Breaking News

Europe ਜਾਣ ਦੀ ਕੋਸ਼ਿਸ਼ ਵਿਚ ਸਮੁੰਦਰ ਵਿਚਾਲੇ ਪਲਟ ਗਈ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਘੱਟੋ-ਘੱਟ 53 ਲੋਕਾਂ ਦੀ ਗਈ ਜਾਨ

Europe ਜਾਣ ਦੀ ਕੋਸ਼ਿਸ਼ ਵਿਚ ਸਮੁੰਦਰ ਵਿਚਾਲੇ ਪਲਟ ਗਈ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਘੱਟੋ-ਘੱਟ 53 ਲੋਕਾਂ ਦੀ ਗਈ ਜਾਨ

ਉੱਤਰੀ ਅਫਰੀਕੀ ਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੀਬੀਆ ਦੇ ਸਮੁੰਦਰੀ ਤੱਟ ਨੇੜੇ ਪ੍ਰਵਾਸੀਆਂ ਦੀ ਇੱਕ ਕਿਸ਼ਤੀ ਡੁੱਬਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਬੱਚਿਆਂ ਸਣੇ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।

 

 

ਸੰਯੁਕਤ ਰਾਸ਼ਟਰ ਦੀ ਇਮੀਗ੍ਰੇਸ਼ਨ ਏਜੰਸੀ ਅਨੁਸਾਰ, ਹਾਦਸੇ ਸਮੇਂ ਇਸ ਕਿਸ਼ਤੀ ‘ਚ ਕੁੱਲ 55 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸਿਰਫ਼ 2 ਲੋਕਾਂ ਦੀ ਜਾਨ ਬਚ ਸਕੀ ਹੈ।

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਲੀਬੀਆ ਦੇ ਪੱਛਮੀ ਕਸਬੇ ਜ਼ਾਵੀਆ ਤੋਂ ਰਵਾਨਾ ਹੋਈ ਸੀ ਅਤੇ ਜ਼ੁਵਾਰਾ ਦੇ ਉੱਤਰੀ ਇਲਾਕੇ ‘ਚ ਪਹੁੰਚਣ ਮਗਰੋਂ ਕਿਸ਼ਤੀ ‘ਚ ਪਾਣੀ ਭਰ ਗਿਆ, ਜਿਸ ਕਾਰਨ ਇਹ ਸਮੁੰਦਰ ਵਿਚਾਲੇ ਪਲਟ ਗਈ।

 

 

 

 

 

 

 

 

 

ਇਸ ਭਿਆਨਕ ਤ੍ਰਾਸਦੀ ਵਿੱਚ ਸਿਰਫ਼ ਦੋ ਨਾਈਜੀਰੀਅਨ ਔਰਤਾਂ ਬਚੀਆਂ ਹਨ, ਜਿਨ੍ਹਾਂ ‘ਚੋਂ ਇੱਕ ਨੇ ਆਪਣਾ ਪਤੀ ਗੁਆ ਦਿੱਤਾ ਹੈ, ਜਦੋਂ ਕਿ ਦੂਜੀ ਔਰਤ ਦੇ ਦੋਵੇਂ ਬੱਚੇ ਇਸ ਹਾਦਸੇ ਦੀ ਭੇਟ ਚੜ੍ਹ ਗਏ ਹਨ।

 

 

 

ਜ਼ਿਕਰਯੋਗ ਹੈ ਕਿ ਮਨੁੱਖੀ ਤਸਕਰ ਪ੍ਰਵਾਸੀਆਂ ਨੂੰ ਯੂਰਪ ਪਹੁੰਚਾਉਣ ਲਈ ਲੀਬੀਆ ਦੇ ਰਸਤੇ ਅਕਸਰ ਅਜਿਹੀਆਂ ਖਸਤਾਹਾਲ ਅਤੇ ਅਸੁਰੱਖਿਅਤ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।

 

 

 

 

 

 

ਸਾਲ 2026 ਵਿੱਚ ਹੁਣ ਤੱਕ ਇਸ ਕੇਂਦਰੀ ਮੱਧ ਸਾਗਰ ਰਸਤੇ ਜਾਣ ਵਾਲੇ 484 ਪ੍ਰਵਾਸੀਆਂ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਲਾਪਤਾ ਹੋ ਗਏ ਹਨ।

 

 

 

 

 

 

ਲੀਬੀਆ ਵਿੱਚ ਜਾਰੀ ਅਸ਼ਾਂਤੀ ਕਾਰਨ ਇਹ ਦੇਸ਼ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਟ੍ਰਾਂਜ਼ਿਟ ਪੁਆਇੰਟ ਬਣ ਗਿਆ ਹੈ, ਜਿੱਥੇ ਫੜੇ ਜਾਣ ਵਾਲੇ ਪ੍ਰਵਾਸੀਆਂ ਨੂੰ ਨਜ਼ਰਬੰਦੀ ਕੇਂਦਰਾਂ ਵਿੱਚ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

Check Also

Canada Punjabi Woman: ਕੈਨੇਡਾ ਦੇ ਲੰਡਨ ’ਚ ਪੰਜਾਬੀ ਔਰਤ ਦੀ ਹੱ*ਤਿ*ਆ

Canada Punjabi Woman: ਕੈਨੇਡਾ ਦੇ ਲੰਡਨ ’ਚ ਪੰਜਾਬੀ ਔਰਤ ਦੀ ਹੱਤਿਆ ਪਤੀ ’ਤੇ ਦੂਜੇ ਦਰਜੇ …