Breaking News

Canada – 24 ਸਾਲਾ ਪੰਜਾਬੀ ਵਿਦਿਆਰਥਣ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ‘ਚ ਮੌਤ

Canada – 24 ਸਾਲਾ ਪੰਜਾਬੀ ਵਿਦਿਆਰਥਣ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ‘ਚ ਮੌਤ

 

 

 

 

ਇੱਥੋਂ ਦੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਨਮੋਲਦੀਪ ਕੌਰ ਰੋਜ਼ਾਨਾ ਵਾਂਗ ਆਪਣੇ ਕਾਲਜ ਤੋਂ ਘਰ ਦੇ ਰਸਤੇ ਵਿੱਚ ਪੈਂਦੇ ਪਾਰਕ ‘ਚ ਸੈਰ ਕਰਨ ਗਈ ਸੀ। ਇਸੇ ਦੌਰਾਨ ਇੱਕ ਬੈਂਚ ਉੱਤੇ ਬੈਠਿਆਂ ਉਹ ਅਚਾਨਕ ਬੇਹੋਸ਼ ਹੋ ਗਈ।

 

 

 

 

 

 

 

 

 

 

ਪਾਰਕ ਵਿਚ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਦੇ ਸਾਹ ਰੁਕ ਚੁੱਕੇ ਸਨ। ਸੂਚਨਾ ਮਿਲਣ ਉਪਰੰਤ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

 

 

 

ਅਨਮੋਲਦੀਪ ਦੇ ਪਿਤਾ ਸਾਬਕਾ ਫੌਜੀ ਸੂਬੇਦਾਰ ਪਰਮਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਧੀ 2021 ਵਿਚ ਕੈਨੇਡਾ ਪੜ੍ਹਾਈ ਲਈ ਗਈ ਸੀ ਅਤੇ ਉਹ ਉੱਥੇ ਬੱਚਿਆਂ ਦੀ ਦੇਖਭਾਲ ਦਾ ਕੰਮ ਵੀ ਕਰਦੀ ਸੀ।

 

 

 

 

 

 

 

 

 

ਉਨ੍ਹਾਂ ਦੱਸਿਆ ਕਿ ਅਨਮੋਲਦੀਪ ਵੱਲੋਂ ਪਿਛਲੇ ਸਾਲ ਸਥਾਈ ਨਿਵਾਸ (ਪੀ ਆਰ) ਲਈ ਦਿੱਤੀ ਅਰਜ਼ੀ ਹਾਲੇ ਵਿਚਾਰ ਅਧੀਨ ਸੀ। ਸੂਬੇਦਾਰ ਪਰਮਿੰਦਰ ਸਿੰਘ ਅਨੁਸਾਰ ਅਨਮੋਲਦੀਪ ਦੀ ਮਾਤਾ ਅਮਰਦੀਪ ਕੌਰ ਆਪਣੀ ਧੀ ਨੂੰ ਮਿਲਣ ਜਾਣ ਦੀ ਤਿਆਰੀ ਕਰ ਰਹੀ ਸੀ।

 

 

 

 

ਅਨਮੋਲਦੀਪ ਦਾ ਭਰਾ ਦਿਲਪ੍ਰੀਤ ਸਿੰਘ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਹ ਕੈਨੇਡਾ ਪੁਲੀਸ ਨਾਲ ਸੰਪਰਕ ਵਿਚ ਹੈ

 

 

 

 

 

 

 

 

ਜਾਣਕਾਰੀ ਅਨੁਸਾਰ ਪੁਲੀਸ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਅਨਮੋਲਦੀਪ ਕੌਰ ਦਾ ਪਰਿਵਾਰ ਮੂਲ ਰੂਪ ਵਿਚ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ।

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ,ਪਾਰਕ ਵਿੱਚੋਂ ਮਿਲੀ ਅਨਮੋਲਦੀਪ ਕੌਰ ਦੀ ਲਾਸ਼

ਕੈਨੇਡਾ ਵਿੱਚ ਇਕ 26 ਸਾਲਾ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥਣ ਦੀ ਭੇਤਭਰੀ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਨਵੀਂ ਆਬਾਦੀ ਅਕਾਲਗੜ੍ਹ ਸੁਧਾਰ ਬਾਜ਼ਾਰ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਾਰਕ ਵਿਚ ਬੈਂਚ ‘ਤੇ ਬੈਠੇ-ਬੈਠੇ ਮੌਤ ਹੋ ਗਈ।
ਇਹ ਘਟਨਾ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਹੈ।

ਜਾਣਕਾਰੀ ਅਨੁਸਾਰ, ਅਨਮੋਲਦੀਪ ਰੋਜ਼ਾਨਾ ਦੀ ਤਰ੍ਹਾਂ ਆਪਣੇ ਜਾਰਜੀਅਨ ਕਾਲਜ ਬੈਰੀ (Georgian College Barrie) ਅਤੇ ਆਪਣੇ ਘਰ ਦੇ ਵਿੱਚਕਾਰ ਸਥਿਤ ਇਕ ਪਾਰਕ ਵਿੱਚ ਸੈਰ ਕਰਨ ਗਈ ਸੀ। ਜਦੋਂ ਉਹ ਕਾਫੀ ਦੇਰ ਤੱਕ ਬੈਂਚ ‘ਤੇ ਬਿਨਾਂ ਕਿਸੇ ਹਿਲਜੁੱਲ ਦੇ ਬੈਠੀ ਰਹੀ, ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹਿਲਾ ਕੇ ਦੇਖਿਆ, ਪਰ ਉਸ ਦੇ ਸਾਹ ਰੁਕ ਚੁੱਕੇ ਸਨ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ ਤੋਂ ਉਨਾਂ ਦੇ ਪਰਿਵਾਰ ਨਾਲ ਸਬੰਧਤ ਫ਼ੌਜ ਤੋਂ ਸੇਵਾਮੁਕਤ ਸੂਬੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਨਮੋਲਦੀਪ ਸਾਲ 2021 ਵਿੱਚ ਕੈਨੇਡਾ ਗਈ ਸੀ। ਉਹ ਉੱਥੇ ਪੜ੍ਹਾਈ ਦੇ ਨਾਲ-ਨਾਲ ਚਾਈਲਡ ਕੇਅਰ ਦਾ ਕੰਮ ਕਰ ਰਹੀ ਸੀ ਅਤੇ ਵਰਕ ਪਰਮਿਟ ‘ਤੇ ਰਹਿ ਰਹੀ ਸੀ।

ਉਸ ਨੇ ਹਾਲ ਹੀ ਵਿੱਚ ਆਪਣੀ ਮਾਂ ਅਮਰਦੀਪ ਕੌਰ ਨੂੰ ਵੀ ਕੈਨੇਡਾ ਬੁਲਾਉਣ ਲਈ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਅਤੇ ਉਸ ਨੂੰ ਜਲਦੀ ਹੀ ਵੀਜ਼ਾ ਮਿਲਣ ਦੀ ਉਮੀਦ ਸੀ। ਪਰਿਵਾਰ ਅਨੁਸਾਰ, ਅਨਮੋਲਦੀਪ ਨੇ ਕਦੇ ਵੀ ਕਿਸੇ ਮਾਨਸਿਕ ਜਾਂ ਹੋਰ ਪਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ।

Check Also

Earthquake News: 7.4 ਤੀਬਰਤਾ ਦਾ ਭਿਆਨਕ ਭੂਚਾਲ, ਘਰਾਂ ਤੋਂ ਬਾਹਰ ਭੱਜੇ ਲੋਕ…

Earthquake News: 7.4 ਤੀਬਰਤਾ ਦਾ ਭਿਆਨਕ ਭੂਚਾਲ, ਘਰਾਂ ਤੋਂ ਬਾਹਰ ਭੱਜੇ ਲੋਕ… Japan Earthquake: ਜਾਪਾਨ …