਠਨ ਦੇ ਸਬੰਧ ਈਰਾਨ ਨਾਲ ਹੋ ਸਕਦੇ ਹਨ। ਸਮੂਹ ਨੇ ਇਸ ਨੂੰ “ਇਕੱਲਾ ਬਘਿਆੜ” (lone wolf) ਹਮਲਾ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਯੂਰਪ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਹੋਏ ਹੋਰ ਯਹੂਦੀ ਵਿਰੋਧੀ ਹਮਲਿਆਂ ਪਿੱਛੇ ਵੀ ਉਨ੍ਹਾਂ ਦਾ ਹੀ ਹੱਥ ਹੈ।
NOW – Golders Green stabbing in north London today declared a terrorist incident after 2 Jewish men were stabbed by a 45-year-old Muslim immigrant with a history of violence. pic.twitter.com/3VG1EvdpQn
— Confidential Post (@TheCPostNews) April 29, 2026
ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਐਮਰਜੈਂਸੀ ਮੀਟਿੰਗ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਰਕਾਰ ਦੀ ਐਮਰਜੈਂਸੀ ਕਮੇਟੀ ਦੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਪੂਰੇ ਬ੍ਰਿਟੇਨ ‘ਤੇ ਹਮਲਾ ਦੱਸਿਆ। ਦੂਜੇ ਪਾਸੇ, ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਡੂੰਘੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯਹੂਦੀਆਂ ਲਈ ਵੱਡੇ ਸ਼ਹਿਰਾਂ ਵਿੱਚ ਰਹਿਣਾ ਖ਼ਤਰਨਾਕ ਹੁੰਦਾ ਜਾ ਰਿਹਾ ਹੈ।
More footage of the terrorist attack on Jews this morning in Sadiq Khan’s London.
The vile coward targeted a 76yr old pensioner!
Bring back the rope!
pic.twitter.com/ZM1suJFTRM— Tommy Robinson 🇬🇧 (@TRobinsonNewEra) April 29, 2026
ਯਹੂਦੀ ਵਿਰੋਧੀ ਘਟਨਾਵਾਂ ‘ਚ ਰਿਕਾਰਡ ਵਾਧਾ
ਖੁਫੀਆ ਏਜੰਸੀ MI5 ਦੇ ਅੰਕੜਿਆਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਕਿ ਪਿਛਲੇ ਸਾਲ ਈਰਾਨ ਦੁਆਰਾ ਸਮਰਥਤ ਘੱਟੋ-ਘੱਟ 20 ਘਾਤਕ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਸੀ। ਅਕਤੂਬਰ 2023 ਵਿੱਚ ਗਾਜ਼ਾ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਬ੍ਰਿਟੇਨ ਵਿੱਚ ਯਹੂਦੀਆਂ ਵਿਰੁੱਧ ਨਫ਼ਰਤੀ ਅਪਰਾਧ ਦੁੱਗਣੇ ਹੋ ਗਏ ਹਨ, ਜਿੱਥੇ ਪਿਛਲੇ ਸਾਲ 3,700 ਘਟਨਾਵਾਂ ਦਰਜ ਕੀਤੀਆਂ ਗਈਆਂ। ਬ੍ਰਿਟਿਸ਼ ਸਰਕਾਰ ਨੂੰ ਸ਼ੱਕ ਹੈ ਕਿ ਈਰਾਨ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਿਕ ਗਿਰੋਹਾਂ ਦਾ ਸਹਾਰਾ ਲੈ ਰਿਹਾ ਹੈ।
NOW – Terrorist attack declared in Golders Green in north London after 2 Jewish men stabbed by 45-year-old Muslim extremist with a history of violence. pic.twitter.com/haUNJwiQLo
— Confidential Post (@TheCPostNews) April 29, 2026