Breaking News
Home / ਪੰਜਾਬ / ਰਾਮ ਰਹੀਮ ਦੀ ਪ੍ਰੇਮਣ ਵੀਰਪਾਲ ਇੰਸਾਂ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ

ਰਾਮ ਰਹੀਮ ਦੀ ਪ੍ਰੇਮਣ ਵੀਰਪਾਲ ਇੰਸਾਂ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਰਾਮ ਰਹੀਮ ਦੀ ਤੁਲਨਾ

ਪੰਜਾਬ ਦੇ ਬਰਗਾੜੀ ਪਿੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਦਾ ਹੱਥ ਹੋਣ ਦੇ ਮਾਮਲੇ ਲੈ ਕੇ ਡੇਰੇ ਦੇ ਸਮਰਥਕ ਦੋ ਧੜਿਆਂ ਵਿੱਚ ਵੰਡ ਗਏ ਹਨ. ਡੇਰਾ ਸਮਰਥਕਾਂ ਦੇ ਵੱਲੋਂ ਚੰਡੀਗੜ੍ਹ ਵਿੱਚ ਅੱਜ ਇਕ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਮੀਡੀਆ ਨਾਲ ਰੂਬਰੂ ਹੁੰਦਿਆਂ ਡੇਰਾ ਸਮਰਥਕਾਂ ਨੇ ਦੱਸਿਆ ਕਿ ਕੁਝ ਅਜਿਹੇ ਡੇਰਾ ਪ੍ਰੇਮੀ ਹਨ ਜੋ ਕਿ ਜਾਣ ਬੁੱਝ ਕੇ ਡੇਰਾ ਮੁਖੀ ਨੂੰ ਇਸ ਮਾਮਲੇ ਦੇ ਵਿੱਚ ਫਸਾ ਰਹੇ ਹਨ.

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਰਿਪੋਰਟ ਦੇ ਮੁਤਾਬਕ ਦੋ ਸ਼ੀ ਪ੍ਰਦੀਪ ਕਲੇਰ ਹਰਸ਼ ਧੂਰੀ ਸੰਦੀਪ ਬਰੇਟਾ ਅਤੇ ਰਾਕੇਸ਼ ਦਿੜਬਾ ਜਿਨ੍ਹਾਂ ਦੇ ਨਾਮ ਇਸ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪਾਏ ਗਏ ਹਨ. ਪਰ ਪੁਲੀਸ ਦੇ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਨਾ ਤਾਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ ਨਾ ਹੀ ਉਨ੍ਹਾਂ ਨੂੰ ਹਾਲੇ ਤਕ ਗ੍ਰਿਫ਼ਤਾਰ ਕਰ ਪਾਈ ਹੈ. ਅੱਜ ਇਸ ਪ੍ਰੈੱਸ ਕਾਨਫ਼ਰੰਸ ਦੇ ਰਾਹੀਂ ਉਹ ਉਨ੍ਹਾਂ ਦੀਆਂ ਤਸਵੀਰਾਂ ਵੀਡੀਓ ਅਤੇ ਭਾਰਤ ਵਿੱਚ ਹੋਣ ਦੇ ਸਬੂਤਾਂ ਦੇ ਨਾਲ ਨਾਲ ਇਸ ਮਾਮਲੇ ਵਿਚ ਜੋ ਵੀ ਭ੍ਰਿਸ਼ਟ ਅਧਿਕਾਰੀ ਹਨ ਉਨ੍ਹਾਂ ਦੀ ਜਾਣਕਾਰੀ ਸਭ ਦੇ ਸਾਹਮਣੇ ਰੱਖ ਰਹੇ ਹਨ ਤਾਂ ਕਿ ਪੁਲੀਸ ਉਨ੍ਹਾਂ ਉੱਤੇ ਵੀ ਕਾਰਵਾਈ ਕਰ ਸਕੇ ਜਿਸ ਬਾਰੇ ਗੱਲ ਕਰਦਿਆਂ ਡੇਰਾ ਸਮਰਥਕ ਵੀਰਪਾਲ ਕੌਰ ਇੰਸਾਂ ਦੀ ਜ਼ਬਾਨ ਇਕ ਵਾਰ ਫਿਰ ਤੋਂ ਤਿ ਲ ਕ ਗਈ ਉਸ ਦੇ ਵੱਲੋਂ ਡੇਰਾ ਮੁਖੀ ਦੀ ਤੁਲਨਾ ਸਾਹਿਬ ਗੁਰੂ ਅਰਜੁਨ ਦੇਵ ਜੀ ਦੇ ਨਾਲ ਕੀਤੀ ਗਈ

ਡੇਰਾ ਮੁਖੀ ਨਾਲ ਸਿੱਖਾਂ ਦੇ ਪੰਜਵੇਂ ਗੁਰੂ ਦੀ ਤੁਲਨਾ ਕਰਦੀ ਹੋਈ ਵੀਲ ਵੀਰਪਾਲ ਇੰਸਾ ਨੇ ਕਿਹਾ ਕਿ ਉਨ੍ਹਾਂ ਦੇ ਗੁਰੂ ਵੀ ਸਾ ਜ਼ਿ ਸ਼ਾਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੇ ਗੁਰੂ ਵੀ ਸਾ ਜ਼ਿ ਸ਼ ਦਾ ਸ਼ਿ ਕਾ ਰ ਹੋਏ ਹਨ ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਵੀ ਸਾ ਜ਼ਿ ਸ਼ ਦਾ ਸ਼ਿ ਕਾ ਰ ਹੋਏ ਸੀ. ਹਾਲਾਂਕਿ ਇਸ ਬਿਆਨ ਤੇ ਆਪੱਤੀ ਜਤਾਉਣ ਤੋਂ ਬਾਅਦ ਵੀਰਪਾਲ ਇੰਸਾ ਦੇ ਵੱਲੋਂ ਇਹ ਸ਼ਬਦ ਵਾਪਸ ਲੈ ਲਏ ਗਏ ਪਰ ਇਸ ਤੇ ਸਿੱਖ ਦੇ ਭਾ ਵ ਨਾ ਵਾਂ ਨੂੰ ਠੇਸ ਪੁੱਜੀ ਹੈ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: